''ਬਲੌਂਗੀ ਸਿੱਖ ਅਜਾਇਬ ਘਰ'' ''ਚ ਲੱਗੇਗਾ ਭਾਈ ਦਿਆਲਾ ਜੀ ਦਾ ਬੁੱਤ
Saturday, Oct 12, 2019 - 02:47 PM (IST)

ਮੋਹਾਲੀ (ਨਿਆਮੀਆਂ) : ਪਿਛਲੇ ਲੰਬੇ ਸਮੇਂ ਤੋਂ ਘਰ ਫੂਕ ਤਮਾਸ਼ਾ ਦੇਖਣ ਵਾਲੀ ਅਖਾਣ ਮੁਤਾਬਕ ਆਪਣੇ ਵਿੱਤੀ ਸਾਧਨਾਂ ਰਾਹੀਂ ਸਿੱਖ ਇਤਿਹਾਸ ਨੂੰ ਫਾਈਬਰ 'ਚ ਦ੍ਰਿਸ਼ਟੀਮਾਨ ਕਰਦੇ ਹੋਏ ਕਲਾਕਾਰ ਪਰਵਿੰਦਰ ਸਿੰਘ ਨੇ ਹੁਣ ਭਾਈ ਦਿਆਲਾ ਜੀ ਦਾ ਇਕ ਬੁੱਤ ਤਿਆਰ ਕੀਤਾ ਹੈ। ਇਹ ਬੁੱਤ ਸਿੱਖ ਅਜਾਇਬ ਘਰ ਪਿੰਡ ਬਲੌਂਗੀ, ਮੋਹਾਲੀ ਵਿਖੇ ਸਥਾਪਿਤ ਕੀਤਾ ਜਾਵੇਗਾ। ਪਰਵਿੰਦਰ ਸਿੰਘ ਸ਼ਹੀਦ ਭਾਈ ਦਿਆਲਾ ਜੀ ਦੇ ਮਾਡਲ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਇਸ ਮਾਡਲ ਨੂੰ ਬਣਾਉਣ ਲਈ ਕਰੀਬ 6 ਮਹੀਨਿਆਂ ਦਾ ਸਮਾਂ ਲੱਗਾ ਹੈ। ਇਹ ਮਾਡਲ ਫਾਈਬਰ ਗਲਾਸ ਦਾ ਬਣਾਇਆ ਗਿਆ ਹੈ ਅਤੇ ਕੇਸ-ਦਾੜ੍ਹੀ ਨਕਲੀ ਲਾਏ ਗਏ ਹਨ। ਪਰਵਿੰਦਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਸ਼ਹੀਦ ਭਾਈ ਦਿਆਲਾ ਜੀ ਦਾ ਮਾਡਲ ਸਿੱਖ ਅਜਾਇਬ ਘਰ 'ਚ ਸਥਾਪਿਤ ਕਰ ਦਿੱਤਾ ਜਾਵੇਗਾ।