ਬਾਘਾ ਪੁਰਾਣਾ ਦੀ ਅਨਾਜ ਮੰਡੀ ’ਚ ਮੀਂਹ ਨਾਲ ਭਿੱਜੀਆਂ ਕਣਕ ਦੀਆਂ ਭਰੀਆਂ ਹਜ਼ਾਰਾਂ ਬੋਰੀਆਂ
Friday, Apr 23, 2021 - 02:38 PM (IST)
ਬਾਘਾ ਪੁਰਾਣਾ (ਰਾਕੇਸ਼) - ਪਿਛਲੇ 8 ਦਿਨਾਂ ਤੋਂ ਮੌਸਮ ਦੀ ਖਰਾਬੀ ਅਤੇ ਲਗਾਤਾਰ ਹੋ ਰਹੀ ਕਿਣ-ਮਿਣ ਕਾਰਣ ਅਨਾਜ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ। ਇਸ ਵਾਰ ਪਹਿਲਾਂ ਤਾਂ 10 ਦਿਨ ਕਣਕ ਦੀ ਖਰੀਦ ਦੇਰੀ ਨਾਲ ਸ਼ੁਰੂ ਹੋਈ ਅਤੇ ਬਾਅਦ ਵਿੱਚ ਬਾਰਦਾਨੇ ਦੀ ਘਾਟ ਨੇ ਖਰੀਦ ਪ੍ਰਬੰਧ ਉਲਝਾ ਦਿੱਤੇ ਹਨ। ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ ਜਿਥੇ ਇੰਤਜਾਰ ਕਰਨਾ ਪੈ ਰਿਹਾ, ਉਥੇ ਆਪਣੇ ਘਰਾਂ ਵਿੱਚ ਸੋਨੇ ਵਰਗੀ ਤਿਆਰ ਕਣਕ ਨੂੰ ਢੇਰੀ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਪੜ੍ਹੋ ਇਹ ਵੀ ਖਬਰ - Big Breaking : ਪਾਕਿਸਤਾਨ ਤੋਂ ਆਏ 303 ਸਿੱਖ ਸ਼ਰਧਾਲੂਆਂ ’ਚੋਂ 100 ਕੋਰੋਨਾ ਪਾਜ਼ੇਟਿਵ (ਵੀਡੀਓ)
ਮਿਲੀ ਜਾਣਕਾਰੀ ਅਨੁਸਾਰ ਅਨਾਜ ਮੰਡੀਆਂ ਵਿੱਚ ਭਰੀਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਮੀਂਹ ਨਾਲ ਭਿੱਜ ਗਈਆਂ ਅਤੇ ਕਣਕ ਦੀਆਂ ਢੇਰੀਆਂ ਨੂੰ ਢਕਣ ਦੇ ਬਾਵਜੂਦ ਤੇਜ ਹਵਾਵਾਂ ਨੇ ਤਰਪਾਲਾਂ ਢੱਕੀਆਂ ਨਹੀਂ ਰਹਿ ਸਕੀਆਂ। ਮੰਡੀਆਂ ਵਿੱਚ ਫ਼ਸਲ ਲੈ ਕੇ ਆਏ ਕਿਸਾਨ ਬੇਹੱਦ ਪ੍ਰੇਸ਼ਾਨੀ ਵਿੱਚ ਹਨ, ਕਿਉਂਕਿ ਮੌਸਮ ਦੀ ਖ਼ਰਾਬੀ ਦੌਰਾਨ ਤੇਜ ਹਵਾਵਾਂ ਅਤੇ ਮੀਂਹ ਨੇ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਦੂਜੇ ਪਾਸੇ ਖਰੀਦ ਏਜੰਸੀਆਂ ਵੱਲੋਂ ਕਣਕ ਦੀਆਂ ਭਰੀਆਂ ਬੋਰੀਆਂ ਨੂੰ ਤਰਪਾਲਾਂ ਨਾਲ ਢਕਣ ਦਾ ਕੋਈ ਇੰਤਜਾਮ ਨਹੀਂ ਕੀਤਾ। ਕਿਸਾਨਾਂ, ਆੜਤੀਆਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਬਾਰਦਾਨੇ ਦਾ ਪੂਰਾ ਪ੍ਰਬੰਧ ਕਰ ਕੇ ਖਰੀਦ ਪ੍ਰਬੰਧਾਂ ਨੂੰ ਉਸਾਰੂ ਕੀਤਾ ਜਾਵੇ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ