ਬੇਅੰਤ ਸਿੰਘ ਕਤਲਕਾਂਡ ਦੇ ਗਵਾਹ ਦੀ ਸੁਰੱਖਿਆ ਹਟਾਉਣ ''ਤੇ ਪੁਲਸ ਨੂੰ ਨੋਟਿਸ
Friday, Jul 10, 2020 - 11:37 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਦੇ ਮੁੱਖ ਗਵਾਹ ਬਲਵਿੰਦਰ ਸਿੰਘ ਉਰਫ ਬਿੱਟੂ ਨੂੰ ਕੋਰੋਨਾ ਹੋਣ ਦੇ ਬਾਅਦ 14 ਦਿਨਾਂ ਲਈ ਇਕਾਂਤਵਾਸ ਹੋਣਾ ਪਿਆ। ਉਸ ਸਮੇਂ ਚੰਡੀਗੜ੍ਹ ਅਤੇ ਪੰਜਾਬ ਪੁਲਸ ਨੇ ਸੁਰੱਖਿਆ ਹਟਾ ਦਿੱਤੀ ਸੀ, ਜਿਸ ਨੂੰ ਲੈ ਕੇ ਬਲਵਿੰਦਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਰੱਖਿਆ ਦੀ ਗੁਹਾਰ ਲਾਈ ਹੈ। ਅਦਾਲਤ ਨੇ ਪਟੀਸ਼ਨ 'ਤੇ ਪੰਜਾਬ ਅਤੇ ਚੰਡੀਗੜ੍ਹ ਪੁਲਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਬਲਵਿੰਦਰ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਚੰਡੀਗੜ੍ਹ ਪੁਲਸ ਦੇ ਡੀ. ਆਈ. ਜੀ. ਸੁਰੱਖਿਆ ਅਤੇ ਟ੍ਰੈਫਿਕ ਨੇ 28 ਜੂਨ ਨੂੰ ਜਾਰੀ ਕੀਤੇ ਸਨ। ਇਸ 'ਚ ਪਹਿਲਾਂ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਚਿੱਠੀ ਲਿਖੀ ਸੀ ਕਿ ਬਲਵਿੰਦਰ ਨਵਾਂਗਾਓਂ 'ਚ ਰਹਿੰਦਾ ਹੈ, ਜੋ ਮੋਹਾਲੀ ਜ਼ਿਲ੍ਹੇ ਦਾ ਹਿੱਸਾ ਹੈ, ਇਸ ਲਈ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਬਲਵਿੰਦਰ ਉਹ ਸ਼ਖਸ ਹੈ, ਜਿਸ ਤੋਂ ਅੱਤਵਾਦੀਆਂ ਨੇ ਵਾਰਦਾਤ 'ਚ ਇਸਤੇਮਾਲ ਕਾਰ ਨੂੰ ਪੇਂਟ ਕਰਵਾਇਆ ਸੀ, ਜਿਸ ਨੇ ਬਾਅਦ 'ਚ ਫੜ੍ਹੇ ਗਏ ਅੱਤਵਾਦੀਆਂ ਦੀ ਪਛਾਣ ਵੀ ਕੀਤੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ : PGI 'ਚ ਕੋਰੋਨਾ ਪੀੜਤ ਬੱਚੇ ਦੀ 'ਰੇਅਰ ਹਾਰਟ ਸਰਜਰੀ', ਹਾਲਤ ਨਾਜ਼ੁਕ
ਜਾਨ ਨੂੰ ਖਤਰਾ ਦੱਸਿਆ
ਬਲਵਿੰਦਰ ਨੇ ਐਡਵੋਕੇਟ ਤਨਿਸ਼ਕ ਲਖਨਪਾਲ ਰਾਹੀਂ ਪਟੀਸ਼ਨ ਦਾਇਰ ਕਰਕੇ ਦੱਸਿਆ ਕਿ ਉਸ ਦੀ ਅਤੇ ਪਰਿਵਾਰ ਦੀ ਜਾਨ ਅਤੇ ਮਾਲ ਨੂੰ ਖਤਰਾ ਹੈ। ਅਜਿਹੇ 'ਚ ਸੁਰੱਖਿਆ ਵਾਪਸ ਲੈਣਾ ਉਸ ਦੇ ਅਤੇ ਪਰਿਵਾਰ ਲਈ ਖਤਰਾ ਸਾਬਿਤ ਹੋਵੇਗਾ। ਜੱਜ ਰਾਜਮੋਹਨ ਸਿੰਘ ਨੇ ਬਲਵਿੰਦਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਚੰਡੀਗੜ੍ਹ ਅਤੇ ਪੰਜਾਬ ਪੁਲਸ ਨੂੰ 28 ਜੁਲਾਈ ਲਈ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਰਿਸ਼ਤੇ ਕਲੰਕਿਤ, ਹਵਸ 'ਚ ਅੰਨ੍ਹੇ ਫੁੱਫੜ ਨੇ ਰੋਲ੍ਹੀ ਬੱਚੀ ਦੀ ਪੱਤ