ਮਾਲ ਮੰਤਰੀ ਕਾਂਗੜਾ ਨੇ ਰੱਖਿਆ ਸਬ-ਤਹਿਸੀਲ ਬਿਆਸ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ

7/13/2020 3:37:36 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਕਸਬਾ ਬਿਆਸ ਵਿਖੇ ਬਣੀ ਨਵੀਂ ਸਬ-ਤਹਿਸੀਲ ਜਿਸਨੂੰ ਕਿ ਇਕ ਆਰਜ਼ੀ ਦਫਤਰ 'ਚ ਚਲਾਇਆ ਜਾ ਰਿਹਾ ਸੀ, ਦੀ ਇਮਾਰਤ ਨੂੰ ਬਣਾਉਣ ਵਾਸਤੇ ਡੇਰਾ ਬਿਆਸ ਵਲੋਂ 5 ਏਕੜ ਜ਼ਮੀਨ ਬਿਲਕੁਲ ਮੁਫ਼ਤ ਦਿੱਤੀ ਗਈ ਹੈ। ਇਸ ਦੀ ਇਮਾਰਤ ਨੂੰ ਬਣਾਉਣ ਤੱਕ ਸਾਰੀ ਤਿਆਰੀ ਦਾ ਕੰਮ ਵੀ ਡੇਰਾ ਕਮੇਟੀ ਨੇ ਆਪਣੇ ਹੱਥ ਲਿਆ ਹੈ। ਇਹ ਇਮਾਰਤ ਸਾਲ 2021 ਦੇ ਪਹਿਲੇ ਮਹੀਨੇ ਮੁਕੰਮਲ ਕਰ ਲਈ ਜਾਵੇਗੀ। ਉਚੇਚੇ ਤੌਰ 'ਤੇ ਪਹੁੰਚੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਸਦਾ ਉਦਘਾਟਨ ਕੀਤਾ। 

ਇਹ ਵੀ ਪੜ੍ਹੋਂ:  ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ ਪਤਨੀ ਦੇ ਰਾਜ

ਉਦਘਾਟਨ ਸਮਾਰੋਹ ਦੌਰਾਨ ਮਾਲ ਮੰਤਰੀ ਕਾਂਗੜ ਤੇ ਸੰਸਦ ਮੈਂਬਰ ਡਿੰਪਾ ਨੇ ਬੋਲਦਿਆਂ ਕਿਹਾ ਕਿ ਕੋਰੋਨਾ ਲਾਗ ਦੌਰਾਨ ਡੇਰਾ ਬਿਆਸ ਨੇ ਗਰੀਬਾਂ ਤੇ ਲੋੜਵੰਦਾਂ ਦੇ ਮੂੰਹ 'ਚ ਰੋਟੀ ਪਾਈ ਹੈ ਅਤੇ ਉਨ੍ਹਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਾਂ ਦੀ ਖੱਜਲਖੁਆਰੀ ਨੂੰ ਰੋਕਣ ਲਈ ਬਿਆਸ ਨੂੰ ਸਬ-ਤਹਿਸੀਲ ਬਣਾ ਕੇ ਵਧੀਆ ਫੈਸਲਾ ਲਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੀ ਸਰਕਾਰ ਨੇ ਇੰਤਕਾਲ ਫ਼ੀਸ ਦੁੱਗਣੀ ਕੀਤੀ, ਉਸ ਨਾਲ ਸਰਕਾਰ ਨੂੰ 22-23 ਕਰੋੜ ਦੀ ਆਮਦਨ ਵਧੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਐੱਮ.ਪੀ.ਜਸਬੀਰ ਸਿੰਘ ਡਿੰਪਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਰਮਿੰਦਰ ਆਵਲਾ, ਡੀ.ਸੀ.ਸ਼ਿਵਦੁਲਾਰ ਸਿੰਘ ਢਿੱਲੋਂ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰਜੰਗ ਸਿੰਘ ਹੁੰਦਲ, ਐੱਸ.ਡੀ.ਐੱਮ. ਡਾ. ਸੁਮਿਤ ਮੁੱਦ, ਤਹਿਸੀਲਦਾਰ ਲਛਮਨ ਸਿੰਘ, ਨਾਇਬ ਤਹਿਸੀਲਦਾਰ ਸੁਖਦੇਵ ਰਾਜ ਬੰਗੜ, ਡੀ.ਐੱਸ.ਪੀ.ਹਰਕ੍ਰਿਸ਼ਨ ਸਿੰਘ, ਡੇਰਾ ਬਿਆਸ ਤੋਂ ਪੁੱਜੇ ਸੈਕਟਰੀ ਡੀ.ਕੇ.ਸੀਕਰੀ, ਨਿਰਮਲ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋਂ: ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਚ ਵਰਤੇ ਜਾਣ ਵਾਲੇ ਦੇਸੀ ਘਿਓ 'ਤੇ ਕੈਪਟਨ ਦਾ ਵੱਡਾ ਬਿਆਨ (ਵੀਡੀਓ)ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur