ਵਿਆਹ ਦੀ ਰਿਸੈਪਸ਼ਨ ''ਚ ਪਿਆ ਭੜਥੂ, ਲਾੜੇ ਦੀ ਮਾਂ ਦੇ ਉੱਡੇ ਹੋਸ਼

12/03/2019 12:14:48 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-37 ਸਥਿਤ ਪਾਰਕ 'ਚ ਚੱਲ ਰਹੀ ਵਿਆਹ ਦੀ ਰਿਸੈਪਸ਼ਨ 'ਚ ਉਸ ਸਮੇਂ ਭੜਥੂ ਪੈ ਗਿਆ, ਜਦੋਂ ਲਾੜੇ ਦੀ ਮਾਂ ਦਾ ਸ਼ਗਨ ਤੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਹੋ ਗਿਆ। ਜਦੋਂ ਇਸ ਬਾਰੇ ਲਾੜੇ ਦੀ ਮਾਂ ਨੂੰ ਪਤਾ ਲੱਗਾ ਤਾਂ ਉਸ ਦੇ ਹੋਸ਼ ਉੱਡ ਗਏ। ਸੈਕਟਰ-39 ਥਾਣਾ ਪੁਲਸ ਮੌਕੇ 'ਤੇ ਪੁੱਜੀ ਅਤੇ ਲਾੜੇ ਦੀ ਮਾਂ ਬਬੀਤਾ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ। ਜਾਣਕਾਰੀ ਮੁਤਾਬਕ ਸੈਕਟਰ-37 ਵਾਸੀ ਬਬੀਤਾ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਵਿਆਹ 27 ਅਤੇ 28 ਨਵੰਬਰ ਨੂੰ ਹੋਇਆ ਸੀ।

29 ਨਵੰਬਰ ਨੂੰ ਉਨ੍ਹਾਂ ਨੇ ਸੈਕਟਰ-37 ਦੇ ਪਾਰਕ ਚ ਰਾਤ ਦੇ ਸਮੇਂ ਰਿਸੈਪਸ਼ਨ ਰੱਖੀ ਸੀ। ਰਿਸੈਪਸ਼ਨ 'ਤੇ ਆਏ ਲੋਕ ਉਨ੍ਹਾਂ ਨੂੰ ਸ਼ਗਨ ਦੇ ਲਿਫਾਫੇ ਦੇ ਰਹੇ ਸਨ। ਫੋਟੋਗ੍ਰਾਫੀ ਦੌਰਾਨ ਉਨ੍ਹਾਂ ਨੇ ਆਪਣਾ ਬੈਗ ਸਟੇਜ ਕੋਲ ਟੇਬਲ 'ਤੇ ਰੱਖ ਦਿੱਤਾ। ਥੋੜ੍ਹੀ ਦੇਰ ਬਾਅਦ ਜਦੋਂ ਦੇਖਿਆ ਤਾਂ ਬੈਗ ਗਾਇਬ ਸੀ। ਉਨ੍ਹਾਂ ਨੇ ਬੈਗ ਚੋਰੀ ਹੋਣ ਦੀ ਜਾਣਕਾਰੀ ਪਰਿਵਾਰ ਅਤੇ ਪੁਲਸ ਨੂੰ ਦਿੱਤੀ। ਬਬੀਤਾ ਨੇ ਦੱਸਿਆ ਕਿ ਚੋਰੀ ਹੋਏ ਪਰਸ 'ਚ 50 ਹਜ਼ਾਰ ਰੁਪਏ ਦੀ ਨਕਦੀ, ਇਕ ਜੋੜੀ ਸੋਨੇ ਦੇ ਟਾਪਸ, ਇਕ ਚਾਂਦੀ ਦੀ ਝਾਂਜਰ ਅਤੇ ਮੋਬਾਇਲ ਫੋਨ ਸੀ। ਫਿਲਹਾਲ ਪੁਲਸ ਚੋਰਾਂ ਦਾ ਸੁਰਾਗ ਲਾਉਣ ਲਈ ਮੋਬਾਇਲ ਫੋਨ ਦੀ ਆਖਰੀ ਕਾਲ ਡਿਟੇਲ ਅਤੇ ਲੋਕੇਸ਼ਨ ਕੱਢ ਰਹੀ ਹੈ ਤਾਂ ਜੋ ਚੋਰ ਦੀ ਪਛਾਣ ਹੋ ਸਕੇ।


Babita

Content Editor

Related News