ਸਰਕਾਰੀ ਸਨਮਾਨਾਂ ਨਾਲ ਹੋਵੇਗੀ ਹਾਕੀ ਦਿੱਗਜ ''ਬਲਬੀਰ ਸੀਨੀਅਰ'' ਦੀ ਅੰਤਿਮ ਵਿਦਾਈ

05/25/2020 1:45:16 PM

ਚੰਡੀਗੜ੍ਹ (ਲਲਨ) : ਮਹਾਨ ਹਾਕੀ ਖਿਡਾਰੀ ਅਤੇ 3 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਸੋਮਵਾਰ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਬਲਬੀਰ ਸੀਨੀਅਰ ਦਾ ਅੰਤਿਮ ਸੰਸਕਾਰ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿਖੇ ਸੋਮਵਾਰ ਸ਼ਾਮ ਨੂੰ 5.30 ਵਜੇ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਬਲਬੀਰ ਸਿੰਘ ਸੀਨੀਅਰ ਨੂੰ ਅੰਤਿਮ ਵਿਦਾਈ ਦਿੱਤੀ ਜਾਵਗੀ।

ਇਹ ਵੀ ਪੜ੍ਹੋ : 'ਕੋਰੋਨਾ ਮੁਕਤ' ਨਾ ਰਹਿ ਸਕਿਆ ਮੋਹਾਲੀ, ਨਵਾਂ ਮਾਮਲਾ ਆਇਆ ਸਾਹਮਣੇ

PunjabKesari
ਬਲਬੀਰ ਸਿੰਘ ਸੀਨੀਅਰ ਭਾਵੇਂ ਹੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ ਪਰ ਉਨ੍ਹਾਂ ਦੇ ਰਿਕਾਰਡ ਹਮੇਸ਼ਾ ਬੋਲਦੇ ਰਹਿਣਗੇ, ਜਿਨ੍ਹਾਂ ਦੀ ਬਦੌਲਤ ਉਹ ਅਮਰ ਹੋ ਗਏ ਅਤੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉਨ੍ਹਾਂ ਨੇ ਪੂਰੇ ਸੰਸਾਰ 'ਚ ਰੁਤਬਾ ਦਿਖਾਇਆ। ਬਲਬੀਰ ਸਿੰਘ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ। 97 ਸਾਲਾ ਬਲਬੀਰ ਸਿੰਘ ਨੇ ਸੋਮਵਾਰ ਸਵੇਰੇ 6.17 ਵਜੇ ਆਖਰੀ ਸਾਹ ਲਏ। ਜੇਕਰ ਮੇਜਰ ਧਿਆਨ ਚੰਦ ਹਾਕੀ ਦੇ ਜਾਦੂਗਰ ਸੀ ਅਤੇ ਉਨ੍ਹਾਂ ਨੂੰ ਗੋਲ ਬਣਾਉਣ ਵਾਲੀ ਮਸ਼ੀਨ ਕਿਹਾ ਜਾਂਦਾ ਸੀ ਤਾਂ ਬਲਬੀਰ ਸਿੰਘ ਸੀਨੀਅਰ ਨੂੰ ਵੀ ਗੋਲ ਕਿੰਗ ਕਿਹਾ ਜਾਂਦਾ ਹੈ। ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਹਾਕੀ 'ਚ ਕੋਈ ਉਨ੍ਹਾਂ ਦੇ ਹਾਣ ਦਾ ਖਿਡਾਰੀ ਪੈਦਾ ਨਾ ਹੋ ਸਕਿਆ। ਅਜਿਹਾ ਖਿਡਾਰੀ ਸਦੀਆਂ 'ਚ ਕੋਈ ਇਕ ਹੁੰਦਾ ਹੈ। 

ਇਹ ਵੀ ਪੜ੍ਹੋ : ਹੁਣ ਰਾਸ਼ਨ ਪੈਕਟਾਂ 'ਤੇ ਨਹੀਂ ਲੱਗੇਗੀ 'ਕੈਪਟਨ' ਦੀ ਤਸਵੀਰ, ਪਿੱਛੇ ਹਟੀ ਕਾਂਗਰਸ ਸਰਕਾਰ


Babita

Content Editor

Related News