ਬਲਬੀਰ ਸਿੰਘ ਰਾਜੇਵਾਲ ਦੇ ਨਾਂ ''ਤੇ ਬਣਿਆ ਫਰਜ਼ੀ ਖਾਤਾ, ਅਪਲੋਡ ਹੋ ਰਹੀਆਂ ਗ਼ਲਤ ਪੋਸਟਾਂ

02/14/2021 11:41:03 PM

ਲੁਧਿਆਣਾ : ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਕਿਸਾਨ ਅੰਦੋਲਨ ਦੇ ਸਰਗਰਮ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਨਾਮ 'ਤੇ ਟਵਿੱਟਰ 'ਤੇ ਫਰਜ਼ੀ ਖਾਤਾ ਬਣਾਇਆ ਗਿਆ ਹੈ। ਇਸ ਫਰਜ਼ੀ ਖਾਤੇ ਰਾਹੀਂ ਕਿਸਾਨੀ ਅੰਦੋਲਨ ਸਬੰਧੀ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਦੀ ਜਾਣਕਾਰੀ ਖੁਦ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਫੇਸਬੁੱਕ ਖਾਤੇ ’ਤੇ ਦਿੱਤੀ ਹੈ।

ਇਹ ਵੀ ਪੜ੍ਹੋ : ਬਟਾਲਾ 'ਚ ਪੋਲਿੰਗ ਬੂਥ 'ਤੇ ਹਿੰਸਕ ਝੜਪ, ਕਾਂਗਰਸੀ ਵਰਕਰ ਦੀ ਲੱਥੀ ਪੱਗ

ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਟਵਿੱਟਰ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਂ ’ਤੇ ਨਕਲੀ ਖਾਤੇ ਬਣਾ ਕੇ ਕਿਸਾਨੀ ਅੰਦੋਲਨ ਸਬੰਧੀ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਹਨ। ਅਜਿਹੇ ਖਾਤਿਆਂ ਰਾਹੀਂ ਅੰਦੋਲਨ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਮਾਂ-ਧੀ ਦਾ ਸਸਕਾਰ, ਲਾੜੀ ਬਣਾ, ਲਾਲ ਫੁਲਕਾਰੀ ਨਾਲ ਦਿੱਤੀ ਕੁੜੀ ਨੂੰ ਅੰਤਿਮ ਵਿਦਾਈ

ਰਾਜੇਵਾਲ ਨੇ ਦੱਸਿਆ ਕਿ ਖਾਤੇ ’ਤੇ ਉਨ੍ਹਾਂ ਦੀ ਤਸਵੀਰ ਲਗਾਈ ਗਈ ਹੈ ਅਤੇ ਕੁੱਝ ਦਿਨਾਂ ਵਿਚ ਉਸ ’ਤੇ ਦੋ ਹਜ਼ਾਰ ਤੋਂ ਵੱਧ ਫਾਲੋਅਰਜ਼ ਹੋ ਚੁੱਕੇ ਹਨ। ਇਸ ਵਿਚ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੂੰ ਲੈ ਕੇ ਗਲਤ ਪੋਸਟ ਪਾਈ ਗਈ ਹੈ। ਇਸ ਤੋਂ ਇਲਾਵਾ ਅਜਿਹੀਆਂ ਕਈ ਪੋਸਟਾਂ ਪਾਈਆਂ ਗਈਆਂ ਹਨ, ਜੋ ਗੱਲਾਂ ਉਨ੍ਹਾਂ ਨੇ ਕਦੇ ਕਹੀਆਂ ਹੀ ਨਹੀਂ। ਉਨ੍ਹਾਂ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਅਕਾਲੀਆਂ 'ਤੇ ਕਾਂਗਰਸੀਆਂ ਵਿਚਾਲੇ ਝੜਪ

ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।


Gurminder Singh

Content Editor

Related News