ਬਾਦਲ ਪਰਿਵਾਰ ਦੇ ਰਿਮੋਟ ਕੰਟਰੋਲ ਨਾਲ ਚਲ ਰਹੀ ਹੈ ਐੱਸ. ਜੀ. ਪੀ. ਸੀ. : ਮੋਹਕਮ ਸਿੰਘ

Tuesday, Aug 28, 2018 - 05:13 AM (IST)

 ਅੰਮ੍ਰਿਤਸਰ,   (ਸਰਬਜੀਤ)-  ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਰੱਦ ਕਰਨ ਦੀ ਅਾਲੋਚਨਾ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦੇ ਰਿਮੋਟ ਕੰਟਰੋਲ ਨਾਲ ਐੱਸ.ਜੀ.ਪੀ.ਸੀ. ਚਲਾ ਰਿਹਾ ਹੈ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਅਕਾਲੀ ਬਾਣੇ ’ਚ ਛੁਪੇ ਸੁਖਬੀਰ ਸਿੰਘ ਬਾਦਲ ਵਰਗੇ ਆਗੂਆਂ ਨੂੰ ਜੇਲ ਵਿਚ ਭੇਜਣਾ ਚਾਹੀਦਾ ਹੈ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਆਈ.ਐੱਸ.ਆਈ. ਦਾ ਮੁਖੌਟਾ ਹੈ, ਜਿਸ ਰਾਜ ਵਿਚ ਪੰਜਾਬੀ ਗੱਭਰੂ ਨਸ਼ੇਡ਼ੀ ਬਣੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸਿੱਖ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿੱਜੀ ਸਿਆਸੀ ਮੁਫਾਦa ਲਈ ਵਰਤ ਰਿਹਾ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਜਮਾਤ ਹੈ ਪਰ ਹੁਣ ਇਹ ਮਹਾਨ ਸੰਸਥਾ ਬਾਦਲ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਬਰਗਾਡ਼ੀ ਕਾਂਡ ਦੇ ਦੋਸ਼ੀ ਜੇਲਾਂ ਵਿਚ ਬੰਦ ਕੀਤੇ ਜਾਣ, ਜਿਨ੍ਹਾਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਭਾਈ ਮੋਹਕਮ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀਆਂ ਤੇ ਕਾਂਗਰਸੀਆਂ ’ਚ ਕੋਈ ਫਰਕ ਨਹੀਂ, ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਅਤੇ ਕਾਰੋਬਾਰ ਸਾਂਝੇ ਹਨ। ਉਨ੍ਹਾਂ ਗਿਆਨੀ ਗੁਰਮੁਖ ਸਿੰਘ ਹੈੱਡਗ੍ਰੰਥੀ  ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਤਾਂ ਜੋ ਸਿੱਖ ਕੌਮ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੇ ਭਰਾ ਹਿੰਮਤ ਸਿੰਘ ਬਾਰੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਸ ਦੀ ਕੋਈ ਹੈਸੀਅਤ ਤੇ ਵੁਕਤ ਨਹੀਂ ਹੈ। ਅਸਲ ਮਸਲਾ ਗਿਆਨੀ ਗੁਰਮੁਖ ਸਿੰਘ ਨੂੰ ਸਿੱਖ ਕੌਮ ਪ੍ਰਤੀ ਜਵਾਬਦੇੇਹ ਕਰਨ ਦਾ ਹੈ। ਭਾਈ ਮੋਹਕਮ ਸਿੰਘ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਗੁਰਮੁਖ ਸਿੰਘ ਗਲਤੀ ਮੰਨ ਕੇ ਹੈੱਡਗ੍ਰੰਥੀ ਅਕਾਲ ਤਖਤ ਸਾਹਿਬ ਵੱਲੋਂ ਤਾਇਨਾਤ ਹੋਇਆ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਸਿੱਖ ਕੌਮ ਜਾਗ ਰਹੀ ਹੈ ਜੋ ਸਾਰੇ ਮਸੰਦਾਂ ਨੂੰ ਵਾਪਸ ਘਰਾਂ ਵੱਲ ਤੋਰ ਦੇਵੇਗੀ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਅਪਰਾਧੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਦੀ ਸ਼ਖਸੀਅਤ ’ਤੇ ਦੋਸ਼ ਲਾ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਘੁਸਪੈਠ ਕਰ ਚੁੱਕੇ ਮਸੰਦ ਬਾਹਰ ਕੱਢੇ ਜਾਣ।
 ਯੂਨਾਈਟਿਡ ਅਕਾਲੀ ਦਲ ਨੇ ਸਰਕਾਰ ਨੂੰ ਤਾਡ਼ਨਾ ਕਰਦਿਆਂ ਕਿਹਾ ਕਿ ਉਹ ਬੇਅਦਬੀ ਤੇ ਬਰਗਾਡ਼ੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰੇ। ਗਿਆਨੀ ਗੁਰਮੁਖ ਸਿੰਘ ਸਥਿਤੀ ਸਪੱਸ਼ਟ ਕਰਨ ਕਿ ਉਨ੍ਹਾਂ ਦੇ ਪਹਿਲੇ ਬਿਆਨ ਗਲਤ ਸਨ ਜਾਂ ਹੁਣ ਵਾਲੇ। ਉਨ੍ਹਾਂ ਦੇ ਬਿਆਨਾਂ ਨੇ ਤਖਤਾਂ ਦੇ ਜਥੇਦਾਰਾਂ ਦੇ ਕਿਰਦਾਰ ਨੂੰ ਠੇਸ ਪਹੁੰਚਾਈ ਹੈ। ਬਰਗਾਡ਼ੀ ਕਾਂਡ ਸਮੇਂ ਉਹ ਕਿੱਥੇ ਸੀ। ਉਨ੍ਹਾਂ ਪ੍ਰੋਡਕਸ਼ਨ ਵਾਰੰਟ ’ਤੇ ਸੌਦਾ ਸਾਧ ਨੂੰ ਲਿਆਉਣ ਲਈ ਜ਼ੋਰ ਦਿੱਤਾ। ਜਸਟਿਸ ਰਣਜੀਤ ਸਿੰਘ ਰਿਪੋਰਟ ਮੁਤਾਬਿਕ ਦੋਸ਼ੀ ਸਲਾਖਾਂ ਪਿੱਛੇ ਕੀਤੇ ਜਾਣ। ਜਸਟਿਸ ਰਣਜੀਤ ਸਿੰਘ ਖਿਲਾਫ ਦਿੱਤੇ ਬਿਆਨ ਮੁਤਾਬਿਕ ਸੁਖਬੀਰ ਸਿੰਘ ਬਾਦਲ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਯੂਨਾਈਟਿਡ ਅਕਾਲੀ ਦਲ ਦੀ ਲਡ਼ਾਈ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਮਸੰਦਾਂ ਨਾਲ ਹੈ। ਨਰੈਣੂ ਮਹੰਤ ਕੱਢੇ ਜਾਣ ਤੱਕ ਘੋਲ ਜਾਰੀ ਰਹੇਗਾ। 
ਇਸ ਮੌਕੇ ਪਰਮਜੀਤ ਸਿੰਘ  ਜਿੱਜੇਆਣੀ, ਭਾਈ ਵੱਸਣ ਸਿੰਘ, ਜ਼ੱਫਰਵਾਲ ਆਦਿ ਮੌਜੂਦ ਸਨ। 


Related News