ਖੰਨਾ 'ਚ ਕਿਸਾਨ ਆਗੂ 'ਰਾਜੇਵਾਲ' ਦੇ ਹੱਕ 'ਚ ਲੱਗੇ ਪੋਸਟਰ, ਛਿੜੀ ਨਵੀਂ ਚਰਚਾ

Tuesday, Aug 03, 2021 - 11:14 AM (IST)

ਖੰਨਾ 'ਚ ਕਿਸਾਨ ਆਗੂ 'ਰਾਜੇਵਾਲ' ਦੇ ਹੱਕ 'ਚ ਲੱਗੇ ਪੋਸਟਰ, ਛਿੜੀ ਨਵੀਂ ਚਰਚਾ

ਖੰਨਾ (ਵਿਪਨ) : ਖੰਨਾ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਹੱਕ 'ਚ ਪੋਸਟਰ ਲਾਏ ਗਏ ਹਨ, ਜਿਨ੍ਹਾਂ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਪੋਸਟਰਾਂ 'ਚ ਲਿਖਿਆ ਗਿਆ ਹੈ ਕਿ ਕੀ ਤੁਸੀਂ ਬਲਬੀਰ ਸਿੰਘ ਰਾਜੇਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ।

ਇਹ ਵੀ ਪੜ੍ਹੋ : ਅਮਨਜੋਤ ਕੌਰ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ 'ਬਲਵੰਤ ਰਾਮੂਵਾਲੀਆ' ਦਾ ਵੱਡਾ ਫ਼ੈਸਲਾ, ਧੀ ਨਾਲੋਂ ਤੋੜੇ ਸਾਰੇ ਸਬੰਧ

PunjabKesari

ਦੱਸਣਯੋਗ ਹੈ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋਏ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਦੇ ਇਜਲਾਸ ਦੌਰਾਨ ਚੁੱਕਣ ਲਈ ਬਲਬੀਰ ਸਿੰਘ ਰਾਜੇਵਾਲ ਵੱਲੋਂ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ 66 ਹਜ਼ਾਰ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਪੱਕਾ ਕਰਨ ਲਈ ਸਰਕਾਰ ਨੇ ਦਿੱਤੀ ਹਰੀ ਝੰਡੀ

ਰਾਜੇਵਾਲ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਸਿਆਸੀ ਪਾਰਟੀ ਨੇ ਕਿਸਾਨਾਂ ਦੀ ਆਵਾਜ਼ ਸੰਸਦ ਅੰਦਰ ਬੁਲੰਦ ਕਰਨ 'ਚ ਢਿੱਲ ਵਰਤੀ ਤਾਂ ਉਸ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਇਸ ਦੌਰਾਨ ਖੰਨਾ 'ਚ ਬਲਬੀਰ ਸਿੰਘ ਰਾਜੇਵਾਲ ਦੇ ਹੱਕ 'ਚ ਅਜਿਹੇ ਪੋਸਟਰ ਲੱਗਣਾ ਇਕ ਨਵੀਂ ਚਰਚਾ ਛੇੜ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News