ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ ’ਚ ਨਿਲਾਮੀ ਜਾਰੀ, ਨਿਊਜਰਸੀ ’ਚ 1.17 ਕਰੋੜ ’ਚ ਵਿਕੀਆਂ 9 ਆਈਟਮਾਂ
Saturday, May 27, 2023 - 04:03 PM (IST)
ਚੰਡੀਗੜ੍ਹ (ਸੰਦੀਪ) : ਸ਼ਹਿਰ ਦਾ ਹੈਰੀਟੇਜ ਫਲੋਰ ਲੈਂਪ ਅਮਰੀਕਾ ਦੇ ਨਿਊਜਰਸੀ ’ਚ 23 ਲੱਖ ਰੁਪਏ ਵਿਚ ਵਿਕਿਆ। ਨਿਊਜਰਸੀ ਦੇ ਇਕ ਨਿਲਾਮੀ ਘਰ ’ਚ ਸ਼ਹਿਰ ਦੀਆਂ 9 ਹੈਰੀਟੇਜ ਆਈਟਮਾਂ ਦੀ ਨਿਲਾਮੀ ਕੀਤੀ ਗਈ, ਜੋ 1.17 ਕਰੋੜ ਰੁਪਏ ਵਿਚ ਵਿਕੀਆਂ ਹਨ। ਇਸ ’ਚ ਕੁਰਸੀ, ਟੇਬਲ ਤੇ ਸਟੂਲ ਆਦਿ ਸ਼ਾਮਲ ਸਨ। ਨਿਊਜਰਸੀ ਦੇ ਨਿਲਾਮੀ ਘਰ ’ਚ ਚੰਡੀਗੜ੍ਹ ਦੇ ਪ੍ਰਬੰਧਕੀ ਭਵਨ ਦੇ ਦਫ਼ਤਰ ਦੀਆਂ ਕੁਰਸੀਆਂ, ਲਾਈਟ ਡੈਸਕ ਅਤੇ ਕੁਰਸੀ, ਪ੍ਰਸ਼ਾਸਕੀ ਭਵਨਾਂ ਤੋਂ ਡੇਬੇਡ, ਫਲੋਰ ਲੈਂਪ, ਪ੍ਰਸ਼ਾਸਕੀ ਭਵਨਾਂ ਤੋਂ ਡੈਸਕ ਅਤੇ ਦਫ਼ਤਰ ਦੀਆਂ ਕੁਰਸੀਆਂ, ਕਾਲਜ ਆਫ਼ ਆਰਕੀਟੈਕਚਰ ਦੀਆਂ ਕੁਰਸੀਆਂ, ਪੰਜਾਬ ਇੰਜੀਨੀਅਰਿੰਗ ਕਾਲਜ ਦੀ ਆਰਮਚੇਅਰ, ਐੱਮ. ਐੱਲ. ਏ. ਫਲੈਟਸ ਬਿਲਡਿੰਗ ਲੋ ਸਟੂਲ (ਚਾਰ ਦਾ ਸੈੱਟ) ਦੀ ਨਿਲਾਮੀ ਕੀਤੀ ਗਈ। ਇਹ ਸਾਰੇ ਲੱਖਾਂ-ਲੱਖਾਂ ਰੁਪਏ ਵਿਚ ਵਿਕੇ ਹਨ। ਕੁੱਲ 1 ਕਰੋੜ 17 ਲੱਖ 8 ਹਜ਼ਾਰ ਰੁਪਏ ਦੀ ਬੋਲੀ ਲੱਗੀ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ
ਭਾਰਤ ਦੇ ਰਾਜਦੂਤ ਸ਼ਿਕਾਗੋ ਨੂੰ ਕੀਤੀ ਸ਼ਿਕਾਇਤ
ਇਸ ਸਬੰਧੀ ਚੰਡੀਗੜ੍ਹ ਹੈਰੀਟੇਜ ਆਈਟਮ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਭਾਰਤ ਦੇ ਰਾਜਦੂਤ ਸ਼ਿਕਾਗੋ (ਯੂ. ਐੱਸ. ਏ.) ਸੋਮਨਾਥ ਘੋਸ਼ ਨੂੰ ਵੀ ਸ਼ਿਕਾਇਤ ਭੇਜ ਕੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀ ਨਿਲਾਮੀ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਫਰਨੀਚਰ ਦੀ ਸੰਭਾਲ ਲਈ ਸੰਸਦ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਹੈ। ਜੱਗਾ ਨੇ ਦੱਸਿਆ ਕਿ ਹਰ ਸਾਲ ਹੀ ਕਰੋੜਾਂ ਰੁਪਏ ਦਾ ਹੈਰੀਟੇਜ ਫਰਨੀਚਰ ਵਿਦੇਸ਼ਾਂ ਵਿਚ ਨਿਲਾਮ ਹੋ ਰਿਹਾ ਹੈ। ਅਜਿਹਾ ਉਦੋਂ ਹੋ ਰਿਹਾ ਹੈ, ਜਦੋਂ ਐੱਮ. ਐੱਚ. ਏ. ਨੇ ਹੈਰੀਟੇਜ ਫਰਨੀਚਰ ਦੀ ਨਿਲਾਮੀ ’ਤੇ ਰੋਕ ਲਾਈ ਹੋਈ ਹੈ। ਜੱਗਾ ਨੇ ਕਿਹਾ ਕਿ ਹੈਰੀਟੇਜ ਫਰਨੀਚਰ ਦੀ ਸੰਭਾਲ ਨਾ ਕਰਨ ਕਾਰਨ ਪ੍ਰਸ਼ਾਸਨ ਨੂੰ ਮਾਲੀਏ ਤੋਂ ਹੱਥ ਧੋਣਾ ਪੈ ਰਿਹਾ ਹੈ। ਹੈਰੀਟੇਜ ਫਰਨੀਚਰ ਦੀਆਂ ਅਜਿਹੀਆਂ ਸਾਰੀਆਂ ਨਿਲਾਮੀਆਂ ਨੂੰ ਰੋਕਣ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਦੇਸ਼ ਤੋਂ ਬਾਹਰ ਇਹ ਹੈਰੀਟੇਜ ਫਰਨੀਚਰ ਪਹੁੰਚ ਕਿਵੇਂ ਰਿਹਾ ਹੈ।
ਇਹ ਵੀ ਪੜ੍ਹੋ : 10ਵੀਂ ਜਮਾਤ ਦੇ ਨਤੀਜੇ ’ਚ ਪਠਾਨਕੋਟ ਜ਼ਿਲ੍ਹਾ ਅੱਵਲ, ਜ਼ਿਲ੍ਹਾ ਬਰਨਾਲਾ ਰਿਹਾ ਫਾਡੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।