ਦੋ ਸਾਲਾਂ ’ਚ ਢਾਈ ਕਰੋੜ ਦੀ ਗ੍ਰਾਂਟ ਨਾਲ ਸਰਪੰਚ ਜਗਸੀਰ ਨੇ ਪਿੰਡ ਲੰਗੇਆਣਾ ਨਵਾਂ ਦਾ ਬਦਲਿਆ ‘ਮੂੰਹ-ਮੁਹਾਂਦਰਾ’
Friday, Apr 02, 2021 - 03:42 PM (IST)
ਬਾਘਾ ਪੁਰਾਣਾ (ਮੁਨੀਸ਼) - ਹਲਕਾ ਬਾਘਾਪੁਰਾਣਾ ’ਚ ਪੈਂਦੇ ਇੱਥੋਂ ਨੇੜਲੇ ਪਿੰਡ ਲੰਗੇਆਣਾ ਨਵਾਂ ਦਾ ਸਰਪੰਚ ਜਗਸੀਰ ਸਿੰਘ ਪਿੰਡ ਦਾ ਸੇਵਾਦਾਰ ਬਣ ਕੇ ਲੋਕਾਂ ਵਲੋਂ ਵੋਟ ਰੂਪੀ ਮਿਲੀ ਤਾਕਤ ਨਾਲ ਦਿੱਤੀ ‘ਸੇਵਾ’ ਨੂੰ ਆਪਣਾ ‘ਫਰਜ਼’ ਸਮਝ ਕੇ ਨਿਭਾਅ ਰਿਹਾ ਹੈ। ਜ਼ਿਕਰਯੋਗ ਹੈ ਕਿ 2019 ’ਚ ਪਹਿਲੀ ਵਾਰ ਸਰਪੰਚ ਬਣ ਕੇ ਜਗਸੀਰ ਸਿੰਘ ਨੇ ਪਿੰਡ ’ਚ ਅਜਿਹੇ ਕੰਮ ਕਰਵਾ ਦਿੱਤੇ, ਜੋ ਇਸ ਪਿੰਡ ਦੇ ਪਹਿਲਾਂ ਬਣੇ ਸਰਪੰਚ ਆਪਣੇ ਪੂਰੇ ਕਾਰਜਕਾਲ ਦੌਰਾਨ ਨਹੀਂ ਕਰਵਾ ਸਕੇ। ਪਿੰਡ ਲੰਗੇਆਣਾ ਨਵਾਂ ਦੇ ਸਰਪੰਚ ਜਗਸੀਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਦੂਸਰੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ ਪ੍ਰੇਰਨਾਦਾਇਕ ਹਨ।
ਪੜ੍ਹੋ ਇਹ ਵੀ ਖ਼ਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ
ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਰਹਿਨੁਮਾਈ ਹੇਠ 2019 ’ਚ ਪਿੰਡ ਲੰਗੇਆਣਾ ਨਵਾਂ ਦਾ ਪਹਿਲੀ ਵਾਰ ਸਰਪੰਚ ਬਣ ਕੇ ਲਗਭਗ ਆਪਣੇ 2 ਸਾਲਾ ਦੇ ਕਾਰਜਕਾਲ ਦੌਰਾਨ ਸਰਪੰਚ ਜਗਸੀਰ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਕਾਂਗਰਸ ਦੇ ਯੂਥ ਆਗੂ ਸੁੱਖਾ ਸਿੰਘ ਲੰਗੇਆਣਾ ਨੇ ਢਾਈ ਕਰੋੜ ਦੀ ਗ੍ਰਾਂਟ ਨਾਲ ਅਜਿਹੇ ਵਿਕਾਸ ਕਾਰਜ ਕਰਵਾ ਦਿੱਤੇ ਹਨ, ਜੋ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸਨ। ਪਿੰਡ ਦੀਆਂ ਸਾਫ਼-ਸੁਥਰੀਆਂ ਸੜਕਾਂ, ਜਗ-ਮਗ ਕਰ ਰਹੀਆਂ ਸਟਰੀਟ ਲਾਈਟਾਂ, ਪਿੰਡ ਵਾਸੀਆਂ ਦੀਆਂ ਸਿਹਤ ਸਹੂਲਤਾਂ ਲਈ ਡਿਸਪੈਂਸਰੀ, ਨੌਜਵਾਨਾਂ ਦੇ ਖੇਡਣ ਲਈ ਪਲੇਅ ਗਰਾਊਂਡ, ਸੈਰਗਰਾਹ ਲਈ 2 ਪਾਰਕ, ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡਾ, ਪਿੰਡ ਦੇ ਸਰਕਾਰੀ ਪ੍ਰਾਇਮਰੀ-ਹਾਈ ਸਕੂਲਾਂ ਦੀ ਨਵੇਂ ਸਿਰੇ ਉਸਾਰੀ ਕਰਵਾਉਣਾ, ਪਿੰਡ ’ਚ ਸੀਵਰੇਜ ਵਿਛਾਉਣਾ, ਬਜ਼ੁਰਗਾਂ ਲਈ ਸੱਥ ਤਿਆਰ ਕਰਨਾ, ਨੌਜਵਾਨਾਂ ਦੇ ਖੇਡਣ ਲਈ ਵਾਲੀਬਾਲ ਗਰਾਊਂਡ, ਪਿੰਡ ਦੀਆਂ ਸੜਕਾਂ ਤੇ ਗਲੀਆਂ ਨੂੰ ਇੰਟਰਲਲਾਕ ਟਾਇਲਾਂ ਨਾਲ ਲੈਸ ਕਰਨਾ, ਗਰੀਬ ਲੋਕਾਂ ਨੂੰ ਸਹੂਲਤਾਂ ਦੇਣ ਲਈ ਦੋ ਮੱਛੀ ਮੋਟਰਾਂ ਲਗਵਾਉਣਾ ਤੇ ਪਿੰਡ ਦੀਆਂ ਧਰਮਸ਼ਾਲਾਵਾਂ ਦੇ ਕਰਵਾਏ ਕਾਰਜ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪਿੰਡ ਦੇ ਸਰਪੰਚ ਜਗਸੀਰ ਸਿੰਘ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੀ.ਡੀ.ਪੀ.ਓ. ਤੋਂ ਪਾਸ ਕਰਵਾ ਕੇ ਆਪਣੀਆਂ ਬਣਦੀਆਂ ਸੇਵਾਵਾਂ ਨੂੰ ਸਾਰਥਿਕ ਰੂਪ ਵਿਚ ਨਿਭਾਇਆ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ
ਕੀ ਕਹਿਣੈ ਪਿੰਡ ਵਾਸੀਆਂ ਦਾ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਪੰਚ ਦੇ ਰੂਪ ਵਿਚ ਇਕ ਅਜਿਹਾ ਇਮਾਨਦਾਰ ਅਤੇ ਤਨਦੇਹੀ ਨਾਲ ਕੰਮ ਕਰਨ ਵਾਲਾ ‘ਨਛੱਤਰ ਸਿੰਘ ਸੱਦੇਕੇ’ ਪਰਿਵਾਰ ਮਿਲਿਆ ਹੈ, ਜਿਸ ਤੋਂ ਉਨ੍ਹਾਂ ਨੂੰ ਵੱਡੀਆਂ ਆਸਾਂ ਹਨ। ਪਿੰਡ ਵਾਸੀਆਂ ਨੇ ਸਰਪੰਚ ਦੇ ਪਰਿਵਾਰ ਦੀ ਭਵਿੱਖ ਵਿਚ ਡੱਟਵੀਂ ਸਪੋਰਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਅਜਿਹੇ ਆਗੂ, ਜੋ ਸੱਚੇ ਹਮਦਰਦ ਹੋਣ ਇਨ੍ਹਾਂ ਨਾਲ ਵੋਟਾਂ ਵੇਲੇ ਖੜ੍ਹਨਾ ਸਾਡਾ ਵੀ ਫਰਜ਼ ਹੈ।
ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ
ਗ੍ਰਾਮ ਪੰਚਾਇਤ ਲੰਗੇਆਣਾ ਨਵਾਂ ਵਲੋਂ ਆਉਂਦੇ ਦਿਨਾਂ ’ਚ ਹੇਠ ਲਿਖੇ ਕਰਵਾਏ ਜਾਣੇ ਹਨ ਕੰਮ
*ਗੰਦੇ ਪਾਣੀ ਦੇ ਨਿਕਾਸ ਦਾ ਨਾਲਾ
*ਪੰਚਾਇਤ ਘਰ
*ਨੌਜਵਾਨਾਂ ਲਈ ਜਿਮ
*ਵਾਲੀਬਾਲ ਗਰਾਉਂਡ
ਮੈਂ ਅਤੇ ਮੇਰਾ ਪਰਿਵਾਰ 24 ਘੰਟੇ ਹਾਜ਼ਰ ਹੈ ਲੋਕਾਂ ਦੀ ਸੇਵਾ ਲਈ : ਸਰਪੰਚ ਜਗਸੀਰ ਸਿੰਘ
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਜਗਸੀਰ ਸਿੰਘ ਸਰਪੰਚ ਅਤੇ ਸੁੱਖਾ ਲੰਗੇਆਣਾ ਨੇ ਕਿਹਾ ਕਿ ਜੋ ਮੈਨੂੰ ਪਿੰਡ ਵਾਸੀਆਂ ਨੇ ਸਰਪੰਚ ਬਣਾ ਕੇ ਮਾਣ ਬਖਸ਼ਿਆ ਹੈ, ਉਹ ਕਦੇ ਪਿੰਡ ਵਾਸੀਆਂ ਦਾ ਦੇਣ ਨਹੀਂ ਦੇ ਸਕਦੇ। ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ। ਉਨ੍ਹਾਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਰਹਿਨਮੁਾਈ ਹੇਠ ਉਹ ਪਿੰਡ ਦੇ ਵਿਕਾਸ ਕਾਰਜ ਕਰਵਾ ਸਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਹਲਕਾ ਵਿਧਾਇਕ ਦੀ ਰਹਿਨੁਮਾਈ ਹੇਠ ਬਾਕੀ ਰਹਿੰਦੇ ਕਾਰਜ ਵੀ ਜਲਦ ਮੁਕੰਮਲ ਕਰਵਾਏ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਖ਼ੂਨੀ ਵਾਰਦਾਤ: ਰੰਜ਼ਿਸ਼ ਦੇ ਕਾਰਨ ਅਨ੍ਹੇਵਾਹ ਗੋਲ਼ੀਆਂ ਚਲਾ ਕੀਤਾ ਜਨਾਨੀ ਦਾ ਕਤਲ, ਹਮਲਾਵਰ ਫਰਾਰ
ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸਰਪੰਚ ਦੇ ਉਦਮ ਦੀ ਕੀਤੀ ਸ਼ਲਾਘਾ
ਦੋ ਸਾਲਾਂ ’ਚ ਸਰਪੰਚ ਜਗਸੀਰ ਸਿੰਘ ਵਲੋਂ ਕੀਤੇ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਸਬੰਧੀ ਜਦ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਰਪੰਚ ਵਲੋਂ ਪਿੰਡ ਲੰਗੇਆਣਾ ਨਵਾਂ ’ਚ ਕਰਵਾਏ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਕੀ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਸਰਪੰਚ ਜਗਸੀਰ ਸਿੰਘ ਦੀ ਤਰ੍ਹਾਂ ਲੋਕਾਂ ਵਲੋਂ ਉਨ੍ਹਾਂ ਦੇ ਸਿਰ ’ਤੇ ਸਜਾਏ ਸਰਪੰਚੀ ਦੇ ਤਾਜ ਦਾ ਮੁੱਲ ਪਿੰਡ ਦੇ ਵਿਕਾਸ ਕਾਰਜ ਕਰਵਾ ਕੇ ਮੋੜਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਵਲੋਂ ਚੁਣੇ ਨੁਮਾਇੰਦੇ ’ਤੇ ਪਛਤਾਵਾ ਨਾ ਕਰਨਾ ਪਵੇ। ਅੱਗੇ ਤੋਂ ਪਿੰਡ ਦੇ ਲੋਕ ਅਜਿਹੇ ਉਦਮੀ ਅਤੇ ਮਿਹਨਤੀ ਸਰਪੰਚਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਕੇ ਫਖਰ ਮਹਿਸੂਸ ਕਰਨ। ਉਨ੍ਹਾਂ ਕਿਹਾ ਕਿ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਲਈ ਜਿੰਨੀ ਵੀ ਸਰਪੰਚ ਨੂੰ ਪਿੰਡ ਦੇ ਵਿਕਾਸ ਲਈ ਗ੍ਰਾਂਟ ਦੀ ਜ਼ਰੂਰਤ ਹੋਵੇਗੀ ਉਹ ਮੁਹੱਈਆ ਕਰਾਉਣਗੇ।