ਅਟਾਰੀ ਬਾਰਡਰ ''ਤੇ ਲਹਿਰਾਇਆ ਜਾਵੇਗਾ ਸਭ ਤੋਂ ਉੱਚਾ ਤਿਰੰਗਾ, ਪਾਕਿ ਦੇ ਝੰਡੇ ਨੂੰ ਦੇਵੇਗਾ ਮਾਤ

Friday, Sep 29, 2023 - 06:31 PM (IST)

ਅੰਮ੍ਰਿਤਸਰ- ਭਾਰਤ- ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ 'ਤੇ ਜਲਦੀ ਹੀ 418 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ। ਇਹ ਭਾਰਤ ਦਾ ਸਭ ਤੋਂ ਉੱਚਾ ਝੰਡਾ ਹੋਵੇਗਾ। ਰਾਸ਼ਟਰੀ ਝੰਡਾ ਪੋਲ 'ਤੇ ਚੜ੍ਹਾਉਣ ਦੀ ਰਸਮ ਲਈ ਬੀ. ਐੱਸ. ਐੱਫ. ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੁਲਾਇਆ ਜਾਵੇਗਾ ਅਤੇ ਝੰਡਾ ਲਹਿਰਾਇਆ ਜਾਵੇਗਾ।

ਇਹ ਵੀ ਪੜ੍ਹੋ-  ਸੰਗਰੂਰ ਵਾਸੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਨਾਲ ਹੀ ਕਰ ਦਿੱਤਾ ਇਕ ਹੋਰ ਐਲਾਨ

ਅਟਾਰੀ ਬਾਰਡਰ ਦੇ ਸੁਨਹਿਰੇ ਜਯੰਤੀ ਗੇਟ 'ਤੇ 418 ਫੁੱਟ ਦਾ ਝੰਡੇ ਦਾ ਪੋਲ ਲਗਾਇਆ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਨੇ 3.5 ਕਰੋੜ ਦੀ ਲਾਗਤ ਨਾਲ ਇਹ ਪੋਲ ਸਥਾਪਿਤ ਕੀਤਾ ਹੈ। ਲਹਿਰਾਏ ਜਾਣ ਵਾਲੇ ਝੰਡੇ ਦਾ ਭਾਰ 90 ਕਿਲੋ ਹੋਵੇਗਾ। ਇਸ ਲਈ 5 ਝੰਡੇ ਤਿਆਰ ਕੀਤੇ ਗਏ ਹਨ ਜਿਨ੍ਹਾਂ ਦਾ ਆਕਾਰ 120 ਬਾਈ 80 ਫੁੱਟ ਹੈ। ਪੋਲ 'ਤੇ ਪੌੜੀਆਂ ਲਗਾਈਆਂ ਗਈਆਂ ਹਨ ਅਤੇ ਇਸ 'ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। 

ਇਹ ਵੀ ਪੜ੍ਹੋ- ਵਿਸ਼ਵ ਹਾਰਟ ਦਿਵਸ ’ਤੇ ਵਿਸ਼ੇਸ਼: ਸਰਦੀਆਂ 'ਚ ਕਿਉਂ ਵਧੇਰੇ ਹੁੰਦੈ ਹਾਰਟ ਅਟੈਕ? ਜਾਣੋ ਲੱਛਣ ਤੇ ਬਚਾਅ ਦੇ ਢੰਗ

ਇਸ ਸਥਾਨ 'ਤੇ 2017 'ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਨੇ 360 ਫੁੱਟ ਦਾ ਤਿਰੰਗਾ ਝੰਡਾ ਲਹਿਰਾਇਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਆਪਣਾ ਝੰਡਾ 400 ਫੁੱਟ ਉੱਚਾ ਕਰ ਦਿੱਤਾ ਸੀ। ਹੁਣ ਤੱਕ ਦਾ ਦੇਸ਼ ਦਾ ਸਭ ਤੋਂ ਉੱਚਾ ਝੰਡਾ ਕਰਨਾਟਕ ਦੇ ਬੇਲਗਾਮ 'ਚ ਲਹਿਰਾਇਆ ਗਿਆ ਹੈ ਜਿਸ ਦੀ ਉਚਾਈ 360.8 ਫੁੱਟ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News