ਨਲਬੰਦੀ ਕਰਵਾਉਣ ਆਈ ਮਹਿਲਾਂ ਨੂੰ ਲੈਬ ਰਿਪੋਰਟਾਂ ਨੇ ਉਲਝਾਇਆ

Thursday, Jul 26, 2018 - 07:56 PM (IST)

ਨਲਬੰਦੀ ਕਰਵਾਉਣ ਆਈ ਮਹਿਲਾਂ ਨੂੰ ਲੈਬ ਰਿਪੋਰਟਾਂ ਨੇ ਉਲਝਾਇਆ

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)-ਸਰਕਾਰੀ ਹਸਪਤਾਲਾਂ ਦੀਆਂ ਰਿਪੋਰਟਾਂ ਨੇ ਇਕ ਮਰੀਜ਼ ਨੂੰ ਇਸ ਕਦਰ ਸ਼ਸ਼ੋਪੰਜ 'ਚ ਪਾ ਦਿੱਤਾ ਹੈ ਕਿ ਉਸ ਨੂੰ ਹੁਣ ਇਹ ਸਮਝ ਨਹੀਂ ਆ ਰਿਹਾ ਕਿ ਉਹ ਸੱਚਮੁੱਚ ਬੀਮਾਰ ਹੈ ਵੀ ਜਾਂ ਨਹੀਂ। ਦਰਅਸਲ ਮਨਦੀਪ ਕੌਰ ਨਾਮ ਦੀ ਔਰਤ ਜੋ ਕਿ ਤਿੰਨ ਬੱਚਿਆਂ ਦੀ ਮਾਂ ਹੈ ਆਪਣਾ ਨਲਬੰਦੀ ਦਾ ਆਪ੍ਰੇਸ਼ਨ ਕਰਵਾਉਣ ਪੁੱਜੀ ਸਰਕਾਰੀ ਹਸਪਤਾਲ ਪੁੱਜੀ। ਜਿਸ ਦੌਰਾਨ ਉਸਦੇ ਸੰਬੰਧਤ ਟੈਸਟ ਕੀਤੇ ਗਏ। ਟੈਸਟ ਰਿਪੋਰਟਾਂ 'ਚ ਔਰਤ ਨੂੰ ਐੱਚ.ਸੀ.ਵੀ. (ਕਾਲਾ ਪੀਲੀਆ) ਤੋਂ ਪੀੜਤ ਦੱਸਿਆ ਗਿਆ।
ਉਕਤ ਔਰਤ ਦੇ ਪਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਤਨੀ ਨੇ ਕਾਲਾ ਪੀਲੀਆ ਦੀ ਰਿਪੋਰਟ ਸੰਬੰਧੀ ਜਦ ਉਸਨੂੰ ਦੱਸਿਆ ਕਿ ਤਾਂ ਉਹ ਸੰਬੰਧਤ ਡਾਕਟਰ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਮੁੜ ਤੋਂ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਅਸੀਂ ਦੁਬਾਰਾ ਟੈਸਟ ਕਰਵਾਉਣ ਲਈ ਜ਼ਿਲਾ ਹੈੱਡ ਕੁਆਟਰ ਤਰਨਤਾਰਨ ਦੀ ਸਰਕਾਰੀ ਲੈਬੋਟਰੀ 'ਚ ਗਏ। ਜਿੱਥੇ ਉਸਦੀ ਪਤਨੀ ਦੇ ਟੈਸਟ ਕੀਤੇ ਗਏ। ਲੈਬ ਰਿਪੋਰਟ ਫਿਰ ਤੋਂ ਪਾਜਟਿਵ ਆਈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਨੇ ਇਕ ਹੋਰ ਡਾਕਟਰ ਦੀ ਸਲਾਹ ਲਈ। ਉਕਤ ਡਾਕਟਰ ਦੇ ਕਹਿਣ 'ਤੇ ਉਨ੍ਹਾਂ ਨੇ ਇਕ ਪ੍ਰਾਇਵੇਟ ਲੈਬ ਤੋਂ ਟੈਸਟ ਕਰਵਾਏ। ਜਿਸ ਨੇ ਖੂਨ ਦਾ ਸੈਂਪਲ ਮੁੰਬਈ ਜਾਂਚ ਲਈ ਭੇਜੇ। ਉਸ ਤੋਂ ਬਾਅਦ ਜੋ ਰਿਪੋਰਟ ਆਈ ਸਾਨੂੰ ਉਸਨੇ ਹੈਰਾਨ ਕਰ ਦਿੱਤਾ। ਪ੍ਰਾਇਵੇਟ ਲੈਬਾਰਟਰੀ ਦੀ ਰਿਪੋਰਟ ਨੈਗਟਿਵ ਸੀ। ਪ੍ਰਾਇਵੇਟ ਲੈਬ ਮੁਤਾਬਕ ਉਸ ਦੀ ਪਤਨੀ ਨੂੰ ਕਾਲਾ ਪੀਲੀਆ ਨਹੀਂ ਸੀ। ਜਸਵਿੰਦਰ ਨੇ ਦੱਸਿਆ ਕਿ ਸਰਾਕਰੀ ਰਿਪੋਰਟਾਂ ਪਾਜਟਿਵ ਅਤੇ ਪ੍ਰਾਇਵੇਟ ਰਿਪੋਰਟ ਨੈਗਟਿਵ ਆਉਣ ਕਾਰਨ ਉਹ ਸ਼ਸ਼ੋਪੰਜ ਦੀ ਸਥਿਤੀ 'ਚ ਹਨ ਕਿ ਹੁਣ ਉਹ ਕਿਸ ਰਿਪੋਰਟ ਨੂੰ ਸਹੀ ਮੰਨਨ, ਪਤਨੀ ਦਾ ਇਲਾਜ ਕਰਵਾਉਣ ਜਾਂ ਨਹੀਂ।  ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਲਾ ਪੀਲੀਆ ਬਿਮਾਰੀ ਤੋਂ ਗ੍ਰਸਤ ਹੋਣ ਦੀ ਰਿਪੋਰਟ ਕਾਰਨ ਉਸਦੀ ਪਤਨੀ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦੀ ਹਾਲਤ 'ਚ ਹੈ। ਉਸ ਨੇ ਦੱਸਿਆ ਕਿ ਉਹ ਮਹਿਨਤ ਮਜ਼ਦੂਰੀ ਕਰਨ ਵਾਲਾ ਵਿਅਕਤੀ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਰਿਪੋਰਟਾਂ ਦੀਆਂ ਉਲਝਣਾ 'ਚ ਹੀ ਉਲਝ ਕੇ ਰਿਹ ਗਿਆ ਹੈ। ਉਸਦਾ ਆਰਥਿਕ ਤੌਰ 'ਤੇ ਨੁਕਸਾਨ ਵੀ ਹੋ ਰਿਹਾ ਹੈ।

ਸ਼ਕ ਹੈ ਤਾਂ ਮਰੀਜ਼ ਦੁਬਾਰਾ ਕਰਵਾ ਸਕਦਾ ਹੈ ਜਾਂਚ : ਐੱਸ. ਐੱਮ. ਓ.PunjabKesari
ਸੀ. ਐੱਚ. ਸੀ. ਝਬਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਨਾਲ ਸੰਪਰਕ ਕਰਨ 'ਤੇ ਉਨ•ਾਂ ਕਿਹਾ ਕਿ ਇਹ ਜਰੂਰੀ ਨਹੀਂ ਕਿ ਉਕਤ ਪ੍ਰਾਈਵੇਟ ਲੈਬੋਟਰੀ ਦੀ ਰਿਪੋਰਟ ਬਿਲਕੁਲ ਸਹੀ ਹੋਵੇ। ਉਨ•ਾਂ ਕਿਹਾ ਜੇਕਰ ਸਰਕਾਰੀ ਤੌਰ 'ਤੇ ਕਰਾਈ ਗਈ ਜਾਂਚ 'ਚ 2 ਵਾਰ ਰਿਪੋਰਟ ਪਾਜੇਟਿਵ ਪਾਈ ਗਈ ਹੈ ਤਾਂ ਇਸ ਦਾ ਮਤਲਬ ਹੈ ਕਿ ਮਰੀਜ਼ ਉਕਤ ਬਿਮਾਰੀ ਤੋਂ ਗ੍ਰਸਤ ਹੈ। ਉਨ•ਾਂ ਕਿਹਾ ਕਿ ਜੇਕਰ ਫਿਰ ਵੀ ਮਰੀਜ਼ ਨੂੰ ਕੋਈ ਇਸ ਸਬੰਧੀ ਸ਼ੱਕ ਹੈ ਤਾਂ ਉਹ ਉਨ•ਾਂ ਕੋਲੋਂ ਲਿਖਵਾ ਕੇ ਸਰਕਾਰੀ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਅੰਮ੍ਰਿਤਸਰ ਤੋਂ ਇਸ ਸਬੰਧੀ ਮੁੜ ਜਾਂਚ ਕਰਵਾ ਕੇ ਆਪਣਾ ਸ਼ੱਕ ਦੂਰ ਕਰ ਸਕਦਾ ਹੈ। 
ਸਰਕਾਰੀ ਰਿਪੋਟਰਾਂ ਹਨ ਬਿਲਕੁਲ ਸਹੀ  : ਸਿਵਲ ਸਰਜਨ PunjabKesari
ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਮਰੀਜ਼ ਦੇ ਸਰਕਾਰੀ ਤੌਰ 'ਤੇ ਹੋਏ ਟੈਸਟਾਂ ਦੀਆਂ ਰਿਪੋਰਟਾਂ ਨੂੰ ਬਿਲਕੁਲ ਸਹੀ ਕਰਾਰ ਦਿੰਦਿਆਂ ਕਿਹਾ ਕਿ ਜਿਸ ਮਰੀਜ਼ ਨੂੰ ਐੱਚ.ਸੀ.ਵੀ. ਪਾਜੇਟਿਵ ਪਾਇਆ ਜਾਂਦਾ ਹੈ ਉਸ ਮਰੀਜ਼ ਦਾ ਐੱਚ. ਸੀ. ਵੀ., ਆਰ. ਐੱਨ. ਏ. ਟੈਸਟ ਕਰਾਇਆ ਜਾਂਦਾ ਹੈ ਜੋ ਸਰਕਾਰੀ ਤੌਰ 'ਤੇ ਨਾ ਹੋਣ ਕਰਕੇ ਮੁਬੰਈ ਤੋਂ ਰਿਪੋਰਟ ਕਰਾਈ ਜਾਂਦੀ ਹੈ। ਹੋ ਸਕਦਾ ਹੈ ਕਿ ਉਕਤ ਟੈਸਟ ਇਸ ਮਰੀਜ਼ ਦਾ ਵੀ ਕਰਾਇਆ ਗਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਸਟ ਇਸ ਕਰਕੇ ਕਰਾਇਆ ਜਾਂਦਾ ਹੈ ਕਿ ਐੱਸ. ਸੀ. ਵੀ. ਆਰ.ਐੱਨ.ਏ. ਦੀ ਰੇਂਜ ਜਾਣ ਕੇ ਇਹ ਪਤਾ ਲਾਇਆ ਜਾਵੇ ਕੇ ਮਰੀਜ਼ ਦੇ ਸ਼ਰੀਰ 'ਚ ਕਟਾਣੂ ਕਿੰਨੇ ਕੁਲ ਫੈਲ ਚੁੱਕੇ ਹਨ 'ਤੇ ਕੀ ਮਰੀਜ਼ ਨੂੰ ਇਲਾਜ ਦੀ ਲੋੜ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਜੇਕਰ ਮਰੀਜ ਦੀ ਐੱਚ. ਸੀ. ਵੀ., ਆਰ.ਐੱਨ.ਏ., ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਤਾਂ ਮਰੀਜ਼ ਲਈ ਚੰਗੀ ਗੱਲ ਹੈ ਪਰ ਇਹ ਗੱਲ ਵੀ ਸਪੱਸ਼ਟ ਹੈ ਕਿ ਮਰੀਜ਼ ਐੱਚ. ਸੀ. ਵੀ. ਬਿਮਾਰੀ ਤੋਂ ਗ੍ਰਸਤ ਹੈ।


Related News