ਸਕੂਲ ਦੇ ਵਿਦਿਆਰਥੀ ਨੇ ਬਾਹਰੀ ਨੌਜਵਾਨਾਂ ਨਾਲ ਮਿਲ ਕੇ ਵਿਦਿਆਰਥੀ ਦੀ ਕੀਤੀ ਕੁੱਟਮਾਰ

Saturday, Feb 25, 2023 - 01:06 PM (IST)

ਲੁਧਿਆਣਾ (ਰਾਜ) : ਲਕਸ਼ਮੀ ਨਗਰ ਸਥਿਤ ਇਕ ਸਕੂਲ ਦੇ ਵਿਦਿਆਰਥੀ ਨੇ ਬਾਹਰੀ ਨੌਜਵਾਨਾਂ ਨਾਲ ਮਿਲ ਕੇ ਸਕੂਲ ਦੇ ਇਕ ਹੋਰ ਵਿਦਿਆਰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਘਟਨਾ ਸਥਾਨ ਕੋਲ ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ, ਜਿਸ 'ਚ ਘਟਨਾ ਕੈਦ ਹੋ ਗਈ। ਇਸ ਮਾਮਲੇ ’ਚ ਚੌਂਕੀ ਜਗਤਪੁਰੀ ਦੀ ਪੁਲਸ ਨੂੰ ਸ਼ਿਕਾਇਤ ਮਿਲਣ ’ਤੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੁਰਿੰਦਰ ਪਾਰਕ ਕੋਲ ਐੱਮ. ਡੀ. ਸਕੂਲ ਹੈ।

ਇਹ ਵਿਦਿਆਰਥੀ ਉਸ ਸਕੂਲ ਦੇ ਦੱਸੇ ਜਾ ਰਹੇ ਹਨ। 10ਵੀਂ ਕਲਾਸ ਦਾ ਯੱਸ਼ ਛੁੱਟੀ ਤੋਂ ਬਾਅਦ ਸਕੂਲੋਂ ਬਾਹਰ ਆਇਆ ਸੀ। ਕੁੱਝ ਦੂਰ ਉਸ ਨੂੰ ਹੋਰ ਵਿਦਿਆਰਥੀਆਂ ਨੇ ਰੋਕ ਲਿਆ। ਉਸ ਦੇ ਨਾਲ ਹੋਰ ਨੌਜਵਾਨ ਵੀ ਸੀ, ਜਿਨ੍ਹਾਂ ਨੇ ਮਿਲ ਕੇ ਯੱਸ਼ ’ਤੇ ਹਮਲਾ ਕਰ ਦਿੱਤਾ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਧਰ, ਏ. ਐੱਸ. ਆਈ. ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਆਈ ਹੈ। ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


Babita

Content Editor

Related News