Breaking News: ਪੰਜਾਬ ਪੁਲਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੌਲਦਾਰ ਦਾ ਵੱਢਿਆ ਹੱਥ

Wednesday, Aug 02, 2023 - 10:19 PM (IST)

Breaking News: ਪੰਜਾਬ ਪੁਲਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੌਲਦਾਰ ਦਾ ਵੱਢਿਆ ਹੱਥ

ਸੰਗਤ ਮੰਡੀ (ਮਨਜੀਤ)- ਬਠਿੰਡਾ–ਬਾਦਲ ਸੜਕ ’ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਸ਼ਾਮ ਸਮੇਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਕਾਰ ਸਵਾਰ ਪੰਜ ਲੁਟੇਰਿਆਂ ਨੂੰ ਰੋਕਣ ’ਤੇ ਐਕਸਾਈਜ਼ ਵਿਭਾਗ ਦੇ ਹੌਲਦਾਰ ’ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਡ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਵਿਧਵਾ ਮਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਹੋਈ ਮੌਤ

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪਿੰਡ ਘੁੱਦਾ ਵਿਖੇ 5 ਸਫਿਫਟ ਕਾਰ ਸਵਾਰ ਨੌਜਵਾਨ ਪਾਰਸਲ ਵਾਲੇ ਨੂੰ ਲੁੱਟ ਕੇ ਬਾਦਲ ਵਾਲੇ ਪਾਸੇ ਫਰਾਰ ਹੋ ਗਏ। ਜਦ ਇਸ ਗੱਲ ਦਾ ਪਤਾ ਥਾਣਾ ਨੰਦਗੜ੍ਹ ਦੀ ਪੁਲਸ ਨੂੰ ਲੱਗਿਆ ਤਾਂ ਉਸ ਨੇ ਪਿੰਡ ਕਾਲਝਰਾਣੀ ਵਿਖੇ ਗਏ ਐਕਸਾਈਜ਼ ਵਿਭਾਗ ਦੇ ਮੁਲਜ਼ਮਾਂ ਨੂੰ ਉਕਤ ਕਾਰ ਸਵਾਰ ਲੁਟੇਰਿਆਂ ਨੂੰ ਫੜ੍ਹਨ ਦਾ ਕਹਿ ਦਿੱਤਾ। ਲੁਟੇਰਿਆਂ ਨੇ ਜਦ ਕਾਰ ਕਾਲਝਰਾਣੀ ਤੋਂ ਪਿੰਡ ਧੁੰਨੀਕੇ ਨੂੰ ਜਾਂਦੀ ਲਿੰਕ ਸੜਕ ’ਤੇ ਪਾ ਲਈ ਤਾਂ ਅੱਗਿਓਂ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਨੇ ਲੁਟੇਰਿਆਂ ਨੂੰ ਫੜ੍ਹਨ ਲਈ ਆਪਣੀ ਗੱਡੀ ਕਰ ਦਿੱਤੀ। ਜਦ ਐਕਸਾਈਜ਼ ਵਿਭਾਗ ਦਾ ਹੌਲਦਾਰ ਕਿੱਕਰ ਸਿੰਘ ਲੁਟੇਰਿਆਂ ਨੂੰ ਫੜ੍ਹਨ ਲਈ ਗੱਡੀ ’ਚੋਂ ਬਾਹਰ ਉਤਰਿਆਂ ਤਾਂ ਇਕ ਲੁਟੇਰੇ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦਿਆਂ ਉਸ ਦਾ ਗੁੱਟ ਵੱਡ ਦਿੱਤਾ। ਮੁਲਾਜ਼ਮਾਂ ਨੇ ਆਪਣੀ ਗੱਡੀ ਭਜਾ ਲਈ, ਕਾਹਲੀ ’ਚ ਐਕਸਾਈਜ਼ ਵਿਭਾਗ ਦਾ ਇਕ ਮੁਲਾਜ਼ਮ ਗੱਡੀ ’ਚ ਚੜ੍ਹਨ ਤੋਂ ਰਹਿ ਗਿਆ। ਚਾਰ ਲੁਟੇਰੇ ਕਾਰ ’ਚੋਂ ਉਤਰ ਕੇ ਐਕਸਾਈਜ਼ ਵਿਭਾਗ ਦੇ ਥੱਲੇ ਖੜ੍ਹੇ ਕਰਮਚਾਰੀ ਨੂੰ ਮਾਰਨ ਨੂੰ ਪੈ ਗਏ, ਮੁਲਾਜ਼ਮ ਲੁਟੇਰਿਆਂ ਤੋਂ ਆਪਣੀ ਜਾਨ ਬਚਾਉਣ ਲਈ ਖ਼ੇਤਾਂ ਵੱਲ ਭੱਜ ਤੁਰਿਆ। 

ਇਹ ਖ਼ਬਰ ਵੀ ਪੜ੍ਹੋ - 11ਵੀਂ ਦੇ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, 8 ਸਾਲਾ ਮਾਸੂਮ ਦੀ ਹਾਲਤ ਵੇਖ ਮਾਂ ਦਾ ਨਿਕਲਿਆ ਤ੍ਰਾਹ

ਅੱਗੋਂ ਪਿੰਡ ਦੀ ਸਰਪੰਚ ਕਮਲ ਕੌਰ ਦਾ ਪਤੀ ਦਤਿੰਦਰ ਸਿੰਘ ਆਪਣੇ ਪਿਤਾ ਤੇ ਇਕ ਮਜ਼ਦੂਰ ਨਾਲ ਖ਼ੇਤ ’ਚ ਕੰਮ ਕਰ ਰਿਹਾ ਸੀ, ਜਦ ਮੁਲਾਜ਼ਮ ਜਾਨ ਬਚਾਉਣ ਲਈ ਸਰਪੰਚ ਕੋਲ ਪਹੁੰਚਿਆ ਤਾਂ ਉਨ੍ਹਾਂ ਮੁਲਾਜ਼ਮ ਦੀ ਰੱਖਿਆ ਕਰਦਿਆਂ ਲੁਟੇਰਿਆਂ ਦੇ ਮਾਰਨ ਲਈ ਕਹੀ ਚੁੱਕ ਲਈ, ਜਿਸ ’ਤੇ ਲੁਟੇਰੇ ਡਰ ਕੇ ਨਰਮੇ ਦੇ ਖ਼ੇਤ ’ਚ ਲੁਕ ਗਏ। ਹਵਾਈ ਫਾਇਰ ਕਰਨ ’ਤੇ ਲੁਟੇਰੇ ਭੱ ਗਏ, ਜਿੱਥੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਘੇਰਾ ਪਾ ਕੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਥਾਣਾ ਨੰਦਗੜ੍ਹ ਦੇ ਇੰਚਾਰਜ ਹਰਸਿਮਰਨ ਸਿੰਘ ਗੋਦਾਰਾ ਨੇ ਦੱਸਿਆ ਕਿ ਇਹ ਘਟਨਾ ਹੋਈ ਜ਼ਰੂਰ ਹੈ ਪਰ ਉਹ ਡਿਟੇਲ ’ਚ ਹਾਲੇ ਕੁੱਝ ਨਹੀਂ ਦੱਸ ਸਕਦੇ, ਉਹ ਕਾਰਵਾਈ ਕਰਨ ’ਚ ਲੱਗੇ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News