ਸਿਵਲ ਹਸਪਤਾਲ ''ਚ ਸਫਾਈ ਦਾ ਬੁਰਾ ਹਾਲ

Monday, Aug 14, 2017 - 01:18 AM (IST)

ਸਿਵਲ ਹਸਪਤਾਲ ''ਚ ਸਫਾਈ ਦਾ ਬੁਰਾ ਹਾਲ

ਫਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਵਸਿਆ ਹੋਇਆ ਸ਼ਹਿਰ ਹੈ, ਜਿਥੇ ਸਿਹਤ ਸਹੂਲਤਾਂ ਦੀ ਭਾਰੀ ਘਾਟ ਹੈ ਅਤੇ ਇਸ ਘਾਟ ਕਾਰਨ ਅੱਜ ਤੱਕ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਬਚਾਇਆ ਜਾ ਸਕਦਾ ਸੀ, ਦਮ ਤੋੜ ਚੁੱਕੇ ਹਨ। ਅੱਜ ਤੱਕ ਸੱਤਾ ਵਿਚ ਰਹੀਆਂ ਸਰਕਾਰਾਂ ਦੇ ਸਿਹਤ ਮੰਤਰੀਆਂ ਨੇ ਫਿਰੋਜ਼ਪੁਰ ਸਰਹੱਦੀ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ। ਸਿਵਲ ਹਸਪਤਾਲ ਵਿਚ ਮਾਹਰ ਡਾਕਟਰਾਂ, ਨਰਸਾਂ ਅਤੇ ਸਟਾਫ ਦੇ ਅਜੇ ਵੀ ਕਈ ਅਹੁਦੇ ਖਾਲੀ ਪਏ ਹਨ, ਜਿਸ ਕਾਰਨ ਵੱਖ-ਵੱਖ ਬੀਮਾਰੀਆਂ ਦੇ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਬਾਹਰਲੇ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ। 
ਕੀ ਕਹਿੰਦੇ ਨੇ ਐੱਨ. ਜੀ. ਓ. ਪੀ. ਸੀ. ਕੁਮਾਰ 
ਸੰਪਰਕ ਕਰਨ 'ਤੇ ਜ਼ਿਲਾ ਫਿਰੋਜ਼ਪੁਰ ਦੇ ਐੱਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਪੀ. ਸੀ. ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਫਾਈ ਦੇ ਉੱਚਿਤ ਪ੍ਰਬੰਧ ਨਾ ਹੋਣ ਕਾਰਨ ਦਾਖਲ ਮਰੀਜ਼ਾਂ ਨੂੰ ਇਨਫੈਕਸ਼ਨ ਹੋ ਸਕਦੀ ਹੈ। ਸਿਵਲ ਹਸਪਤਾਲ ਦੇ ਕਈ ਵਾਰਡਾਂ ਵਿਚ ਮਰੀਜ਼ਾਂ ਨੂੰ ਘਰਾਂ ਤੋਂ ਲਿਆ ਕੇ ਪੱਖੇ ਚਲਾਉਣੇ ਪੈ ਰਹੇ ਹਨ ਤੇ ਐਮਰਜੈਂਸੀ ਵਾਰਡ ਦੇ ਏ. ਸੀ. ਬੰਦ ਪਏ ਹਨ। ਹਸਪਤਾਲ ਦੇ ਮਾਹਿਰ ਡਾਕਟਰਾਂ, ਨਰਸਾਂ ਤੇ ਸਟਾਫ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਵੇ ਅਤੇ ਸਮੇਂ-ਸਮੇਂ 'ਤੇ ਡਿਪਟੀ ਕਮਿਸ਼ਨਰ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕਰਨ। ਹਸਪਤਾਲ ਵਿਚ ਸਫਾਈ ਦੇ ਉੱਚਿਤ ਪ੍ਰਬੰਧ ਕੀਤੇ ਜਾਣ, ਸਾਰੇ ਵਾਰਡਾਂ ਦੀਆਂ ਲਾਈਟਾਂ, ਪੱਖੇ ਤੇ ਏ.ਸੀ. ਚਲਾਉਣੇ, ਬੈੱਡਾਂ 'ਤੇ ਸਾਫ-ਸੁਥਰੀਆਂ ਚਾਦਰਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਬੇਸਹਾਰਾ ਅਤੇ ਲਾਵਾਰਿਸ ਮਰੀਜ਼ ਦਾਖਲ ਹਨ, ਉਨ੍ਹਾਂ ਵੱਲ ਖਾਸ ਧਿਆਨ ਦਿੱਤਾ ਜਾਵੇ।  


Related News