ਘਰ ''ਚ ਦਾਖ਼ਲ ਹੋ ਕੇ ਜਨਾਨੀ ਦੀ ਕੁੱਟਮਾਰ, 3 ਖ਼ਿਲਾਫ ਕੇਸ ਦਰਜ

Tuesday, Oct 13, 2020 - 10:10 AM (IST)

ਘਰ ''ਚ ਦਾਖ਼ਲ ਹੋ ਕੇ ਜਨਾਨੀ ਦੀ ਕੁੱਟਮਾਰ, 3 ਖ਼ਿਲਾਫ ਕੇਸ ਦਰਜ

ਬੱਧਨੀ ਕਲਾਂ, ਚੜਿੱਕ (ਜ.ਬ.): ਪਿੰਡ ਦੋਧਰ ਸ਼ਰਕੀ ਵਿਖੇ ਰੰਜਿਸ਼ ਦੇ ਚਲਦਿਆਂ ਜਬਰਦਸਤੀ ਇਕ ਜਨਾਨੀ ਦੇ ਘਰ ਅੰਦਰ ਦਾਖ਼ਲ ਹੋ ਕਿ ਉਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਮਾਮਲੇ 'ਚ ਦੋ ਜਨਾਨੀਆਂ ਸਮੇਤ ਤਿੰਨ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਮਹਿਲਾ ਕੁਲਵਿੰਦਰ ਕੌਰ ਪਤਨੀ ਗੁਰਮੁਖ ਸਿੰਘ ਵਾਸ਼ੀ ਦੋਧਰ ਸ਼ਰਕੀ ਨੇ ਦੱਸਿਆ ਹੈ ਕਿ ਮਿਤੀ 8 ਸਤੰਬਰ ਨੂੰ ਸਵੇਰੇ 10 ਵਜੇ ਦੇ ਕਰੀਬ ਜਦੋਂ ਉਹ ਆਪਣੇ ਘਰ 'ਚ ਮੌਜੂਦ ਸੀ ਤਾਂ ਉਸ ਦੇ ਗੁਆਂਢੀ ਰਾਮ ਤੀਰਥ ਸਿੰਘ ਆਪਣੀ ਪਤਨੀ ਨਵਜੋਤ ਕੌਰ ਅਤੇ ਮਾਤਾ ਨਾਲ ਜ਼ਬਰਦਸਤੀ ਮੇਰੇ ਘਰ ਅੰਦਰ ਦਾਖ਼ਲ ਹੋਏ ਤੇ ਮੈਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਮੇਰੀ ਸੱਸ ਅਤੇ ਮੇਰੇ ਬੇਟੇ ਨੂੰ ਵੀ ਨਹੀਂ ਬਖ਼ਸ਼ਿਆ ਤੇ ਉਨ੍ਹਾਂ ਨੂੰ ਵੀ ਕੁੱਟਿਆ ਮਾਰਿਆ ਗਿਆ।

ਇਹ ਵੀ ਪੜ੍ਹੋ : ਜਨਾਨੀ ਦੀ ਬਿਨਾਂ ਕੱਪੜਿਆਂ ਤੋਂ ਲਾਸ਼ ਬਰਾਮਦ, ਸਰੀਰ 'ਤੇ ਹੈਵਾਨੀਅਤ ਦੇ ਨਿਸ਼ਾਨ, ਅੱਖਾਂ ਵੀ ਕੱਢੀਆਂ

ਜਦੋਂ ਅਸੀਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਦੋਸ਼ੀ ਸਾਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ  ਫ਼ਰਾਰ ਹੋ ਗਏ, ਜਿਸ ਉਪਰੰਤ ਮੇਰੀ ਹਾਲਤ ਦੇਖਦੇ ਹੋਏ ਮੈਨੂੰ ਸਿਵਲ ਹਸਪਤਾਲ ਢੁੱਡੀਕੇ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪੀੜਤ ਜਨਾਨੀ ਨੇ ਰੰਜਿਸ਼ ਵਜਾ ਬਿਆਨ ਕਰਦਿਆਂ ਦੱਸਿਆ ਕਿ ਘਰ ਦੀ ਸਾਂਝੀ ਕੰਧ 'ਚ ਅਸੀਂ ਇਕ ਕਿੱਲ ਲਗਾਇਆ ਹੋਇਆ ਹੈ, ਜਿਸ ਨੂੰ ਉਹ ਪਟਵਾਉਣਾ ਚਾਹੁੰਦੇ ਸਨ। ਮਾਮਲੇ ਨੂੰ ਗੰਭੀਰਤਾਂ ਨਾਲ ਲੈਂਦਿਆਂ ਲੋਪੋਂ ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਵਲੋਂ ਰਾਮ ਤੀਰਥ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਦੋਧਰ ਸ਼ਰਕੀ, ਨਵਜੋਤ ਕੌਰ ਪਤਨੀ ਰਾਮ ਤੀਰਥ ਸਿੰਘ, ਅਮਰੋ ਕੌਰ ਪਤਨੀ ਧੰਨਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਸਾਬਕਾ ਅਕਾਲੀ ਆਗੂ ਦੀ ਕਰਤੂਤ: ਪਾਰਟੀ ਬਾਰੇ ਗੱਲਬਾਤ ਕਰਨ ਲਈ ਸੱਦ ਕੇ ਖਿੱਚੀਆਂ ਅਸ਼ਲੀਲ ਤਸਵੀਰਾਂ


author

Baljeet Kaur

Content Editor

Related News