ਦੁਖ਼ਦ ਖ਼ਬਰ : ਵਿਸਾਖੀ ’ਤੇ ਬਿਆਸ ਦਰਿਆ ’ਚ ਨਹਾਉਣ ਗਈਆਂ ਦੋ ਕੁੜੀਆਂ ਰੁੜ੍ਹੀਆਂ, ਇਕ ਦੀ ਮੌਤ, ਦੂਜੀ ਲਾਪਤਾ

04/13/2021 7:00:24 PM

ਗੁਰਦਾਸਪੁਰ (ਸਰਬਜੀਤ) - ਪੁਲਸ ਸਟੇਸ਼ਨ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੌਚਪੁਰ ਦੀਆਂ ਦੋ ਕੁੜੀਆਂ ਦੇ ਵਿਸਾਖੀ ਦਿਹਾੜੇ ਮੌਕੇ ਬਿਆਸ ਦਰਿਆ ’ਚ ਨਹਾਉਣ ਸਮੇਂ ਰੁੜ੍ਹ ਜਾਣ ਦਾ ਦੁਖ਼ਦ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਲੱਗਦੇ ਸਾਰ ਪਾਣੀ ’ਚੋਂ ਇਕ ਕੁੜੀ ਦੀ ਲਾਸ਼ ਬਰਾਮਦ ਕਰ ਲਈ ਗਈ, ਜਦਕਿ ਦੂਜੀ ਕੁੜੀ ਅਜੇ ਵੀ ਲਾਪਤਾ ਹੈ। ਪੁਲਸ ਸਮੇਤ ਪਿੰਡ ਦੇ ਲੋਕਾਂ ਵਲੋਂ ਦੂਜੀ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੌਚਪੁਰ ਦੀਆਂ ਕੁਝ ਜਨਾਨੀਆਂ ਬੱਚਿਆਂ ਦੇ ਨਾਲ ਵਿਸਾਖੀ ਦੇ ਤਿਉਹਾਰ ਮੌਕੇ ਬਿਆਸ ਦਰਿਆ ’ਚ ਨਹਾਉਣ ਗਈਆਂ ਸਨ। ਇਸ ਦੌਰਾਨ ਇਕ 9 ਸਾਲ ਦੀ ਬੱਚੀ ਤੇ ਇਕ 19 ਸਾਲ ਦੀ ਕੁੜੀ ਦਰਿਆ ਬਿਆਸ ਵਿਚ ਨਹਾਉਣ ਸਮੇਂ ਰੁੜ੍ਹ ਗਈਆਂ। ਇਸ ਘਟਨਾ ਦੇ ਸਬੰਧੀ ਜਦੋਂ ਜਨਾਨੀਆਂ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਕੁੜੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਇਸ ਦੌਰਾਨ ਲਾਪਤਾ ਹੋਈਆਂ ਕੁੜੀਆਂ ਵਿੱਚੋਂ ਕਾਲੋ (9) ਪੁੱਤਰੀ ਬਿੱਲਾ ਦੀ ਲਾਸ਼ ਲੋਕਾਂ ਨੇ ਪਾਣੀ ਤੋਂ ਬਰਾਮਦ ਕਰ ਲਈ ਪਰ ਦੂਜੀ ਕੁੜੀ ਰਾਜਵਿੰਦਰ ਕੌਰ (19) ਪੁੱਤਰੀ ਦਲਬੀਰ ਸਿੰਘ ਦੀ ਕੋਈ ਉੱਘ ਸੁੱਘ ਨਹੀਂ ਮਿਲੀ। ਪੁਲਸ ਅਤੇ ਲੋਕਾਂ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ


rajwinder kaur

Content Editor

Related News