ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਬਚਿੱਤਰ ਸਿੰਘ ਮੋਰ ਅਕਾਲੀ ਦਲ ਵਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

Tuesday, Jun 22, 2021 - 07:45 PM (IST)

ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਬਚਿੱਤਰ ਸਿੰਘ ਮੋਰ ਅਕਾਲੀ ਦਲ ਵਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਫ਼ਿਰੋਜ਼ਪੁਰ(ਹਰਚਰਨ,ਬਿੱਟੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਰਕੱਢ ਆਗੂ ਅਤੇ ਮਾਰਕੀਟ ਕਮੇਟੀ ਦੀ ਸਾਬਕਾ ਚੇਅਰਮੈਨ ਬਚਿੱਤਰ ਸਿੰਘ ਮੋਰ ਦੀਆਂ ਅਣਥੱਕ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ  ਜ਼ਿਲ੍ਹਾ ਅਹੁਦੇਦਾਰਾਂ ਦੀ ਐਲਾਨੀ ਗਈ ਸੂਚੀ ਵਿਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਵਾਜਿਆ ਗਿਆ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਅਕਾਲੀ ਵਰਕਰਾਂ ਅੰਦਰ ਖੁਸ਼ੀ ਪਾਈ ਜਾ ਰਹੀ ਹੈ। ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵ ਨਿਯੁਕਤ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ ਮੋਰ ਦਾ ਲੱਡੂ ਖੁਆ ਮੂੰਹ ਮਿੱਠਾ ਕਰਵਾਉਂਦੇ  ਵਧਾਈਆ ਦਿੱਤੀਆਂ । ਪਾਰਟੀ ਪਾਸੋਂ ਮਾਣ ਸਨਮਾਨ ਮਿਲਣ 'ਤੇ ਖੁਸ਼ੀਆਂ ਸਾਂਝੀਆਂ ਕਰਦਿਆਂ ਬਚਿੱਤਰ ਸਿੰਘ ਮੋਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਕੌਰ ਕਮੇਟੀ ਮੈਂਬਰ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਅਤੇ ਹਲਕਾ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਵੱਲੋਂ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ  ਨਾਲ ਨਿਭਾਉਂਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਸਮਰਪਿਤ ਰਹਿ ਸੇਵਾਵਾਂ ਨਿਭਾਉਣਗੇ  । ਉਕਤ ਨਿਯੁਕਤੀ ਦਾ ਸੁਆਗਤ ਕਰਦਿਆਂ ਅੰਗਰੇਜ਼ ਸਿੰਘ ਸਾਬਕਾ ਸਰਪੰਚ,  ਸੋਹਣ ਸਿੰਘ , ਜਗੀਰ ਸਿੰਘ , ਫੁੰਮਣ ਸਿੰਘ,  ਬਲਦੇਵ ਸਿੰਘ , ਘੁਕ , ਜਸਪਾਲ ਸਿੰਘ , ਅਮਨ ਭੁੱਲਰ  , ਕਰਤਾਰ ਸਿੰਘ,  ਜਗਤਾਰ ਸਿੰਘ ਠੇਕੇਦਾਰ,  ਐਕਸ ਸਰਪੰਚ ਸ਼ਿੰਗਾਰਾ ਸਿੰਘ ਕਾਸੂਬੇਗੂ,   ਜਗਮੋਹਣ ਸਿੰਘ ਬਾਜੇਵਾਲਾ ਐਕਸ ਸਰਪੰਚ,  ਕੇਵਲ ਸਿੰਘ ਸਾਬਕਾ ਸਰਪੰਚ ਪਿੰਡ ਵਾਂ, ਬਸੰਤ ਸਿੰਘ ਐਕਸ ਸਰਪੰਚ, ਗੁਰਬਚਨ ਸਿੰਘ,  ਗੁਰਮੁਖ ਸਿੰਘ , ਭੂਪ ਸਿੰਘ , ਸਤਵਿੰਦਰ ਸਿੰਘ ਉਰਫ ਸੱਤਾ ਤੂਤ, ਮਾਧੋ ਆਦਿ ਨੇ ਬਚਿੱਤਰ ਸਿੰਘ ਮੋਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਵਧਾਈਆਂ ਦਿੰਦੇ ਹੋਏ ਅਕਾਲੀ ਦਲ ਉੱਚ ਆਗੂਆਂ ਦਾ ਧੰਨਵਾਦ ਕੀਤਾ।


author

Bharat Thapa

Content Editor

Related News