PU ਦੇ ਵਿਦਿਆਰਥੀਆਂ ਦਾ ਕਮਾਲ, ਫੋਨ ਦੇ ਇਕ ਕਲਿੱਕ 'ਤੇ ਟਰੱਕ ਨੂੰ ਢੱਕ ਲਵੇਗੀ ਆਟੋਮੈਟਿਕ 'ਤਰਪਾਲ'

07/12/2022 1:57:44 PM

ਚੰਡੀਗੜ੍ਹ (ਰਸ਼ਮੀ) : ਬੀ. ਈ. ਦੇ ਵਿਦਿਆਰਥੀਆਂ ਨੇ ਆਟੋਮੈਟਿਕ ਤਰਪਾਲ ਤਿਆਰ ਕੀਤੀ ਹੈ, ਜਿਸ ਨੂੰ ਮੋਬਾਇਲ ਐਪ ਰਾਹੀਂ ਚਲਾਇਆ ਜਾ ਸਕਦਾ ਹੈ। ਇਸ ਤਰਪਾਲ ਨੂੰ ਮੀਂਹ ਦੌਰਾਨ ਟਰੈਕਟਰ, ਟਰੱਕ ਜਾਂ ਹੋਰ ਲੋੜਾਂ ਲਈ ਸਿਰਫ ਇਕ ਕਲਿੱਕ ਨਾਲ ਵਰਤਿਆ ਜਾ ਸਕਦਾ ਹੈ। ਹੁਣ ਤੱਕ ਡਰਾਈਵਰ ਟਰੱਕ ਜਾਂ ਟਰੈਕਟਰ ’ਤੇ ਰੱਸੀ ਬੰਨ੍ਹ ਕੇ ਤਰਪਾਲ ਲਗਾਉਂਦੇ ਹਨ। ਇਸ 'ਚ ਉਨ੍ਹਾਂ ਦਾ ਬਹੁਤ ਸਮਾਂ ਅਤੇ ਊਰਜਾ ਵੀ ਲੱਗ ਜਾਂਦੀ ਹੈ ਪਰ ਆਟੋਮੈਟਿਕ ਤਰਪਾਲ ਲਗਾਉਣ ਤੋਂ ਬਾਅਦ ਮੋਬਾਇਲ ਤੋਂ ਕਮਾਂਡ ਦੇਣੀ ਪੈਂਦੀ ਹੈ। ਇਸ ਤੋਂ ਬਾਅਦ ਤਰਪਾਲ ਖ਼ੁਦ ਟਰੱਕ ਜਾਂ ਟਰੈਕਟਰ ਨੂੰ ਢੱਕ ਲਵੇਗੀ।

ਇਹ ਵੀ ਪੜ੍ਹੋ : ਨਾਬਾਲਗ ਧੀ ਨੂੰ ਢਿੱਡ ਦਰਦ ਦੀ ਦਵਾਈ ਦਿਵਾਉਣ ਗਏ ਪਰਿਵਾਰ ਦੇ ਉੱਡੇ ਹੋਸ਼, ਨਿਕਲੀ 4 ਮਹੀਨਿਆਂ ਦੀ ਗਰਭਵਤੀ

ਪੰਜਾਬ ਯੂਨੀਵਰਸਿਟੀ ਦੇ ਟੈਕਨਾਲੋਜੀ ਇਨੇਬਲਿੰਗ ਸੈਂਟਰ (ਟੀ. ਈ. ਸੀ.) ਬੀ. ਈ. ਫਾਈਨਲ ਈਅਰ ਦੇ ਵਿਦਿਆਰਥੀਆਂ ਨੇ ਤਰਪਾਲ ਤਿਆਰ ਕੀਤੀ ਹੈ। ਇਹ ਤਰਪਾਲ ਗਾਈਡ ਸੁਰਜੀਤ ਦੀ ਰਹਿਨੁਮਾਈ ਹੇਠ ਯੁਵਰਾਜ ਸਿੰਘ, ਸੁਭਕਰਮਨ, ਵਿਸ਼ਨਜੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ। ਯੁਵਰਾਜ ਨੇ ਦੱਸਿਆ ਕਿ ਭਾਵੇਂ ਤਰਪਾਲ 20 ਹਜ਼ਾਰ ਰੁਪਏ 'ਚ ਤਿਆਰ ਕੀਤੀ ਗਈ ਹੈ ਪਰ ਜਦੋਂ ਇਹ ਬਾਜ਼ਾਰ 'ਚ ਆਵੇਗੀ ਤਾਂ ਇਸ ਦਾ ਰੇਟ ਹੋਰ ਵੀ ਘੱਟ ਹੋਵੇਗਾ। ਵਿਦਿਆਰਥੀ ਨੇ ਦੱਸਿਆ ਕਿ ਇਸ ਸਮੇਂ ਉਦਯੋਗ 'ਚ ਇਸ ਤਰ੍ਹਾਂ ਦੀ ਤਰਪਾਲ ਦੀ ਵਰਤੋਂ ਕੀਤੀ ਜਾਂਦੀ ਹੈ। ਤਰਪਾਲ ਬਣਾਉਣ 'ਚ ਅਰਡਿਊਨੋ, ਸੀ. ਐੱਨ. ਸੀ.-ਸ਼ੀਲਡ, ਐੱਚ.ਸੀ.-5, ਸਟੈਪਰ ਮੋਡਰ, ਮੋਟਰ ਡਰਾਈਵਰ ਆਦਿ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਆਂ ਕੋਲ ਲਾਕਡਾਊਨ ਦੌਰਾਨ 'ਜ਼ਬਤ ਵਾਹਨ' ਛੁਡਵਾਉਣ ਦਾ ਆਖ਼ਰੀ ਮੌਕਾ, ਜਲਦ ਕਰੋ ਇਹ ਕੰਮ
ਖੇਤੀਬਾੜੀ ਦੀ ਦੇਖਭਾਲ ਲਈ ਤਿਆਰ ਕੀਤਾ ਗਿਆ ਡਰੋਨ
ਇਕ ਡਰੋਨ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕੰਪਿਊਟਰ ਰਾਹੀਂ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਡਰੋਨ ਨੂੰ ਉਤਾਰਨ ਅਤੇ ਲੈਂਡ ਕਰਨ ਲਈ ਕੰਪਿਊਟਰ 'ਚ ਕੋਡ ਦਰਜ ਕਰਨੇ ਪੈਂਦੇ ਹਨ। ਇਸ ਤੋਂ ਬਾਅਦ ਉਹ ਆਪਣਾ ਕੰਮ ਕਰ ਕੇ ਵਾਪਸ ਆ ਜਾਵੇਗਾ। ਇਹ ਡਰੋਨ ਖੇਤੀਬਾੜੀ ਦੇ ਖੇਤਰ 'ਚ ਸਾਂਭ-ਸੰਭਾਲ ਦੇ ਨਜ਼ਰੀਏ ਤੋਂ ਬਹੁਤ ਵਧੀਆ ਹੈ। ਕਿਸਾਨ ਘਰ ਬੈਠੇ ਹੀ ਖੇਤਾਂ ‘ਤੇ ਨਜ਼ਰ ਰੱਖ ਸਕਦੇ ਹਨ। ਉਹ ਦਿਨ ਅਤੇ ਰਾਤ ਸਮੇਂ ਡਰੋਨ 'ਚ ਲੱਗੇ ਕੈਮਰੇ ਨਾਲ ਨਜ਼ਰ ਰੱਖ ਸਕਣਗੇ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 300 ਯੂਨਿਟ 'ਮੁਫ਼ਤ ਬਿਜਲੀ' ਦੇਣ ਬਾਰੇ ਸਰਕਾਰ ਵੱਲੋਂ ਨਵੇਂ ਹੁਕਮ ਕੀਤੇ ਜਾਰੀ

ਫਿਲਹਾਲ ਇਹ ਡਰੋਨ 10 ਮਿੰਟ ਤੱਕ ਢਾਈ ਕਿਲੋਮੀਟਰ ਦੀ ਉਚਾਈ ਤੱਕ ਉੱਡ ਸਕਦਾ ਹੈ। ਵਿਦਿਆਰਥੀ ਆਦੇਸ਼ ਅਤੇ ਪਾਰਸ ਨੇ ਦੱਸਿਆ ਕਿ ਡਰੋਨ 'ਚ ਹੋਰ ਪਾਵਰ ਬੈਟਰੀਆਂ ਲਗਾ ਕੇ ਉੱਡਣ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਡਰੋਨ 'ਚ ਗਾਇਰੋ ਸੈਂਸਰ, ਬੈਰੋਮੀਟਰ, ਕੰਪਾਸ ਅਤੇ ਜੀ.ਪੀ.ਐੱਸ. ਵਰਤਿਆ ਗਿਆ ਹੈ। ਇਸ ਡਰੋਨ ਦਾ ਭਾਰ ਲਗਭਗ 850 ਗ੍ਰਾਮ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News