NRI ਬਜ਼ੁਰਗ ਜੋੜੇ ''ਤੇ ਹਥਿਆਰਾਂ ਨਾਲ ਹਮਲਾ ਕਰਕੇ ਕੀਤੀ ਲੁੱਟਖੋਹ

Saturday, Nov 23, 2019 - 02:07 PM (IST)

NRI ਬਜ਼ੁਰਗ ਜੋੜੇ ''ਤੇ ਹਥਿਆਰਾਂ ਨਾਲ ਹਮਲਾ ਕਰਕੇ ਕੀਤੀ ਲੁੱਟਖੋਹ

ਗੋਰਾਇਆ (ਮੁਨੀਸ਼ ਬਾਵਾ)— ਥਾਣਾ ਗੋਰਾਇਆ ਦੇ ਇਲਾਕੇ 'ਚ ਇਸ ਵੇਲੇ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਨੇ ਪੁਲਸ ਪ੍ਰਸ਼ਾਸ਼ਨ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਲੁਟੇਰਿਆਂ ਵੱਲੋਂ ਗੋਰਾਇਆ ਇਲਾਕੇ 'ਚ ਰੋਜ਼ਾਨਾ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਗੋਰਾਇਆ ਦੇ ਪਿੰਡ ਦੋਸਾਂਝ ਕਲਾਂ 'ਚ 2 ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਬਜ਼ੁਰਗ ਐੱਨ. ਆਰ. ਆਈ. ਜੋੜੇ ਨੂੰ ਜ਼ਖਮੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

PunjabKesari

ਚੌਂਕੀ ਇੰਚਾਰਜ ਲਾਭ ਸਿੰਘ ਨੇ ਦੱਸਿਆ ਦੇਰ ਰਾਤ 2 ਲੁਟੇਰੇ ਗੁਰਮੀਤ ਸਿੰਘ ਪੁਤਰ ਮਿਲਖਾ ਸਿੰਘ ਦੇ ਘਰ 'ਚ ਤਾਰਾ ਵੱਢ ਕੇ ਦਾਖਲ ਹੋਏ। ਘਰ 'ਚ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ 80 ਸਾਲਾ ਨਿਰੰਜਨ ਕੌਰ ਸਨ। ਬਜ਼ੁਰਗ ਜੋੜੇ ਨੂੰ ਕੁਝ ਆਵਾਜ਼ ਆਈ ਤਾਂ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। 

PunjabKesari

ਦੋਵੇਂ ਲੁਟੇਰਿਆਂ ਨੇ ਬਜ਼ੁਰਗ ਐੱਨ. ਆਰ. ਆਈ. ਜੋੜੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਗੁਰਮੀਤ ਸਿੰਘ ਅਤੇ ਨਿਰੰਜਨ ਕੌਰ ਜ਼ਖਮੀ ਹੋ ਗਏ। ਉਨ੍ਹਾਂ ਦਾ ਰੌਲਾ ਸੁੰਨ ਕੇ ਨੇੜੇ ਹੀ ਰਹਿੰਦੇ ਪ੍ਰਵਾਸੀ ਮਜਦੂਰ ਆ ਗਏ। ਜਿਸ ਕਰਕੇ ਲੁਟੇਰੇ ਫਰਾਰ ਹੋ ਗਏ। ਦੋਵੇਂ ਬਜ਼ੁਰਗਾਂ ਨੂੰ ਫਿਲੌਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਲੁਟੇਰੇ  ਉਨ੍ਹਾਂ ਪਾਸੋਂ ਨਕਦੀ ਲੁੱਟ ਕੇ ਫਰਾਰ ਹੋ ਗਏ ਘਰ 'ਚ ਪਿਆ ਸੋਨਾ ਬਾਰੇ ਅਜੇ ਜੋੜੇ ਨੂੰ ਨਹੀਂ ਪਤਾ ਕਿ ਉਹ ਲੁਟੇਰੇ ਲੈ ਗਏ ਹਨ ਕਿ ਨਹੀਂ। ਇਹ ਦੋਵੇਂ ਬਜ਼ੁਰਗ ਕੈਨੇਡਾ ਤੋਂ 16 ਨਵੰਬਰ ਨੂੰ ਹੀ ਪਿੰਡ ਆਏ ਹਨ। ਪੁਲਸ ਵੱਲੋਂ ਜਾਂਚ ਜਾਰੀ ਹੈ।


author

shivani attri

Content Editor

Related News