ਜਲੰਧਰ ਵਾਸੀਆਂ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਐਲਾਨ

Wednesday, Sep 09, 2020 - 01:31 PM (IST)

ਜਲੰਧਰ ਵਾਸੀਆਂ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਐਲਾਨ

ਜਲੰਧਰ (ਚੋਪੜਾ,ਸੋਨੂੰ)— ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਲਵੀਰ ਸਿੰਘ ਸਿੱਧੂ ਨੇ 16 ਕਰੋੜ ਰੁਪਏ ਦੀ ਲਾਗਤ ਨਾਲ ਨਾਰਥ ਵਿਧਾਨ ਸਭਾ ਹਲਕੇ ਅਧੀਨ ਦਾਦਾ ਕਾਲੋਨੀ, ਵੈਸਟ ਵਿਧਾਨ ਸਭਾ ਹਲਕੇ ਵਿਚ ਪੈਂਦੇ ਬਸਤੀ ਗੁਜ਼ਾਂ ਅਤੇ ਕੈਂਟ ਵਿਧਾਨ ਸਭਾ ਹਲਕੇ ਅਧੀਨ ਖੁਰਲਾ ਕਿੰਗਰਾ 'ਚ ਬਣਾਏ 3 ਨਵੇਂ ਕਮਿਊਨਿਟੀ ਸੈਂਟਰ ਜਨਤਾ ਨੂੰ ਸਮਰਪਿਤ ਕੀਤੇ ਗਏ। ਜਿਨ੍ਹਾਂ 'ਚ ਹੁਣ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।

ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਸੈਂਟਰਾਂ ਵਿਚ 80 ਬੈੱਡ ਉਪਲੱਬਧ ਹਨ, ਜਿਨ੍ਹਾਂ 'ਚ ਦਾਦਾ ਕਾਲੋਨੀ ਦੇ ਸੈਂਟਰ 'ਚ 30, ਬਸਤੀ ਗੁਜ਼ਾਂ 'ਚ 30 ਅਤੇ ਖੁਰਲਾ ਕਿੰਗਰਾ ਦੇ ਕਮਿਊਨਿਟੀ ਸੈਂਟਰ 'ਚ 20 ਬੈੱਡਾਂ ਦੀ ਸਮਰੱਥਾ ਹੋਵੇਗੀ, ਜਿਸ ਨਾਲ ਹੁਣ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਲੈਵਲ-2 ਦੇ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ 284 ਤੋਂ ਵਧ ਕੇ 364 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ 'ਚ ਆਧੁਨਿਕ ਤਕਨੀਕ ਦੀ ਮਸ਼ੀਨਰੀ ਤੋਂ ਇਲਾਵਾ ਪਾਈਪਲਾਈਨ ਅਤੇ ਆਕਸੀਜਨ ਸਪਲਾਈ ਦੀ ਸਹੂਲਤ ਹੋਵੇਗੀ ਅਤੇ ਲੋੜ ਪੈਣ 'ਤੇ ਇਨ੍ਹਾਂ ਸੈਂਟਰਾਂ ਨੂੰ ਆਈ. ਸੀ. ਯੂ. 'ਚ ਵੀ ਬਦਲਿਆ ਜਾ ਸਕਦਾ ਹੈ।

ਸਿੱਧੂ ਨੇ ਕਿਹਾ ਕਿ ਕੋਵਿਡ-19 ਦੀ ਵੈਕਸੀਨ ਤਿਆਰ ਹੋਣ ਤੱਕ ਸਾਨੂੰ ਬਹੁਤ ਸਾਵਧਾਨੀ ਵਰਤਣੀ ਪਵੇਗੀ। ਕੋਰੋਨਾ ਮਰੀਜ਼ਾਂ ਦੇ ਅੰਗ ਕੱਢਣ, ਮੁਨਾਫਾਖੋਰੀ ਸਮੇਤ ਡਾਕਟਰ ਨੂੰ 3.50 ਲੱਖ ਰੁਪਏ ਅਤੇ ਆਸ਼ਾ ਵਰਕਰ ਨੂੰ 50 ਹਜ਼ਾਰ ਰੁਪਏ ਮਿਲਣ ਵਰਗੇ ਭਰਮਾਊ ਅਤੇ ਨਿਰਾਧਾਰ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਕੇ ਅਤੇ ਅਫਵਾਹਾਂ ਫੈਲਾਅ ਕੇ ਕੁਝ ਲੋਕ ਗੰਦੀ ਰਾਜਨੀਤੀ ਕਰਦਿਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

PunjabKesari

ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਦਿੱਤੀ ਸਖ਼ਤ ਚਿਤਾਵਨੀ
ਉਨ੍ਹਾਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਕਿਹਾ ਕਿ ਇਸ ਬਾਰੇ ਪੁਲਸ ਮਹਿਕਮੇ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਲੱਛਣਾਂ ਨੂੰ ਹਲਕੇ 'ਚ ਨਾ ਲੈਣ ਤੇ ਜੇਕਰ ਕੋਈ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਤੋਂ ਇਲਾਵਾ ਕੋਵਿਡ-19 ਦਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਬੀਮਾਰੀ ਨੂੰ ਲੈਵਲ-1 'ਤੇ ਹੀ ਕੰਟਰੋਲ ਕੀਤਾ ਜਾ ਸਕੇ।
ਇਸ ਮੌਕੇ ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬੌਬੀ ਸਹਿਗਲ, ਕਾਂਗਰਸੀ ਆਗੂ ਸੁਦੇਸ਼ ਵਿੱਜ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ ਬਿੱਟਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ, ਕੌਂਸਲਰ ਵਿੱਕੀ ਕਾਲੀਆ, ਕੁਲਦੀਪ ਭੁੱਲਰ, ਐੱਸ. ਡੀ. ਐੱਮ. ਰਾਹੁਲ ਸਿੰਧੂ, ਡਾ. ਜੈਇੰਦਰ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਚਾਵਲਾ, ਐੱਸ. ਐੱਮ. ਓ. ਡਾ. ਕਸ਼ਮੀਰੀ ਲਾਲ, ਕਾਰਜਕਾਰੀ ਇੰਜੀਨੀਅਰ ਪੀ. ਐੱਚ. ਐੱਸ. ਸੀ. ਸੁਖਚੈਨ ਸਿੰਘ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ:​​​​​​​ ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਕਾਰਨ 3 ਮੌਤਾਂ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ

ਕੋਵਿਡ-19 ਸਬੰਧੀ ਸਰਕਾਰੀ ਅੰਕੜਿਆਂ 'ਚ ਕਈ ਵਾਰ ਉਲਝੇ ਸਿਹਤ ਮੰਤਰੀ
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰੀ ਅੰਕੜਿਆਂ 'ਚ ਉਲਝੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸ਼ਰਾਰਤੀ ਲੋਕ ਪੰਜਾਬ ਦੇ ਹੈਲਥ ਸਿਸਟਮ ਦਾ ਦਿੱਲੀ ਨਾਲ ਮੁਕਾਬਲਾ ਕਰ ਰਹੇ ਹਨ ਪਰ ਉਹ ਇਹ ਭੁੱਲ ਰਹੇ ਹਨ ਕਿ ਦਿੱਲੀ ਦੀ ਆਬਾਦੀ 1.90 ਕਰੋੜ ਹੈ, ਜਦੋਂ ਕਿ ਪੰਜਾਬ ਦੀ 2.80 ਕਰੋੜ। ਉਥੇ ਮੌਤਾਂ ਦਾ ਅੰਕੜਾ 5 ਹਜ਼ਾਰ ਤੋਂ ਪਾਰ ਕਰ ਚੁੱਕਾ ਹੈ, ਜਦੋਂ ਕਿ ਪੰਜਾਬ ਵਿਚ ਮੌਤਾਂ ਦੇ ਅੰਕੜੇ ਨੂੰ 1700-1800 ਦੱਸ ਕੇ 100 ਇਨਸਾਨੀ ਜ਼ਿੰਦਗੀਆਂ ਦਾ ਵੱਡਾ ਅੰਤਰ ਬੋਲ ਗਏ। ਇਸ ਤੋਂ ਇਲਾਵਾ ਉਨ੍ਹਾਂ ਦਿੱਲੀ ਵਿਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 2.85 ਲੱਖ ਤੇ ਬਾਅਦ ਵਿਚ 1.85-1.86 ਲੱਖ ਦਾ ਵੱਡਾ ਅੰਤਰ ਕਹਿ ਦਿੱਤਾ, ਜਦੋਂ ਕਿ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੇ 60-65 ਹਜ਼ਾਰ ਕੇਸ ਹਨ। ਇਸ ਅੰਕੜੇ ਨੂੰ ਦੇਖਿਆ ਜਾਵੇ ਤਾਂ ਮਰੀਜ਼ਾਂ ਦੀ ਗਿਣਤੀ 'ਚ 5 ਹਜ਼ਾਰ ਦਾ ਵੱਡਾ ਅੰਤਰ ਹੈ। ਇਸ ਮੌਕੇ ਕੁਝ ਕਾਂਗਰਸੀ ਆਗੂਆਂ ਨੇ ਦੱਬੀ ਜ਼ੁਬਾਨ ਵਿਚ ਕਿਹਾ ਕਿ ਸ਼ਾਇਦ ਸਿਹਤ ਮੰਤਰੀ ਇਥੇ ਆਉਣ ਤੋਂ ਪਹਿਲਾਂ ਪੂਰਾ ਹੋਮਵਰਕ ਨਹੀਂ ਕਰ ਕੇ ਆਏ।

PunjabKesari

'ਆਪ' ਦੀ ਆਕਸੀਮੀਟਰ ਮੁਹਿੰਮ ਨੂੰ ਦੱਸਿਆ ਸਿਆਸੀ ਸ਼ੋਹਰਤ ਹਾਸਲ ਕਰਨ ਦਾ ਤਰੀਕਾ
'ਆਪ' ਵੱਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਆਕਸੀਮੀਟਰ ਮੁਹਿੰਮ ਬਾਰੇ ਸਿੱਧੂ ਨੇ ਕਿਹਾ ਕਿ ਆਕਸੀਮੀਟਰ ਦੀ ਜ਼ਰੂਰਤ ਆਮ ਆਦਮੀ ਨੂੰ ਨਹੀਂ, ਸਗੋਂ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਹੁੰਦੀ ਹੈ। 'ਆਪ' ਦੀ ਮੁਹਿੰਮ ਤਾਂ ਸਿਰਫ ਸਿਆਸੀ ਸ਼ੋਹਰਤ ਹਾਸਲ ਕਰਨ ਦਾ ਤਰੀਕਾ ਹੈ, ਜਦੋਂਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮਰੀਜ਼ਾਂ ਅਤੇ ਘਰਾਂ ਵਿਚ ਇਕਾਂਤਵਾਸ ਹੋਏ ਲੋਕਾਂ ਨੂੰ 50 ਹਜ਼ਾਰ ਮੁਫਤ ਕੋਵਿਡ ਕੇਅਰ ਕਿੱਟਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ 'ਚ ਆਕਸੀਮੀਟਰ, ਡਿਜ਼ੀਟਲ ਥਰਮਾਮੀਸਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਹੋਣਗੀਆਂ। ਪੰਜਾਬ ਸਰਕਾਰ ਟੈਸਟ ਤੋਂ ਲੈ ਕੇ ਲੋੜ ਪੈਣ 'ਤੇ ਲੈਵਲ-3 ਦੇ ਮਰੀਜ਼ਾਂ ਤੱਕ ਦਾ ਇਲਾਜ ਮੁਫਤ ਕਰ ਰਹੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਆਪ੍ਰੇਸ਼ਨ ਥੀਏਟਰ, ਐਮਰਜੈਂਸੀ ਵਾਰਡ, ਡਿਸਪੈਂਸਰੀ, ਔਰਤਾਂ ਤੇ ਮਰਦਾਂ ਲਈ ਵੱਖ-ਵੱਖ ਵਾਰਡ, ਐਲੀਵੇਟਰ ਅਤੇ ਹੋਰ ਸਹੂਲਤਾਂ ਵੀ ਿਦੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ:​​​​​​​ ਮੰਤਰੀ ਧਰਮਸੌਤ ਦੀ ਬਰਖ਼ਾਸਤਗੀ ਤੇ ਮਾਮਲੇ ਦੀ CBI ਜਾਂਚ ਕਰਵਾ ਕੇ ਹੀ ਮੰਨਾਂਗੇ : ਬੈਂਸ

ਵਿਧਾਇਕ ਰਿੰਕੂ ਨੇ ਸਿਹਤ ਮੰਤਰੀ ਅੱਗੇ ਰੱਖੀ ਸਪੈਸ਼ਲਿਸਟ ਡਾਕਟਰਾਂ ਦੀਆਂ ਨਿਯੁਕਤੀਆਂ ਦੀ ਮੰਗ
ਵਿਧਾਇਕ ਸੁਸ਼ੀਲ ਰਿੰਕੂ ਨੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਵਿਧਾਨ ਸਭਾ ਹਲਕੇ ਅਧੀਨ ਬਸਤੀ ਗੁਜ਼ਾਂ ਕਮਿਊਨਿਟੀ ਸੈਂਟਰ 'ਚ ਸਪੈਸ਼ਲਿਸਟ ਡਾਕਟਰਾਂ ਦੀਆਂ ਨਿਯੁਕਤੀਆਂ ਦੀ ਮੰਗ ਕੀਤੀ। ਰਿੰਕੂ ਨੇ ਸਿਹਤ ਮੰਤਰੀ ਨੂੰ ਦੱਿਸਆ ਕਿ ਵੈਸਟ ਹਲਕੇ ਦੀ ਵਧੇਰੇ ਆਬਾਦੀ ਮੱਧ ਅਤੇ ਗਰੀਬ ਵਰਗ ਨਾਲ ਸਬੰਧਤ ਹੈ, ਜਿਨ੍ਹਾਂ ਲਈ ਮਹਿੰਗਾ ਇਲਾਜ ਕਰਵਾ ਸਕਣਾ ਕਾਫੀ ਮੁਸ਼ਕਲ ਹੈ, ਇਸ ਲਈ ਜਲਦ ਤੋਂ ਜਲਦ ਇਸ ਸੈਂਟਰ ਵਿਚ ਸਪੈਸ਼ਲਿਸਟ ਡਾਕਟਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣ, ਤਾਂ ਜੋ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਸਿਹਤ ਮੰਤਰੀ ਨੇ ਰਿੰਕੂ ਨੂੰ ਭਰੋਸਾ ਦਿੱਤਾ ਕਿ ਸਰਕਾਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰ ਰਹੀ ਹੈ ਅਤੇ ਜਲਦ ਉਨ੍ਹਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਮੇਜਰ ਸਿੰਘ, ਨਾਸਿਰ ਸਲਮਾਨੀ, ਗੁਲਜ਼ਾਰੀ ਲਾਲ ਸਾਰੰਗਲ, ਮੰਗਾ ਰਾਮ ਸਾਰੰਗਲ, ਬਲਵੀਰ ਚੰਦ ਅੰਗੁਰਾਲ, ਸੰਦੀਪ ਵਰਮਾ, ਹਰਜਿੰਦਰ ਲਾਡਾ, ਸੁਦੇਸ਼ ਭਗਤ, ਹਰੀਸ਼ ਮਹੇ, ਹੰਸਰਾਜ ਢੱਲ, ਬਿੱਲਾ ਰਾਮ ਭਗਤ, ਅਸ਼ਵਨੀ ਜੰਗਰਾਲ, ਅਭੀ ਲੋਚ, ਓਮ ਪ੍ਰਕਾਸ਼ ਭਗਤ, ਤਰਸੇਮ ਥਾਪਾ, ਰਾਜੇਸ਼ ਅਗਨੀਹੋਤਰੀ, ਰਵਿੰਦਰ ਚੌਧਰੀ, ਗਿਰਧਾਰੀ ਲਾਲ ਅੰਗੁਰਾਲ, ਅਰਜੁਨ ਬਰਾੜ, ਭਗਤ ਵਰਿੰਦਰ ਕਾਲੀ ਆਦਿ ਵੀ ਮੌਜੂਦ ਸਨ।


author

shivani attri

Content Editor

Related News