ਛੱਪੜ ''ਚ ਡੁੱਬ ਕੇ ਹੋਈ 2 ਸਾਲਾ ਮਾਸੂਮ ਦੀ ਮੌਤ, ਪਰਿਵਾਰ ਨੇ ਕੀਤੀ ਡੂੰਘਾਈ ਨਾਲ ਜਾਂਚ ਦੀ ਮੰਗ

Saturday, Dec 16, 2017 - 11:51 AM (IST)

ਛੱਪੜ ''ਚ ਡੁੱਬ ਕੇ ਹੋਈ 2 ਸਾਲਾ ਮਾਸੂਮ ਦੀ ਮੌਤ, ਪਰਿਵਾਰ ਨੇ ਕੀਤੀ ਡੂੰਘਾਈ ਨਾਲ ਜਾਂਚ ਦੀ ਮੰਗ

ਨਕੋਦਰ (ਰਜਨੀਸ਼)— ਪਿੰਡ ਆਲੋਵਾਲ ਨੇੜੇ ਵੀਰਵਾਰ ਸਵੇਰੇ ਛੱਪੜ 'ਚ ਡੁੱਬ ਕੇ ਮਰੇ ਬੱਚੇ ਰੌਣਕ ਦਾ ਸ਼ੁੱਕਰਵਾਰ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿਚ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ। ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਡਾ. ਸੰਜੀਵ ਕੁਮਾਰ, ਡਾ. ਜਸਵੀਰ ਸਿੰਘ ਅਤੇ ਡਾ. ਹਰਪ੍ਰੀਤ ਸਿੰਘ ਦੀ ਟੀਮ ਵੱਲੋਂ ਪੋਸਟਮਾਰਟਮ ਕਰਕੇ ਵਿਸਰਾ ਜਾਂਚ ਲਈ ਖਰੜ ਲੈਬ 'ਚ ਭੇਜ ਦਿੱਤਾ ਗਿਆ ਹੈ। ਮ੍ਰਿਤਕ ਬੱਚੇ ਰੌਣਕ ਨੂੰ ਬਾਅਦ ਦੁਪਹਿਰ ਪਿੰਡ ਆਲੋਵਾਲ ਦੇ ਸ਼ਮਸ਼ਾਨਘਾਟ ਵਿਖ ਦਫਨਾ ਦਿੱਤਾ ਗਿਆ। ਪਿਤਾ ਰੂਪ ਲਾਲ ਨੇ ਦੱਸਿਆ ਕਿ ਉਹ ਸਲੇਮ ਟਾਬਰੀ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਜੀਜੇ ਦੇ ਵਿਦੇਸ਼ ਚਲੇ ਜਾਣ ਕਾਰਨ ਆਪਣੀ ਭੈਣ ਕੋਲ ਇਥੇ ਰਹਿਣ ਆਇਆ ਹੋਇਆ ਸੀ। ਉਸ ਨੇ ਕਿਹਾ ਕਿ ਕਰੀਬ ਦੋ ਸਾਲ ਦਾ ਇੰਨਾ ਛੋਟਾ ਬੱਚਾ ਖੁਦ ਛੱਪੜ ਨੇੜੇ ਨਹੀਂ ਜਾ ਸਕਦਾ। ਉਸ ਨੇ ਮੰਗ ਕੀਤੀ ਕਿ ਪੁਲਸ ਬੱਚੇ ਦੇ ਡੁੱਬਣ ਸਬੰਧੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ। ਜਾਂਚ ਅਧਿਕਾਰੀ ਸ. ਇਕਬਾਲ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Related News