ਦੇਖੋ ਖਹਿਰਾ ਦੀ ਨਵੀਂ ਪਾਰਟੀ ''ਤੇ ਕੀ ਬੋਲੇ ਬਲਜੀਤ ਸਿੰਘ ਦਾਦੂਵਾਲ (ਵੀਡੀਓ)

01/09/2019 7:11:20 PM

ਬਠਿੰਡਾ : ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਦਲਾਂ ਅਤੇ ਕਾਂਗਰਸ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕਰਨ ਲਈ ਪੰਜਾਬ ਪੱਖੀ ਪਾਰਟੀਆਂ ਨੂੰ ਇਕੋ ਮੰਚ 'ਤੇ ਆਉਣ ਦੀ ਅਪੀਲ ਕੀਤੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦਾਦੂਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਸੁਖਪਾਲ ਖਹਿਰਾ ਨੂੰ ਵੱਖਰੀ ਪਾਰਟੀ ਬਣਾਉਣ ਦਾ ਪੂਰਾ ਹੱਕ ਹੈ ਪਰ ਜੇਕਰ ਉਹ ਰਜਵਾੜਾਸ਼ਾਹੀਆਂ ਨੂੰ ਪੰਜਾਬ ਦੀ ਸਿਆਸਤ 'ਚੋਂ ਚੱਲਦਾ ਕਰਨਾ ਅਤੇ ਪੰਜਾਬ ਲਈ ਕੁਝ ਬਿਹਤਰ ਕਰਨਾ ਚਾਹੁੰਦੇ ਹਨ ਤਾਂ ਟਕਸਾਲੀਆਂ ਅਤੇ ਹੋਰ ਪੰਜਾਬ ਪੱਖੀ ਧਿਰਾਂ ਨੂੰ ਇਕੋ ਮੰਚ 'ਤੇ ਆਉਣਾ ਹੋਵੇਗਾ। ਦਾਦੂਵਾਲ ਨੇ ਕਿਹਾ ਭਾਵੇਂ ਸਾਰੀਆਂ ਧਿਰਾਂ 'ਚ ਇਕ ਪਾਰਟੀ ਨਹੀਂ ਬਣ ਸਕਦੀ ਤਾਂ ਉਨ੍ਹਾਂ ਨੂੰ ਗਠਜੋੜ ਕਰ ਲੈਣਾ ਚਾਹੀਦਾ ਹੈ। 
ਇਸ ਦੇ ਨਾਲ ਹੀ ਦਾਦੂਵਾਲ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਤਸਵੀਰਾਂ ਖਿੱਚਣ 'ਤੇ ਐੱਸ. ਜੀ. ਪੀ. ਸੀ. ਵਲੋਂ ਲਗਾਈ ਗਈ ਪਾਬੰਦੀ ਨੂੰ ਸਹੀ ਕਰਾਰ ਦਿੱਤਾ ਹੈ। ਦਾਦੂਵਾਲ ਨੇ ਕਿਹਾ ਕਿ ਇਹ ਦੇਰੀ ਨਾਲ ਆਇਆ ਦਰੁਸਤ ਫੈਸਲਾ ਹੈ। ਨਾਲ ਹੀ ਦਾਦੂਵਾਲ ਨੇ ਐੱਸ. ਜੀ. ਪੀ. ਸੀ. 'ਚ ਚੱਲ ਰਹੇ ਵੀ. ਆਈ. ਪੀ. ਕਲਚਰ ਖਤਮ ਕਰਨ ਦੀ ਮੰਗ ਕੀਤੀ ਹੈ।


Gurminder Singh

Content Editor

Related News