ਕਰਜ਼ੇ ਤੋਂ ਪ੍ਰੇਸ਼ਾਨ ਬਾਲੀਆਂ ਪਿੰਡ ਦੇ ਕਿਸਾਨ ਸਰਕਾਰ ਤੋਂ ਖਫਾ
Tuesday, Dec 25, 2018 - 05:03 PM (IST)

ਸੰਗਰੂਰ (ਬਿਊਰੋ) - ਸੂਬਾ ਸਰਕਾਰ ਦੀ 28 ਹਜ਼ਾਰ ਦੀ ਕਰਜ਼ਾ ਮੁਆਫੀ ਸੰਗਰੂਰ ਬਾਲੀਆਂ ਦੇ ਪਿੰਡ ਦੇ ਭਗਵਾਨ ਚੰਦ ਨੂੰ ਰਾਹਤ ਦੇਣ 'ਚ ਨਾਕਾਮਯਾਬ ਸਿੱਧ ਹੋ ਰਹੀ ਹੈ। ਦੱਸ ਦੇਈਏ ਕਿ ਕਿਸਾਨ ਭਗਵਾਨ ਚੰਦ ਨੇ ਆੜ੍ਹਤੀਆਂ ਨੂੰ 7 ਲੱਖ ਰੁਪਏ ਅਤੇ ਬੈਂਕ ਅਧਿਕਾਰੀਆਂ ਨੂੰ ਡੇਢ ਲੱਖ ਰੁਪਏ ਕਰਜ਼ੇ ਦੇ ਤੌਰ 'ਤੇ ਦੇਣੇ ਹਨ। ਭਗਵਾਨ ਚੰਦ ਦੇ ਵਾਂਗ ਹੀ ਇਸ ਪਿੰਡ ਦੇ ਹੋਰ ਵੀ ਕਈ ਕਿਸਾਨ ਪੰਜਾਬ ਸਰਕਾਰ ਤੋਂ ਗੁੱਸਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਕੀਤੇ ਸਨ, ਜੋ ਉਨ੍ਹਾਂ ਨੇ ਪੂਰੇ ਨਹੀਂ ਕੀਤੇ। ਸਰਕਾਰ ਆਪਣੇ ਹੀ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੂੰ ਆਏ ਹੋਏ 2 ਸਾਲ ਹੋਣ ਵਾਲੇ ਹਨ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੁੱਦਾ ਅੱਜ ਵੀ ਉਥੇ ਦਾ ਉਥੇ ਹੀ ਹੈ। ਪਿੰਡ ਬਾਲੀਆਂ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸਰਕਾਰ ਵਲੋਂ ਕੀਤੇ ਕਰਜ਼ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ।