ਬਲਾਚੌਰ ਤੋਂ ਅਗਵਾ ਹੋਏ ਬੱਚੇ ਦੀ ਮਲਕਪੁਰ ਨੇੜਿਓਂ ਮਿਲੀ ਲਾਸ਼

Tuesday, Nov 03, 2020 - 10:27 PM (IST)

ਬਲਾਚੌਰ ਤੋਂ ਅਗਵਾ ਹੋਏ ਬੱਚੇ ਦੀ ਮਲਕਪੁਰ ਨੇੜਿਓਂ ਮਿਲੀ ਲਾਸ਼

ਬਲਾਚੌਰ : ਬਲਾਚੌਰ ਤੋਂ 30 ਅਕਤੂਬਰ ਨੂੰ ਅਗਵਾ ਹੋਏ ਬੱਚੇ ਦੀ ਮਲਕਪੁਰ ਨੇੜਿਓਂ ਸਰਹਿੰਦ ਪੁਲਸ ਨੂੰ ਅੱਜ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਬੱਚੇ ਦੀ ਪਛਾਣ ਤਰਨਵੀਰ ਸਿੰਘ (16) ਵਾਸੀ ਵਾਰਡ ਨੰਬਰ-2 ਬਲਾਚੌਰ ਵਜੋਂ ਹੋਈ। ਲਾਸ਼ ਦੀ ਪਛਾਣ ਲਈ ਬਲਾਚੌਰ ਪੁਲਸ ਅਤੇ ਤਰਨਵੀਰ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਉਸ ਦੀ ਪਛਾਣ ਕੀਤੀ। ਜਿਸ ਦੀ ਜਾਣਕਾਰੀ ਸਿਵਲ ਹਸਪਤਾਲ ਦੇ ਡਾਕਟਰ ਹਰਜਿੰਦਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੱਲ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਦੇ ਦਿੱਤੀ ਜਾਵੇਗੀ। ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਬੱਚੇ ਨੂੰ ਉਨ੍ਹਾਂ ਦੇ ਗੁਆਢੀ ਵਲੋਂ ਅਗਵਾ ਕੀਤਾ ਗਿਆ ਸੀ, ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਅਤੇ ਪੁਲਸ ਵਲੋਂ ਇਸ ਮਾਮਲੇ 'ਚ ਜਲਦ ਪ੍ਰੈਸ ਕਾਨਫਰੰਸ ਕਰਕੇ ਖੁਲ੍ਹਾਸਾ ਕੀਤਾ ਜਾਵੇਗਾ।


author

Deepak Kumar

Content Editor

Related News