ਗਲੀ ਨੂੰ ਪੱਕਾ ਕਰਨ ਦੀ ਮੰਗ
Sunday, Jul 08, 2018 - 07:27 AM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਆਸਰਾ ਵੈੱਲਫੇਅਰ ਯੂਥ ਅਤੇ ਸਪੋਰਟਸ ਕਲੱਬ ਪਿੰਡ ਲੱਖੇਵਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਲੱਖੇਵਾਲੀ, ਖੁਸ਼ਵਿੰਦਰ ਸਿੰਘ ਭੱਟੀ ਤੇ ਇਕਬਾਲ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿਛਲੇ ਲੰਮੇ ਸਮੇਂ ਅੱਖੋਂ-ਪਰੋਖੇ ਕੀਤੀ ਪਿੰਡ ਲੱਖੇਵਾਲੀ ਦੀ ਕੱਚੀ ਗਲੀ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮੀਂਹ ਦੇ ਦਿਨਾਂ ’ਚ ਇਸ ਗਲੀ ’ਚੋਂ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।