ਚਾਈਨਾ ਡੋਰ ਨਾ ਵਰਤਣ ਸਬੰਧੀ ਕੀਤਾ ਜਾਗਰੂਕ
Monday, Jan 27, 2025 - 01:32 PM (IST)
ਲੌਂਗੋਵਾਲ (ਵਸ਼ਿਸਟ,ਵਿਜੇ) : ਲੌਂਗੋਵਾਲ ਦੇ ਵੱਖ-ਵੱਖ ਸਕੂਲਾਂ ਅਤੇ ਜਨਤਕ ਥਾਵਾਂ 'ਤੇ ਡੈਮੋਕ੍ਰੇਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਵਲੋਂ ਚਾਈਨਾ ਡੋਰ ਨਾ ਵਰਤਣ ਸਬੰਧੀ ਜਾਗਰੂਕ ਕੀਤਾ ਗਿਆ। ਸਮਾਜ ਸੇਵੀ ਸੰਸਥਾ ਡੈਮੋਕ੍ਰੇਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਦੇ ਸੂਬਾ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਰੋਜ਼ਾਨਾ ਵਾਹਨਾਂ 'ਤੇ ਜਾਂਦੇ ਲੋਕਾਂ ਦੇ ਜ਼ਖ਼ਮੀ ਹੋਣ, ਕਰੰਟ ਲੱਗਣ ਕਰਕੇ ਬੱਚਿਆਂ ਦੀ ਮੌਤ ਹੋ ਜਾਣ ਅਤੇ ਬੇਜ਼ੁਬਾਨ ਪਸ਼ੂ-ਪੰਛੀਆਂ ਦੇ ਜ਼ਖਮੀ ਹੋਣ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਸੰਸਥਾਂ ਵਲੋਂ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਕੂਲਾਂ ਅਤੇ ਜਨਤਕ ਥਾਵਾਂ 'ਤੇ ਸੈਮੀਨਾਰ ਲਗਾਏ ਜਾ ਰਹੇ ਹਨ।
ਅੱਜ ਕਸਬਾ ਲੌਂਗੋਵਾਲ ਵਿਖੇ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਸਰਕਾਰੀ ਮਿਡਲ ਸਕੂਲ ਲੌਂਗੋਵਾਲ ਪੱਤੀ ਜੈਦ, ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਜੈਦ, ਸਰਕਾਰੀ ਪ੍ਰਾਇਮਰੀ ਸਕੂਲ ਪੱਤੀਵੜਿਆਣੀ ਤੋਂ ਇਲਾਵਾ ਹੋਰ ਵੀ ਸਾਂਝੀਆਂ ਥਾਵਾਂ 'ਤੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਚਾਈਨਾ ਡੋਰ ਦੇ ਮਾਰੂ ਪ੍ਰਭਾਵ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਚਾਈਨਾ ਡੋਰ ਦੀ ਵਰਤੋਂ ਘਾਤਕ ਅਤੇ ਗੈਰ-ਕਾਨੂੰਨੀ ਹੈ। ਇਸ ਮੌਕੇ ਸਹਾਇਕ ਖਜਾਨਚੀ ਦੀਪਕ ਗਰਗ, ਸ਼ੈਲੂ ਸਿੰਗਲਾ, ਹਨੀਸ਼ ਹਨੀ, ਗੁਰਜੀਤ ਸਿੰਘ, ਸਿੱਲੀ ਲੌਂਗੋਵਾਲ ਅਤੇ ਹੋਰ ਮੈਂਬਰ ਹਾਜ਼ਰ ਸਨ।