ਬਾਦਲ ਤੇ ਸੁਖਬੀਰ ਨੇ ਨਾਇਡੂ ਨੂੰ ਜਿੱਤ ਦੀ ਦਿੱਤੀ ਵਧਾਈ
Sunday, Aug 06, 2017 - 06:15 AM (IST)

ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੈਂਕਈਆ ਨਾਇਡੂ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਚੁਣੇ ਜਾਣ 'ਤੇ ਮੁਬਾਰਕਬਾਦ ਦਿੱਤੀ ਹੈ । ਇਥੇ ਇਕ ਪ੍ਰੈੱਸ ਬਿਆਨ ਵਿਚ ਸ. ਬਾਦਲ ਨੇ ਨਾਇਡੂ ਨੂੰ ਦੇਸ਼ ਦੇ ਨਿਰਮਾਣ ਲਈ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਿਚ ਅਨੋਖਾ ਯੋਗਦਾਨ ਪਾਉਣ ਵਾਲੀ ਇਕ ਬੇਮਿਸਾਲ ਹਸਤੀ ਕਰਾਰ ਦਿੱਤਾ। ਸ. ਬਾਦਲ ਨੇ ਕਿਹਾ ਕਿ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ 'ਤੇ ਨਾਇਡੂ ਦਾ ਵੱਖ-ਵੱਖ ਅਹੁਦਿਆਂ ਦਾ ਲੰਬਾ-ਚੌੜਾ ਤਜਰਬਾ ਇਸ ਦੇਸ਼ ਲਈ ਇਕ ਵਰਦਾਨ ਸਾਬਿਤ ਹੋਵੇਗਾ । ਸੁਖਬੀਰ ਸਿੰਘ ਬਾਦਲ ਨੇ ਨਾਇਡੂ ਨੂੰ ਪੰਜਾਬ ਅਤੇ ਪੰਜਾਬੀਆਂ ਦਾ ਦੋਸਤ ਵੀ ਕਰਾਰ ਦਿੱਤਾ।