ਪੰਜਾਬ ਦੇ ਭੱਖਦੇ ਮੁੱਦਿਆਂ ''ਤੇ ਬੋਲੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ

07/23/2020 2:16:40 AM

ਜਲੰਧਰ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ 'ਤੇ ਸਾਨੂੰ ਕੋਈ ਭਰੋਸਾ ਨਹੀਂ ਹੈ ਕਿਉਂਕਿ ਕੈਪਟਨ ਅਤੇ ਬਾਦਲ ਦੀ ਦੋਸਤੀ ਇਸ ਮਾਮਲੇ 'ਤੇ ਭਾਰੀ ਪੈ ਰਹੀ ਹੈ। ਕੈਪਟਨ ਇਸ ਮਾਮਲੇ ਵਿਚ ਕੋਈ ਨਤੀਜਾ ਨਹੀਂ ਦੇਣਾ ਚਾਹੁੰਦੇ। ਸਿਰਫ ਇਕ ਡਰਾਮਾ ਰਚਿਆ ਜਾ ਰਿਹਾ ਹੈ। ਸਾਡੀ ਵਾਹਿਗੁਰੂ ਦੇ ਅੱਗੇ ਅਰਦਾਸ ਹੈ ਕਿ ਜਿਸ ਨੇ ਬੇਅਦਬੀ ਕੀਤੀ ਹੈ, ਜਿਵੇਂ ਕਿ‌ ਸੁਖਬੀਰ ਬਾਦਲ ਕਹਿੰਦੇ ਸਨ ਕਿ ਬੇਅਦਬੀ ਕਰਨ ਵਾਲਿਆਂ ਦਾ 'ਕੱਖ ਨਾ ਰਹੇ' (ਭੈੜਾ ਹਾਲ ਹੋਣਾ), ਅਸੀਂ ਇਹ ਕਹਿੰਦੇ ਹਾਂ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਬੇਅਦਬੀ ਕਰਵਾਉਣ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਦਾ ਕੱਖ ਨਾ ਰਹੇ। ਇਹ ਕਹਿਣਾ ਸੀ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਮੁਤਬਾਜੀ ਜੱਥੇਦਾਰ (ਥੋਪਿਆ ਗਿਆ ਜੱਥੇਦਾਰ) ਬਲਜੀਤ ਸਿੰਘ ਦਾਦੂਵਾਲ ਦਾ। ਦਾਦੂਵਾਲ ਨੇ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਨੂੰ ਲੈ ਕੇ ਇਨਸਾਫ ਨਹੀਂ ਕੀਤਾ ਤਾਂ ਕੈਪਟਨ ਦਾ ਵੀ ਭੈੜਾ ਹਾਲ ਹੋਵੇਗਾ। ਰਹੀ ਗੱਲ ਕਿ ਅਸੀਂ ਕਾਂਗਰਸ ਦੇ ਖਿਲਾਫ ਮੋਰਚਾ ਨਹੀਂ ਲਗਾਉਂਦੇ, ਕੋਰੋਨਾ ਵਾਇਰਸ ਦੇ ਕਾਰਨ ਅਸੀਂ ਮੀਡੀਆ 'ਤੇ ਹੀ ਕਾਂਗਰਸ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਮੋਰਚਾ ਕੇਵਲ ਧਰਨੇ ਪ੍ਰਦਰਸ਼ਨ ਕਰਕੇ ਹੀ ਖੋਲ੍ਹਿਆ ਜਾਂਦਾ ਹੈ ।

ਸਾਡੀ ਨਹੀਂ ਅਕਾਲੀਆਂ ਦੀ ਕਾਂਗਰਸ ਨਾਲ ਹੈ ਸੈਟਿੰਗ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਨਾ ਤਾਂ ਅਕਾਲੀ ਸਰਕਾਰ ਦੇ ਦੌਰਾਨ ਦੋਸ਼ੀ ਫੜੇ ਗਏ ਅਤੇ ਨਾ ਹੀ ਕਾਂਗਰਸ ਸਰਕਾਰ ਅਜੇ ਤਕ ਕਿਸੇ ਨਤੀਜੇ 'ਤੇ ਪਹੁੰਚ ਸਕੀ ਹੈ। ਅਕਾਲੀਆਂ ਵਿਚ ਇਸ ਗੱਲ ਨੂੰ ਲੈ ਕੇ ਮਲਾਲ ਹੈ ਕਿ ਸਾਡੇ ਖਿਲਾਫ ਤਾਂ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਾਫ਼ੀ ਬਵਾਲ ਕੀਤਾ ਸੀ ਪਰ ਹੁਣ ਕੈਪਟਨ ਸਰਕਾਰ ਦੇ ਸਮੇਂ ਵੀ ਤਾਂ ਹਾਲਤ ਉਵੇਂ ਹੀ ਹਨ ਤਾਂ ਫਿਰ ਹੁਣ ਜੱਥੇਬੰਦੀਆਂ ਧਰਨਾ ਕਿਉਂ ਨਹੀਂ ਲਗਾਉਂਦੀਆਂ ਹਨ। ਇਸ ਕਾਰਨ ਸਾਨੂੰ ਸ਼ੱਕ ਹੈ ਕਿ ਜੱਥੇਬੰਦੀਆਂ ਦੀ ਕਾਂਗਰਸ ਸਰਕਾਰ ਦੇ ਨਾਲ ਸੈਟਿੰਗ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਵੀ ਸਿੱਖ ਜੱਥੇਬੰਦੀਆਂ ਨੂੰ ਅਕਾਲੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣਾ ਚਾਹੀਦਾ ਹੈ।

ਇਸ 'ਤੇ ਦਾਦੂਵਾਲ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਕਾਂਗਰਸ ਦੇ ਨਾਲ ਸੈਟਿੰਗ ਹੈ ਅਤੇ ਸਾਨੂੰ ਦੁੱਖ ਹੈ ਕਿ ਅਜੇ ਤੱਕ ਕਾਂਗਰਸ ਨੇ ਇਨ੍ਹਾਂ ਨੂੰ ਫੜ ਕੇ ਜੇਲ੍ਹ ਕਿਉਂ ਨਹੀਂ ਭੇਜਿਆ। ਇਹ ਲੋਕ ਅੱਜ ਵੀ ਬਾਹਰ ਘੁੰਮ ਰਹੇ ਹਨ, ਜੋ ਕਿ ਡਰੱਗ ਦੇ ਸਮੱਗਲਰ ਹਨ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸਨ ਕਿ ਅਸੀਂ ਇਨ੍ਹਾਂ ਲੋਕਾਂ ਨੂੰ ਫੜ ਕੇ ਜੇਲਾਂ ਵਿਚ ਪਾ ਦੇਵਾਂਗੇ। ਕੈਪਟਨ ਦੀ ਆਪਣੀ ਸਪੀਚ ਹੈ ਕਿ ਬੇਅਦਬੀ ਦੀ ਪੈੜ (ਰਸਤਾ) ਬਾਦਲ ਪਰਵਾਰ ਦੇ ਘਰ ਦੀ ਤਰਫ ਜਾਂਦੀ ਹੈ। ਇੰਨ੍ਹਾਂ ਜ਼ਰੂਰ ਹੈ ਕਿ ਅਕਾਲੀ ਦਲ ਨੇ ਪੂਰੇ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਇਆ ਅਤੇ ਜਸਟਿਸ ਜੋਰਾ ਸਿੰਘ ਮਾਨ ਦੀ ਜਾਂਚ ਰਿਪੋਰਟ ਡਸਟਬਿਨ ਵਿਚ ਸੁੱਟ ਦਿੱਤੀ। ਜੋ ਐੱਸ. ਆਈ. ਟੀ. ਬਣਾਈ ਸੀ, ਉਸ ਨੂੰ ਚੁੱਪ ਕਰਵਾ ਦਿੱਤਾ। ਅਣਪਛਾਤੇ ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ ਕਰ ਦਿੱਤਾ । ਅਕਾਲੀਆਂ ਨੇ ਸਿਰਸਾ ਵਾਲੇ ਨੂੰ ਬਚਾਇਆ। ਹੁਣ ਜਦੋਂ ਸਿਰਸਾ ਵਾਲਾ ਇਸ ਮਾਮਲੇ ਵਿਚ ਨਾਮਜ਼ਦ ਹੋਇਆ ਹੈ ਤਾਂ ਕੈਪਟਨ ਸਰਕਾਰ ਦੀ ਸ਼ਾਬਾਸ਼ੀ ਤਾਂ ਕਰਨੀ ਬਣਦੀ ਹੀ ਹੈ। ਅਕਾਲੀ ਦਲ ਦੇ ਸਮੇਂ ਦੋਸ਼ੀ ਅਣਪਛਾਤੇ ਹੋ ਗਏ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਬੇਕਸੂਰ ਫੜਿਆ ਨਾ ਜਾਵੇ ਅਤੇ ਕੋਈ ਗੁਨਹਗਾਰ ਬਖਸ਼ਿਆ ਨਾ ਜਾਵੇ। ਭਾਵੇਂ ਉਹ ਸੁਮੇਧ ਸਿੰਘ ਸੈਨੀ ਹੋਵੇ ਜਾਂ ਬਾਦਲ ਜਾਂ ਫਿਰ ਕੋਈ ਵੀ।

ਡੇਰਾ ਬਿਆਸ ਮੁੱਖੀ ਦੇ ਹੱਕ ਵਿਚ ਉਤਰੇ ਦਾਦੂਵਾਲ
ਦਾਦੂਬਾਲ ਡੇਰਾਵਾਦ ਦੇ ਕਾਫ਼ੀ ਖਿਲਾਫ ਹਨ ਪਰ ਡੇਰਾ ਬਿਆਸ ਨੂੰ ਲੈ ਕੇ ਉਨ੍ਹਾਂ ਦੀ ਧਾਰਨਾ ਵੱਖ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਬਿਆਸ ਦੀ ਤੁਲਣਾ ਡੇਰਾ ਸਿਰਸਾ ਨਾਲ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਡੇਰਾ ਬਿਆਸ ਦੇ ਮੁਖੀ ਖੁਦ ਸ਼੍ਰੀ ਹਰਮੰਦਿਰ ਸਾਹਿਬ ਜਾਂਦੇ ਹਨ ਅਤੇ ਸਾਰੇ ਪਰਵਾਰਿਕ ਕਾਰਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਕਰਦੇ ਹਨ ਇਸ ਕਾਰਨ ਉਹ ਡੇਰਾ ਮੁੱਖੀ ਦਾ ਬਹੁਤ ਸਨਮਾਨ ਕਰਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੂੰ ਜੱਥੇਦਾਰ ਨਹੀਂ ਮੰਨਦੇ ਦਾਦੂਵਾਲ
ਗੱਲਬਾਤ ਦੌਰਾਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਚੰਗਾ ਮੰਨਦੇ ਹਨ ਪਰ ਉਹ ਜੱਥੇਦਾਰ ਸਰਬਤ ਖਾਲਸਾ ਵਾਲੇ ਨੂੰ ਹੀ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਚੰਗਾ ਤੱਦ ਕਹਿਣਗੇ ਜਦੋਂ ਉਹ ਡੇਰਾ ਸਿਰਸਾ ਦੇ ਮੁੱਖੀ ਦੀ ਮੁਆਫੀ ਦੀ ਜਾਂਚ ਕਰਵਾਉਣਗੇ।


Deepak Kumar

Content Editor

Related News