ਵਿਸਾਖੀ ਬੰਪਰ-2020 ਦੀਆਂ ਟਿਕਟਾਂ ਖਰੀਦ ਚੁੱਕੇ ਲੋਕਾਂ ਲਈ ਅਹਿਮ ਐਲਾਨ

Tuesday, Jul 07, 2020 - 09:47 AM (IST)

ਵਿਸਾਖੀ ਬੰਪਰ-2020 ਦੀਆਂ ਟਿਕਟਾਂ ਖਰੀਦ ਚੁੱਕੇ ਲੋਕਾਂ ਲਈ ਅਹਿਮ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵਿਸਾਖੀ ਬੰਪਰ-2020 ਦੀਆਂ ਵਿਕੀਆਂ ਟਿਕਟਾਂ ਦੇ ਖਰੀਦਦਾਰ ਨੂੰ ਪੈਸੇ ਵਾਪਸ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਪੰਜਾਬ ਸਟੇਟ ਲਾਟਰੀਜ਼ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ 'ਚ ਲਾਗੂ ਹੋਈ ਤਾਲਾਬੰਦੀ/ਕਰਫਿਊ ਕਾਰਨ ਪੰਜਾਬ ਸਟੇਟ ਵਿਸਾਖੀ ਬੰਪਰ-2020 ਦਾ ਡਰਾਅ 12 ਅਪ੍ਰੈਲ, 2020 ਨੂੰ ਰੱਦ ਕਰ ਦਿੱਤਾ ਗਿਆ ਸੀ। ਬੁਲਾਰੇ ਮੁਤਾਬਕ ਇਸ ਸਬੰਧੀ ਪੰਜਾਬ ਲਾਟਰੀ ਮਹਿਕਮੇ ਵੱਲੋਂ ਲਾਟਰੀ ਡਰਾਅ ਦੇ ਰੱਦ ਕੀਤੇ ਪਬਲਿਕ ਨੋਟਿਸ 'ਚ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਟਿਕਟ ਖਰੀਦਦਾਰ ਵਿਸਾਖੀ ਬੰਪਰ-2020 ਦੀਆਂ ਟਿਕਟਾਂ ਦੇ ਪੈਸੇ ਸਬੰਧਿਤ ਸੈਲਰ/ਰਿਟੇਲਰ/ਡਾਕਘਰ ਤੋਂ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ : 12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖਤਮ, ਪੰਜਾਬ ਬੋਰਡ ਇਸ ਤਾਰੀਖ ਨੂੰ ਐਲਾਨੇਗਾ 'ਨਤੀਜਾ'

ਉਨ੍ਹਾਂ ਦੱਸਿਆ ਕਿ ਲਾਟਰੀ ਮਹਿਕਮੇ ਵੱਲੋਂ ਟਿਕਟਾਂ ਦੀ ਵਿਕਰੀ ਦੋ ਏਜੰਸੀਆਂ ਮੈਸ: ਸਕਿੱਲ ਲੋਟੋ ਸਲਿਊਸ਼ਨਜ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਮੈਸ: ਐਮ. ਐਨ. ਸੀ. ਪ੍ਰਾਪਰਟੀ ਡਿਵੈਲਪਰ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਪੰਜਾਬ ਦੇ ਡਾਕ ਘਰਾਂ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਪੰਜਾਬ ਰਾਜ ਵਿਸਾਖੀ ਬੰਪਰ-2020 ਦੀ ਟਿਕਟ ਖਰੀਦੀ ਹੈ ਤਾਂ ਉਹ ਸਬੰਧਿਤ ਵਿਕਰੇਤਾ ਜਾਂ ਰਿਟੇਲਰ ਤੋਂ ਟਿਕਟ ਵਾਪਸ ਕਰਕੇ ਪੈਸੇ ਪ੍ਰਾਪਤ ਕਰ ਸਕਦਾ ਹੈ। ਦੱਸਣਯੋਗ ਹੈ ਕਿ ਲਾਟਰੀ ਮਹਿਕਮਾ ਕਿਸੇ ਵੀ ਬੰਪਰ ਦੀਆਂ ਟਿਕਟਾਂ ਸਿੱਧੇ ਤੌਰ 'ਤੇ ਖੁਦ ਮਾਰਕਿਟ 'ਚ ਨਹੀਂ ਵੇਚਦਾ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਅੱਜ ਦਾ ਦਿਨ ਬੇਹੱਦ ਅਹਿਮ, ਹੋਣਗੇ ਵੱਡੇ ਧਮਾਕੇ
'ਰਾਖੀ ਬੰਪਰ' ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ
ਪੰਜਾਬ ਦੇ ਲਾਟਰੀ ਮਹਿਕਮੇ ਵੱਲੋਂ ਰੱਖੜੀ ਦੇ ਤਿਓਹਾਰ ਮੌਕੇ ਰਾਖੀ ਬੰਪਰ-2020 ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਡਰਾਅ 20 ਅਗਸਤ, 2020 ਨੂੰ ਕੱਢਿਆ ਜਾਵੇਗਾ ਅਤੇ ਹਰ ਸਾਲ ਦੀ ਤਰ੍ਹਾਂ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ 'ਚੋਂ ਹੀ ਕੱਢਿਆ ਜਾਵੇਗਾ। ਇਕ ਟਿਕਟ ਦੀ ਕੀਮਤ 250 ਰੁਪਏ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਦੇ ਲਾਟਰੀ ਬੰਪਰਾਂ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਸ ਬੰਪਰ ਦੀ ਕਾਫੀ ਮੰਗ ਹੈ।
ਇਹ ਵੀ ਪੜ੍ਹੋ : ਸਕੂਲ ਫੀਸਾਂ ਨੂੰ ਲੈ ਕੇ ਮਾਪਿਆਂ ਤੇ ਪ੍ਰਬੰਧਕਾਂ ਵਿਚਕਾਰ ਬਹਿਸ, ਸੁਲਝਿਆ ਮਾਮਲਾ
 


author

Babita

Content Editor

Related News