ਖੇਤੀ ਆਰਡੀਨੈਂਸਾਂ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ''ਤੇ ਕਾਂਗਰਸ-ਭਾਜਪਾ ਦੋਵੇਂ ਦੋਸ਼ੀ: ਬਸਪਾ ਪੰਜਾਬ

09/24/2020 5:39:46 PM

ਜਲੰਧਰ/ਅੰਮ੍ਰਿਤਸਰ— ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਗੜੀ ਨੇ ਅੱਜ ਅੰਮ੍ਰਿਤਸਰ ਦੀ ਧਰਤੀ 'ਤੇ ਵਰਕਰਾਂ ਦੇ ਵਿਸ਼ਾਲ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਤੀ ਬਿੱਲਾਂ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਖਾਮੀਆਂ ਪਿੱਛੇ ਕਾਂਗਰਸ ਅਤੇ ਭਾਜਪਾ ਦੋਵੇਂ ਦੋਸ਼ੀ ਹਨ। ਖੇਤੀ ਬਿੱਲਾਂ ਦਾ ਪਾਸ ਹੋਣਾ ਅਤੇ ਕਿਸਾਨ ਦੇ ਅੰਦੋਲਨ ਲਈ ਭਾਜਪਾ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਵੀ ਬਰਾਬਰ ਦਾ ਦੋਸ਼ੀ ਹੈ।

ਅਕਾਲੀ ਦਲ ਨੇ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਆਰਡੀਨੈਂਸਾਂ ਦਾ ਕੈਬਨਿਟ ਮੀਟਿੰਗ 'ਚ ਸਮਰਥਨ ਹੀ ਨਹੀਂ ਕੀਤਾ ਸਗੋਂ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਬਾਦਲ, ਪ੍ਰਧਾਨ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਨੇ ਸਮੇਂ-ਸਮੇਂ 'ਤੇ ਮੀਡੀਆ 'ਚ ਆ ਕੇ ਖੇਤੀ ਬਿੱਲਾਂ ਦਾ ਸਮਰਥਨ ਵੀ ਕੀਤਾ ਪਰ ਕਿਸਾਨਾਂ ਦੇ ਭਾਰੀ ਵਿਰੋਧ ਕਰਨ ਅਕਾਲੀ ਦਲ ਪਿੱਛੇ ਹਟਿਆ ਹੈ, ਜਦੋਂਕਿ ਬਸਪਾ ਇਸ ਗੱਲ ਦੀ ਨਿੰਦਾ ਕਰਦੀ ਕਿ ਅਕਾਲੀ ਦਲ ਹਾਲੀ ਵੀ ਐੱਨ. ਡੀ. ਏ. ਦਾ ਹਿੱਸਾ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਧੋਖਾ ਦੇ ਰਿਹਾ ਹੈ। ਸਤੰਬਰ 25 ਕਿਸਾਨਾਂ ਦੇ ਬੰਦ 'ਚ ਅਕਾਲੀ ਦਲ ਵੱਲੋਂ ਕੀਤਾ ਚੱਕਾ ਜਾਮ ਹਾਸੋਹੀਣਾ ਕਦਮ ਹੈ ਅਤੇ ਭੱਦ ਕਰਾਉਣ ਵਾਲਾ ਕਦਮ ਹੈ।

ਇਹ ਵੀ ਪੜ੍ਹੋ: ਪਹਿਲਾਂ ਤਾਂ ਅਸੀਂ ਹੱਥ ਜੋੜਦੇ ਸੀ ਪਰ ਹੁਣ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ: ਹਰਸਿਮਰਤ ਬਾਦਲ

ਸਰਦਾਰ ਗੜੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਚੋਣ ਮੈਨੀਫੈਸਟੋ 'ਚ ਇਨ੍ਹਾਂ ਖੇਤੀ ਸੁਧਾਰਾਂ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਂਗਰਸ ਇਨ੍ਹਾਂ ਖੇਤੀ ਬਿਲਾਂ ਸੰਬਧੀ ਮੀਟਿੰਗਾਂ 'ਚ ਸ਼ਾਮਲ ਰਹੀ ਹੈ ਅਤੇ ਅੱਜ ਪੰਜਾਬ 'ਚ ਕਿਸਾਨਾਂ 'ਤੇ ਰਾਜਨੀਤਿਕ ਖੇਡਾਂ ਖੇਡ ਰਹੀ ਹੈ। ਭਾਜਪਾ ਦੇਸ਼ ਦੇ ਦਲਿਤਾਂ ਕਿਸਾਨਾਂ ਮੁਲਾਜ਼ਿਮਾ ਪਛੜੇ ਅਤੇ ਘੱਟ ਗਿਣਤੀਆਂ ਵਰਗਾਂ ਲਈ ਨੰਗਾ ਚਿੱਟਾ ਦੁਸ਼ਮਣ ਹੈ ਜਿਸ ਦਾ ਮੁਕਾਬਲਾ ਸਿਧਾਂਤਕ ਤੌਰ 'ਤੇ ਸਿਰਫ ਬਹੁਜਨ ਸਮਾਜ ਪਾਰਟੀ ਹੀ ਕਰ ਸਕਦੀ ਹੈ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਨੇ 2018 'ਚ ਹੀ ਰਾਜਾਂ ਨੂੰ ਫੰਡ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਜਦੋਂਕਿ ਇਹ ਸਕੀਮ 1942 ਤੋਂ ਚਲ ਰਹੀ ਸੀ। ਹਾਲਾਂਕਿ ਸਿੱਖਿਆ ਦੇਣਾ ਸਾਂਝਾ ਕੰਮ ਹੈ ਪਰ ਪੰਜਾਬ ਸੂਬੇ ਦੀ ਕਾਂਗਰਸ ਵਜੀਫਾ ਸਕੀਮ ਦੇਣ 'ਚ ਅਸਫਲ ਹੀ ਨਹੀਂ ਹੋਈ ਸਗੋਂ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 303 ਰੁਪਏ 'ਚ ਡਾਕਾ ਮਾਰ ਲਿਆ ਪਰ ਸਬੂਤਾਂ ਦੀ ਨਜ਼ਰ ਵਿਚ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਹਾਲੀ ਤਕ ਵੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ। ਕਾਂਗਰਸ ਨੇ ਜ਼ਹਿਰੀਲੀ ਸਰਾਬ ਨਾਲ ਮਰੇ 136 ਪੰਜਾਬੀਆਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੁਝ ਨਹੀਂ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ

ਅਜਿਹੇ ਨਾਜ਼ੁਕ ਹਾਲਾਤਾਂ 'ਚ ਬਸਪਾ ਪੰਜਾਬ ਹੀ ਪੰਜਾਬ ਅਤੇ ਪੰਜਾਬੀਅਤ ਲਈ ਲੜ ਰਹੀ ਹੈ, ਜਿਸ ਨੇ ਪੰਜਾਬੀਆਂ ਨੂੰ ਲਾਮਬੰਦ ਕਰਨ ਲਈ ਸੰਘਰਸ਼ ਅਤੇ ਸੰਗਠਨ ਦੋਨੋ ਪ੍ਰੋਗਰਾਮ ਬਰਾਬਰ ਚਲਾਏ ਹਨ। ਸਰਦਾਰ ਗੜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲਾਂ 14 ਸਤੰਬਰ ਨੂੰ ਫਗਵਾੜਾ, 18 ਹੁਸ਼ਿਆਰਪੁਰ ਬਸਪਾ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਹਨ। ਹੁਣ 24 ਸਤੰਬਰ ਅੰਮ੍ਰਿਤਸਰ, 28ਸਤੰਬਰ ਨੂੰ ਬਠਿੰਡਾ, 29 ਸਤੰਬਰ ਪਟਿਆਲਾ, 3 ਅਕਤੂਬਰ ਸੰਗਰੂਰ, 9 ਅਕਤੂਬਰ ਪਾਇਲ (ਲੁਧਿਆਣਾ) ਵਿਸ਼ਾਲ ਰੋਸ ਪ੍ਰਦਰਸ਼ਨ ਬਸਪਾ ਸੜਕਾਂ 'ਤੇ ਉਤਰ ਕੇ ਕਰੇਗੀ। ਜਦੋਂ ਸੰਗਠਨ ਮਜਬੂਤੀ ਹਿਤ 30 ਸਤੰਬਰ ਵਿਧਾਨ ਸਭਾ ਸਾਹਕੋਟ,1 ਅਕਤੂਬਰ ਟਾਂਡਾ ਦਸੂਹਾ ਮੁਕੇਰੀਆ ਵਿਧਾਨ ਸਭਾ, 2 ਅਕਤੂਬਰ ਮੈਂਬਰਸ਼ਿਪ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ਹੋਵੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਮਨਜੀਤ ਸਿੰਘ ਅਟਵਾਲ, ਸਵਿੰਦਰ ਸਿੰਘ ਛੱਜਲਵੱਡੀ, ਰੋਹਿਤ ਖੋਖਰ, ਤਰਸੇਮ ਭੋਲਾ, ਸੁਰਜੀਤ ਸਿੰਘ ਅਬਦਾਲ, ਜੋਗਿੰਦਰਪਾਲ ਭਗਤ, ਧਰਮਪਾਲ ਭਗਤ, ਕੁਲਵਿੰਦਰ ਸਿੰਘ ਸਹੋਤਾ, ਗੁਰਬਖਸ਼ ਮਹੇ, ਬਲਵੰਤ ਕੇਹਰਾ, ਮੁਕੇਸ਼ ਕੁਮਾਰ, ਪਲਵਿੰਦਰ ਬਿੱਕਾ, ਥੋਰੂ ਰਾਮ, ਸੁਖਦੇਵ ਸਿੰਘ ਭਰੋਵਾਲ, ਬਲਕਾਰ ਸਿੰਘ ਕਾਲਰਾ,ਤਾਰਾ ਚੰਦ ਭਗਤ, ਗੁਰਪ੍ਰੀਤ ਸਿੰਘ ਚੱਬਾ, ਜਗਦੀਸ਼ ਕਸ਼ਯਪ ਆਦਿ ਹਾਜ਼ਿਰ ਸਨ।
ਇਹ ਵੀ ਪੜ੍ਹੋ: ਖਹਿਰਾ ਵੱਲੋਂ ਅਕਾਲੀ ਦਲ ਨੂੰ ਕੱਲ੍ਹ ਦਾ 'ਚੱਕਾ ਜਾਮ' ਰੱਦ ਕਰਨ ਦੀ ਅਪੀਲ


shivani attri

Content Editor

Related News