ਆਪਣੇ ਹੀ ਪਿੰਡ ਤੋਂ ਹਾਰੇ ''ਬਾਦਲ''
Sunday, Dec 30, 2018 - 09:26 PM (IST)

ਬਾਦਲ (ਕਸ਼ਯਪ)- ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਬੇਹਦ ਕਰੀਬੀ ਮੰਨੇ ਜਾਂਦੇ ਉਦੈਵੀਰ ਸਿੰਘ ਢਿੱਲੋਂ ਉਰਫ ਉਦੈਵੀਰ ਬਾਦਲ ਆਪਣੇ ਹੀ ਪਿੰਡ ਤੋਂ ਚੋਣ ਹਾਰ ਗਏ ਹਨ। ਉਦੈਵੀਰ ਸਿੰਘ ਅਕਾਲੀ ਦਲ ਦੇ ਸਮਰਥਕ ਹਨ ਉਹ ਪਤੰਗ ਚੋਣ ਨਿਸ਼ਾਨ ਨਾਲ ਬਾਦਲ ਪਿੰਡ ਤੋਂ ਜਬਰਜੰਗ ਸਿੰਘ ਬਰਾੜ ਉਰਫ ਮੁੱਖਾ ਬਾਦਲ ਦੇ ਖਿਲਾਫ ਸਰਪੰਚੀ ਲਈ ਚੋਣ ਮੈਦਾਨ ਵਿਚ ਸਨ।
ਮੁੱਖਾ ਬਾਦਲ ਮਨਪ੍ਰੀਤ ਸਿੰਘ ਬਾਦਲ ਅਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਕਰੀਬੀ ਹਨ, ਜੋ ਕਿ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਵਿਚ ਨਿੱਤਰੇ ਸਨ। ਇਸ ਪਿੰਡ ਦੀ ਸਰਪੰਚੀ ਦੀ ਲੜਾਈ ਦੋਹਾਂ ਪਰਿਵਾਰਾਂ ਦੇ ਵਿਚਕਾਰ ਮੰਨੀ ਜਾਂਦੀ ਸੀ। ਇਸ ਤੋਂ ਪਹਿਲਾਂ ਪੋਲਿੰਗ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਬਾਦਲ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਪਿੰਡ ਵਿਚ ਆਪੋ-ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟ ਪੋਲ ਕੀਤੀ ਗਈ।