12ਵੀਂ ਦੀ ਵਿਦਿਆਰਥਣ ਨੂੰ ਆਟੋ ਚਾਲਕ ਨੇ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ 4 ਘੰਟਿਆਂ ''ਚ ਕਰ ਲਿਆ ਕਾਬੂ

Tuesday, Aug 20, 2024 - 04:14 AM (IST)

ਮਹਿਤਪੁਰ (ਮਨੋਜ)- ਇੰਸ. ਜੈਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਸਮੇਤ ਪੁਲਸ ਪਾਰਟੀ ਦੇ ਪਿੰਡ ਬਾਗੀਵਾਲ ਤੋਂ ਇਕ ਰੇਪ ਕੇਸ ਦਾ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਂਕਾਰ ਸਿੰਘ ਬਰਾੜ ਡੀ.ਐੱਸ.ਪੀ. ਸ਼ਾਹਕੋਟ ਨੇ ਦੱਸਿਆ ਕਿ ਪੀੜਤ ਲੜਕੀ, ਜੋ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਹੈ ਤੇ ਆਟੋ ਚਾਲਕ ਸੁਖਵੀਰ ਸਿੰਘ ਉਰਫ਼ ਸੁੱਖਾ ਪੁੱਤਰ ਨਿਰਮਲ ਸਿੰਘ ਵਾਸੀ ਬਾਗੀਵਾਲ ਥਾਣਾ ਮਹਿਤਪੁਰ ਦੀ ਆਟੋ ਵਿਚ ਸਕੂਲ ਆਉਂਦੀ-ਜਾਂਦੀ ਸੀ।

ਬੀਤੇ 17 ਅਗਸਤ ਨੂੰ ਪੀੜਤ ਲੜਕੀ ਆਟੋ ਚਾਲਕ ਸੁਖਵੀਰ ਸਿੰਘ ਉਰਫ ਸੁੱਖਾ ਨਾਲ ਵਾਪਸ ਆਪਣੇ ਪਿੰਡ ਜਾਣ ਨੂੰ ਉਸ ਦੀ ਆਟੋ ਵਿਚ ਬੈਠ ਗਈ ਤਾਂ ਆਟੋ ਚਾਲਕ ਸੁਖਵੀਰ ਸਿੰਘ ਉਰਫ ਸੁੱਖਾ ਲੜਕੀ ਨੂੰ ਪਾਣੀ ਪੀਣ ਦੇ ਬਹਾਨੇ ਆਪਣੇ ਘਰ ਲੈ ਗਿਆ ਤੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਸਰੀਰਕ ਸੰਬੰਧ ਬਣਾਏ।

ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ

ਪਤਾ ਲੱਗਣ ’ਤੇ ਇੰਸਪੈਕਟਰ ਸੀਮਾ ਨੇ ਪੀੜਤ ਲੜਕੀ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਤੇ ਪੁਲਸ ਵੱਲੋਂ ਮੁਲਜ਼ਮ ਨੂੰ 4 ਘੰਟਿਆਂ ਵਿਚ ਕਾਬੂ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News