ਆਟੋ ਰਿਕਸ਼ਿਆਂ/ਈ-ਰਿਕਸ਼ਿਆਂ ''ਤੇ ਸਵਾਰੀਆਂ ਢੋਹਣ ਵਾਲੇ ਵਾਹਨਾਂ ਦੇ ਡਰਾਈਵਰਾਂ ਲਈ ਵਰਦੀ ਪਾਉਣਾ ਲਾਜ਼ਮੀ
Tuesday, Jul 09, 2024 - 12:34 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਆਰ. ਟੀ. ਓ. ਵਿਪਨ ਭੰਡਾਰੀ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕਿਹਾ ਹੈ ਕਿ ਆਟੋ ਰਿਕਸ਼ਿਆਂ/ਈ-ਰਿਕਸ਼ਿਆਂ ਅਤੇ ਸਵਾਰੀਆਂ ਢੋਹਣ ਵਾਲੇ ਵਾਹਨਾਂ ਦੇ ਡਰਾਈਵਰਾਂ ਲਈ ਵਰਦੀ ਪਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹਦਾਇਤਾਂ ਅਨੁਸਾਰ ਗ੍ਰੇਅ ਰੰਗ ਦੀ ਵਰਦੀ ਪਾਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਨਤਕ ਟਰਾਂਸਪੋਰਟ ਨਾਲ ਸਬੰਧਿਤ ਵਾਹਨਾਂ ਦੇ ਡਰਾਈਵਰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
ਇਸ ਤੋਂ ਬਿਨ੍ਹਾਂ ਉਨ੍ਹਾਂ ਦੀ ਵਰਦੀ ’ਤੇ ਡਰਾਈਵਰ ਦਾ ਨਾਂ ਅਤੇ ਡਰਾਈਵਰ ਲਾਇਸੈਂਸ ਦਾ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜਿਹੇ ਡਰਾਈਵਰਾਂ ਨੂੰ ਵਿਭਾਗ ਵੱਲੋਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜੇਕਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਜਲਦ ਹੀ ਵਿਭਾਗ ਮੋਟਰ ਵਾਹਨ ਐਕਟ 1988 ਤਹਿਤ ਬਣਾਏ ਰੂਲਜ਼ ਮੁਤਾਬਕ ਕਾਰਵਾਈ ਅਮਲ ’ਚ ਲਿਆਵੇਗਾ।