ਆਸਟ੍ਰੇਲੀਆ ''ਚ ਜਿੱਤ : ਭਾਰਤੀ ਕ੍ਰਿਕਟਰ ਸ਼ੁਭਮਨ ਦੇ ਘਰ ਜਸ਼ਨ, ਦਾਦੇ ਨੇ ਦਿਖਾਏ ਉਸ ਦੇ ਬਚਪਨ ਦੇ ਬੈਟ

Thursday, Jan 21, 2021 - 06:14 PM (IST)

ਫਾਜ਼ਿਲਕਾ- ਭਾਰਤੀ ਕ੍ਰਿਕਟ ਟੀਮ ਨੇ 144 ਸਾਲਾਂ ਦੇ ਇਤਿਹਾਸ ਵਿਚ ਆਸਟ੍ਰੇਲੀਆ ਦੀ ਧਰਤੀ 'ਤੇ ਬਹੁਤ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਇਸ ਜਿੱਤ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਫਾਜ਼ਿਲਕਾ ਦੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਹਰ ਪਾਸੇ ਬੱਲੇ-ਬੱਲੇ ਹੋ ਰਹੀ ਹੈ। ਸ਼ੁਭਮਨ ਵਲੋਂ ਸ਼ਾਨਦਾਰ 91 ਰਨ ਦੀ ਪਾਰੀ ਖੇਡੀ ਗਈ ਤੇ ਹੁਣ ਸ਼ੁਭਮਨ ਦੇ ਜੱਦੀ ਪਿੰਡ ਜੈਮਲਵਾਲਾ ਵਿਚ ਜਸ਼ਨ ਦਾ ਮਾਹੌਲ ਹੈ। 

ਸ਼ੁਭਮਨ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਵਧਾਈਆਂ ਦੇਣ ਆ ਰਹੇ ਹਨ ਤੇ ਉਨ੍ਹਾਂ ਦੇ ਦਾਦਾ-ਦਾਦੀ ਬਹੁਤ ਖੁਸ਼ ਹਨ। ਦਾਦਾ ਸ. ਦੀਦਾਰ ਸਿੰਘ ਤੇ ਦਾਦੀ ਗੁਰਮੇਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੋਤੇ ਦੇ ਬਚਪਨ ਦੇ ਬੈਟ ਤੇ ਗੇਂਦਾਂ ਅਜੇ ਵੀ ਸੰਭਾਲ ਕੇ ਰੱਖੀਆਂ ਹਨ। ਉਨ੍ਹਾਂ ਦੱਸਿਆ ਸ਼ੁਭਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਤੇ ਉਹ ਢਾਈ ਕੁ ਸਾਲ ਦੀ ਉਮਰ ਤੋਂ ਹੀ ਘਰ ਵਿਚ ਖੇਡਣ ਲੱਗ ਗਿਆ ਸੀ। 

ਇਹ ਵੀ ਪੜ੍ਹੋ- USA: ਬਾਈਡੇਨ ਨੇ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਦਾਦਾ ਨੂੰ ਉਸ ਦਾ ਇੰਨਾ ਚਾਅ ਸੀ ਕਿ ਉਸ ਲਈ ਖ਼ਾਸ ਬੈਟ ਤਿਆਰ ਕਰਵਾਉਂਦੇ ਸਨ। ਹੌਲੀ-ਹੌਲੀ ਉਹ ਵਧੀਆ ਖੇਡਣ ਲੱਗ ਗਿਆ ਤੇ 17 ਸਾਲ ਤੱਕ ਉਸ ਨੇ ਕਈ ਕੋਚਿੰਗ ਸੈਂਟਰਾਂ ਵਿਚ ਸਿਖਲਾਈ ਲਈ। ਦਾਦਾ-ਦਾਦੀ ਨੇ ਕਿਹਾ ਕਿ ਉਨ੍ਹਾਂ ਦੇ ਪੋਤੇ ਨੇ ਉਨ੍ਹਾਂ ਦਾ ਸੁਫ਼ਨਾ ਸੱਚ ਕਰ ਦਿੱਤਾ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਉਹ ਦੇਸ਼ ਦਾ ਨਾਂ ਉੱਚਾ ਕਰੇਗਾ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News