''ਸੀ. ਐੱਚ. 01 ਬੀ.'' ਜ਼ੈੱਡ ਸੀਰੀਜ਼ ਦੇ ਨੰਬਰਾਂ ਦੀ ਹੋਵੇਗੀ ਆਕਸ਼ਨ
Tuesday, Nov 12, 2019 - 01:51 PM (IST)

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਦਾ ਰਜਿਸਟਰੇਸ਼ਨ ਐਂਡ ਲਾਈਸੈਂਸਿੰਗ ਅਥਾਰਟੀ ਵਿਭਾਗ ਫੈਂਸੀ ਨੰਬਰਾਂ ਦੀ ਆਕਸ਼ਨ ਕਰ ਜਾ ਰਿਹਾ ਹੈ। ਇਸ ਵਾਰ ਵਿਭਾਗ ਵਲੋਂ ਬਾਕੀ ਬਚੀਆਂ 7 ਸੀਰੀਜ਼ ਦੇ ਨੰੰਬਰਾਂ ਨਾਲ ਹੀ ਨਵੀਂ ਸੀਰੀਜ਼ ਸੀ. ਐੱਚ. 01-ਬੀ ਜ਼ੈੱਡ ਦੇ ਨੰਬਰਾਂ ਨੂੰ ਆਕਸ਼ਨ 'ਚ ਰੱਖਿਆ ਜਾਵੇਗਾ। ਇਸ ਲਈ 12 ਨਵੰਬਰ ਤੋਂ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ, ਜੋ 18 ਨਵੰਬਰ ਤੱਕ ਚੱਲੇਗੀ। ਉੱਥੇ ਹੀ ਆਨਲਾਈਨ ਆਕਸ਼ਨ 'ਚ 19 ਤੋਂ 21 ਨਵੰਬਰ ਤੱਕ ਫਾਈਨਲ ਬੋਲੀ ਲਾਈ ਜਾ ਸਕੇਗੀ। ਇਸ ਤੋਂ ਇਲਾਵਾ ਆਕਸ਼ਨ 'ਚ ਸੀ. ਐੱਚ. 01-ਬੀ ਵਾਈ., ਸੀ. ਐੱਚ. 01-ਬੀ. ਐਕਸ., ਸੀ. ਐੱਚ. 01- ਬੀ. ਟੀ ਦੇ ਬਾਕੀ ਬਚੇ ਨੰਬਰਾਂ ਨੂੰ ਰੱਖਿਆ ਜਾਵੇਗਾ।