ਦਾਦੂਵਾਲ ਦਾ ਵੱਡਾ ਬਿਆਨ, ਪੂਰੀ ਤਾਕਤ ਲਗਾ ਕੇ ਵੀ ਮੈਨੂੰ ਹਰਾ ਨਹੀਂ ਸਕੇ ਬਾਦਲ

08/19/2020 6:33:17 PM

ਜਲੰਧਰ (ਵਿਸ਼ੇਸ਼) : ਪੰਜਾਬ ਦੇ ਧਾਰਮਿਕ ਅਤੇ ਸਿਆਸੀ ਮਾਮਲਿਆਂ ਵਿਚ ਦਹਾਕਿਆਂ ਤੋਂ ਸਰਗਰਮ ਫਾਇਰਬ੍ਰਾਂਡ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਕੇ ਹਰਿਆਣਾ ਦੇ ਸਿੱਖ ਮਸਲਿਆਂ ਦੇ ਪ੍ਰਬੰਧਨ ਦੀ ਵਾਗਡੋਰ ਸੰਭਾਲ ਲਈ ਹੈ। ਦਾਦੂਵਾਲ ਨੇ ਬੀਤੇ ਵੀਰਵਾਰ ਕੈਥਲ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਜਗਬੀਰ ਸਿੰਘ ਖਾਲਸਾ ਨੂੰ 2 ਵੋਟਾਂ ਦੇ ਫਰਕ ਨਾਲ 19 ਵੋਟਾਂ ਨਾਲ ਹਰਾਇਆ। ਦਾਦੂਵਾਲ ਜਿਨ੍ਹਾਂ ਨੂੰ ਬਾਦਲ ਪਰਿਵਾਰ ਦੇ ਵਿਰੋਧੀ ਰੁਖ਼ ਲਈ ਜਾਣਿਆ ਜਾਂਦਾ ਹੈ, ਨੇ ਐੱਚ. ਐੱਸ. ਜੀ. ਐੱਮ. ਸੀ. ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੰਡਾ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਵਾਰ ਵੀ ਬਾਦਲ ਨੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ। ਝੀਂਡਾ ਨੇ ਚੋਣਾਂ ਵਿਚ ਖਾਲਸਾ ਦੀ ਹਮਾਇਤ ਕੀਤੀ। ਇਹ ਚੋਣਾਂ ਝੀਂਡਾ ਵਲੋਂ ਸਿਹਤ ਸਮੱਸਿਆਵਾਂ ਕਰਕੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਕਰਵਾਈਆਂ ਗਈਆਂ ਹਨ। ਦਾਦੂਵਾਲ ਨੇ ਕਿਹਾ ਕਿ ਬਾਦਲ ਨੇ ਮੇਰੇ ਖਿਲਾਫ ਵੋਟ ਪਾਉਣ ਲਈ 3 ਮੈਂਬਰਾਂ ਨੂੰ ਭੇਜਿਆ ਸੀ ਪਰ ਪੂਰੀ ਤਾਕਤ ਦੀ ਵਰਤੋਂ ਕਰਨ ਦੇ ਬਾਵਜੂਦ ਉਹ ਮੈਨੂੰ ਹਰਾ ਨਹੀਂ ਸਕੇ। ਹਾਲਾਂਕਿ ਝੀਂਡਾ ਨੇ ਦਾਅਵਾ ਕੀਤਾ ਕਿ ਐੱਚ. ਐੱਸ. ਜੀ. ਐੱਮ. ਸੀ. ਦੀਆਂ ਚੋਣਾਂ ਵਿਚ ਬਾਦਲਾਂ ਦਾ ਕੋਈ ਦਖਲ ਨਹੀਂ ਹੈ। 

ਇਹ ਵੀ ਪੜ੍ਹੋ :  ਪਹਿਲੀ ਵਾਰ ਸਤਿਕਾਰ ਕਮੇਟੀ ’ਤੇ ਬੋਲੇ ਜਥੇਦਾਰ, ਦਿੱਤਾ ਵੱਡਾ ਬਿਆਨ

ਝੀਂਡਾ ਨੇ ਕਿਹਾ ਕਿ ਇਹ ਮੰਨਿਆ ਜਾ ਸਕਦਾ ਹੈ ਕਿ ਬਾਦਲ ਸਮੂਹ ਦੇ ਮੈਂਬਰ ਸਾਡੇ ਨਾਲ ਸਨ ਪਰ ਇਹ ਸੱਚ ਨਹੀਂ ਕਿ ਬਾਦਲ ਨੇ ਸਾਡੀ ਮਦਦ ਕੀਤੀ ਹੈ। ਦਾਦੂਵਾਲ ਦਮਦਮੀ ਟਕਸਾਲ ਤੋਂ ਧਾਰਮਿਕ ਸਰਗਰਮੀਆਂ ਵਿਚ ਸਰਗਰਮ ਹੋਏ, ਜਿਸ ਦੀ ਪ੍ਰਧਾਨਗੀ ਕਦੇ ਜਰਨੈਲ ਸਿੰਘ ਭਿੰਡਰਾਂਵਾਲੇ ਕਰਦੇ ਸਨ ਪਰ ਦਾਦੂਵਾਲ ਨੇ ਕਿਹਾ ਕਿ ਮੈਂ ਨਾ ਤਾਂ ਕੱਟੜ ਹਾਂ ਅਤੇ ਨਾ ਹੀ ਕੱਟੜਪੰਥੀ । ਮੈਂ ਸਿਰਫ ਨਿਆਂ ਦਾ ਹਮਾਇਤੀ ਹਾਂ। 

ਇਹ ਵੀ ਪੜ੍ਹੋ :  ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਟਕਸਾਲ ਤੇ ਸ਼੍ਰੋਮਣੀ ਕਮੇਟੀ ਦੀ ਚਿਤਾਵਨੀ

ਦਾਦੂਵਾਲ ਨੂੰ ਰਹੀ ਨਲਵੀ ਦੀ ਹਮਾਇਤ !
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖ਼ਤ ਵਿਰੋਧ ਦੇ ਬਾਵਜੂਦ 2014 ਵਿਚ ਉਸ ਵੇਲੇ ਦੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਐੱਚ.ਐੱਸ. ਜੀ. ਐੱਮ. ਸੀ. ਹੋਂਦ ਵਿਚ ਆਈ ਸੀ। ਇਹ ਮਾਮਲਾ ਅਜੇ ਵੀ ਸੁਪਰੀਮ ਕੋਰਟ 'ਚ ਪੈਂਡਿੰਗ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਐੱਚ. ਐੱਸ. ਜੀ. ਐੱਮ. ਸੀ. ਦੇ ਗਠਨ ਨੂੰ ਚੁਣੌਤੀ ਦਿੱਤੀ ਹੋਈ ਹੈ। ਐੱਚ. ਐੱਸ. ਜੀ. ਐੱਮ. ਸੀ. ਦੇ 41 ਮੈਂਬਰਾਂ ਦੀ ਨਾਮਜ਼ਦਗੀ ਤੋਂ ਬਾਅਦ ਝੀਂਡਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ, ਜਦੋਂਕਿ ਦੀਦਾਰ ਸਿੰਘ ਨਲਵੀ ਨੂੰ ਉਪ|ਪ੍ਰਧਾਨ ਚੁਣਿਆ ਗਿਆ ਸੀ। ਝੀਂਡਾ ਤੇ ਨਲਵੀ ਨੇ ਐੱਚ. ਐੱਸ. ਜੀ. ਐੱਮ. ਸੀ. ਲਈ ਸਾਲਾਂਬੱਧੀ ਲੜਾਈ ਲੜੀ ਪਰ ਇਸ ਵਾਰ ਨਲਵੀ ਨੇ ਦਾਦੂਵਾਲ ਦੀ ਹਮਾਇਤ ਕੀਤੀ, ਜਦੋਂਕਿ ਖਾਲਸਾ ਝੀਂਡਾ ਦੀ ਪਸੰਦ ਸਨ। ਦਾਦੂਵਾਲ ਨਾ ਸਿਰਫ ਬਾਦਲਾਂ ਖਿਲਾਫ, ਸਗੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਖਿਲਾਫ ਹਮਲਾਵਰੀ ਰਵੱਈਏ ਲਈ ਵੀ ਜਾਣੇ ਜਾਂਦੇ ਹਨ। ਦਾਦੂਵਾਲ ਅਨੁਸਾਰ ਉਹ 4 ਗੁਰਦੁਆਰਿਆਂ ਦਾ ਪ੍ਰਬੰਧਨ ਦੇਖਦੇ ਹਨ-2 ਹਰਿਆਣਾ ਵਿਚ ਅਤੇ 2 ਪੰਜਾਬ ਵਿਚ।

ਇਹ ਵੀ ਪੜ੍ਹੋ :  ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਹੈੱਡ ਗ੍ਰੰਥੀ ਖ਼ਿਲਾਫ਼ ਖੋਲ੍ਹਿਆ ਮੋਰਚਾ

ਬਾਦਲ ਸਰਕਾਰ ਵੇਲੇ ਮੇਰੇ ਖਿਲਾਫ ਦਰਜ ਹੋਏ ਬੇਹਿਸਾਬ ਮਾਮਲੇ
ਦਾਦੂਵਾਲ ਦਾ ਦਾਅਵਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 10 ਸਾਲ ਦੇ ਸ਼ਾਸਨ ਦੌਰਾਨ ਉਨ੍ਹਾਂ ਖਿਲਾਫ ਬੇਹਿਸਾਬ ਝੂਠੇ ਮਾਮਲੇ ਦਰਜ ਕੀਤੇ ਗਏ ।ਹਾਲਾਂਕਿ 2014 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਦੂਵਾਲ ਦੀ ਗ੍ਰਿਫਤਾਰੀ ਬਾਰੇ ਪੁੱਛੇ ਜਾਣ 'ਤੇ ਅਣਜਾਣਤਾ ਜ਼ਾਹਿਰ ਕੀਤੀ ਸੀ। ਉਸ ਵੇਲੇ ਉਨ੍ਹਾਂ ਤੋਂ 7 ਰਾਈਫਲਾਂ, 2 ਪਿਸਤੌਲਾਂ ਤੇ ਕਈ ਕਾਰਤੂਸ ਬਰਾਮਦ ਹੋਣ ਤੋਂ ਬਾਅਦ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੀ . ਆਰ . ਪੀ. ਸੀ. ਦੀ ਧਾਰਾ-107/151 ਤਹਿਤ ਦਰਜ ਮਾਮਲਿਆਂ ਵਿਚ ਵੀ ਜ਼ਮਾਨਤ ਹਾਸਲ ਕਰਨ ਲਈ ਕਈ ਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਉਨ੍ਹਾਂ ਨੂੰ 2018 ਦੇ ਅਖੀਰ ਤੋਂ ਪਹਿਲਾਂ ਬਾਦਲ ਸ਼ਾਸਨ ਦੌਰਾਨ ਦਰਜ ਸਾਰੇ ਮਾਮਲਿਆਂ ਵਿਚੋਂ ਬਰੀ ਕਰ ਦਿੱਤਾ ਗਿਆ ਸੀ।


ਐੱਸ. ਜੀ. ਪੀ. ਸੀ. ਦੇ ਕੰਟਰੋਲ ਵਾਲੇ 55 ਗੁਰਦੁਆਰਿਆਂ ਦੀ ਸਾਲਾਨਾ ਆਮਦਨ 250 ਕਰੋੜ ਦੇ ਲਗਭਗ
ਦਾਦੂਵਾਲ ਨੇ ਕਿਹਾ ਕਿ ਉਹ ਐੱਚ. ਐੱਸ. ਜੀ. ਐੱਮ. ਸੀ. ਦੀ ਹਮਾਇਤ 'ਚ ਸੁਪਰੀਮ ਕੋਰਟ ਵਿਚ ਕਾਨੂੰਨੀ ਲੜਾਈ ਲੜਨਗੇ ਕਿਉਂਕਿ ਕਮੇਟੀ ਸੂਬੇ ਦੇ ਸਾਰੇ 60 ਗੁਰਦੁਆਰਿਆਂ ਦੇ ਪ੍ਰਬੰਧਨ ਲਈ ਲੜ ਰਹੀ ਹੈ। ਅੱਜ ਐੱਚ. ਐੱਸ. ਜੀ. ਐੱਮ. ਸੀ. ਸਿਰਫ 5 ਗੁਰਦੁਆਰਿਆਂ ਦੇ ਪ੍ਰਬੰਧਨ ਦੀ ਦੇਖਭਾਲ ਕਰਦੀ ਹੈ, ਜਦੋਂਕਿ ਐੱਸ. ਜੀ. ਪੀ. ਸੀ. ਦਾ ਸੂਬੇ ਦੇ 55 ਗੁਰਦੁਆਰਿਆਂ 'ਤੇ ਕੰਟਰੋਲ ਹੈ। ਉਨ੍ਹਾਂ ਦਾ ਦਾਅਵਾ ਹੈ ਕਿ 55 ਗੁਰਦੁਆਰਿਆਂ ਦੀ ਸਾਲਾਨਾ ਆਮਦਨ ਲਗਭਗ 250 ਕਰੋੜ ਰੁਪਏ ਹੈ। 

ਦਾਦੂਵਾਲ ਦੀਆਂ ਤਰਜੀਹਾਂ  
ਐੱਚ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਦੇ ਤੌਰ 'ਤੇ ਆਪਣੀਆਂ ਤਰਜੀਹਾਂ ਨੂੰ ਸੂਚੀਬੱਧ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਾਰੇ ਗੁਰਦੁਆਰਿਆਂ ਦਾ ਦੌਰਾ ਕਰਨਗੇ ਜਿਨ੍ਹਾਂ ਨੂੰ ਧਾਰਮਿਕ ਸਰਗਰਮੀਆਂ ਤੋਂ ਇਲਾਵਾ ਪ੍ਰਬੰਧਨ ਨੂੰ ਦੇਖਣ ਲਈ ਸਾਡੀ ਕਮੇਟੀ ਵਲੋਂ ਸਿਖਲਾਈ ਦਿੱਤੀ ਜਾਂਦੀ ਹੈ। ਉਹ ਮਾਤ-ਭਾਸ਼ਾ ਪੰਜਾਬੀ ਲਈ ਕੰਮ ਕਰਨ ਤੋਂ ਇਲਾਵਾ ਨੌਜਵਾਨ ਵਰਗ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਗੇ।


Gurminder Singh

Content Editor

Related News