ਆਪਣੇ ਉੱਪਰ ਹੋਏ ਹਮਲੇ ’ਤੇ ਕਾਰਵਾਈ ਲਈ 2 ਥਾਣਿਆਂ ਦੀ ਹੱਦਬੰਦੀ ’ਚ ਪਿਸਿਆ ਰਾਹਗੀਰ
Thursday, Jul 11, 2024 - 04:35 PM (IST)
ਲੁਧਿਆਣਾ (ਜਗਰੂਪ)- 2 ਥਾਣਿਆਂ ਦੀ ਹੱਦਬੰਦੀ ’ਚ ਉਲਝੇ ਇਕ ਵਿਅਕਤੀ ਨੂੰ ਆਪਣੇ ਉੱਪਰ ਕੀਤੇ ਗਏ ਜਾਨਲੇਵਾ ਹਮਲੇ ਦੇ ਦੋਸ਼ੀਆਂ ’ਤੇ ਕਾਰਵਾਈ ਕਰਾਉਣ ਲਈ ਕਦੇ ਕਿਸੇ ਤੇ ਕਦੇ ਕਿਸੇ ਥਾਣੇ ਦੇ ਧੱਕੇ ਖਾਣੇ ਪੈ ਰਹੇ ਹਨ।
ਬੀਤੇ 3 ਦਿਨਾਂ ਤੋਂ ਤੜਫ ਰਹੇ ਪੀੜਤ ਵਿੱਕੀ ਪੁੱਤਰ ਨਾਥ ਸਿੰਘ ਪਿੰਡ ਭੈਰੋਂਮੁੰਨਾ ਨੇ ਆਖਰ ਪੱਤਰਕਾਰਾਂ ਨੂੰ ਆਪਣੀ ਗਾਥਾ ਸੁਣਾਉਂਦੇ ਹੋਏ ਕਿਹਾ ਕਿ ਉਹ ਬੀਤੇ ਦਿਨੀਂ ਆਪਣਾ ਕੰਮ ਖਤਮ ਕਰ ਕੇ ਸਾਹਨੇਵਾਲ ਤੋਂ ਪਿੰਡ ਭੈਰੋਂਮੁੰਨਾ ਨੂੰ ਆ ਰਿਹਾ ਸੀ। ਜਦੋਂ ਉਹ ਸਾਹਨੇਵਾਲ-ਭੈਰੋਂਮੁੰਨਾ ਰੋਡ ’ਤੇ ਠੇਕੇ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ 3 ਮੋਟਰਸਾਈਕਲ ਸਵਾਰਾਂ ਨੇ ਉਸ ’ਤੇ ਅੰਨੇਵਾਹ ਦਾਤਰ ਅਤੇ ਸੋਟੀਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ’ਤੇ ਉਸ ਨੇ ਨਾਲ ਲੱਗਦੇ ਝੋਨੇ ਦੇ ਖੇਤਾਂ ’ਚ ਸ਼ਾਲ ਮਾਰ ਕੇ ਭੱਜ ਕੇ ਥੋੜ੍ਹੀ ਦੂਰ ਬੈਠੇ ਬੰਦਿਆਂ ਕੋਲ ਜਾ ਕੇ ਆਪਣੀ ਜਾਨ ਬਚਾਈ। ਉਸ ਤੋਂ ਬਾਅਦ ਉਸ ਨੇ ਆਪਣੇ ਘਰਦਿਆਂ ਨੂੰ ਫੋਨ ਕਰ ਕੇ ਹਸਪਤਾਲ ਪਹੁੰਚਿਆ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਿਆਸੀ ਆਗੂ ਪਿੱਛੇ ਦਾਤ ਲੈ ਕੇ ਥਾਣੇ 'ਚ ਜਾ ਵੜਿਆ ਵਿਅਕਤੀ, ਪੈ ਗਈਆਂ ਭਾਜੜਾਂ
ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਉਸ ਨੇ ਪਹਿਲਾਂ ਥਾਣਾ ਸਾਹਨੇਵਾਲ ਪਹੁੰਚ ਕੀਤੀ, ਜਿਥੇ ਉਸ ਨੂੰ ਥਾਣਾ ਕੂੰਮ ਕਲਾਂ ਦਾ ਰਸਤਾ ਦਿਖਾ ਦਿੱਤਾ ਗਿਆ ਕਿ ਉਹ ਇਲਾਕਾ ਥਾਣਾ ਕੂੰਮ ਕਲਾਂ ਦਾ ਹੈ। ਇਥੋਂ ਹੀ ਉਹ ਥਾਣਾ ਕੂੰਮ ਕਲਾਂ ਦੀ ਚੌਕੀ ਕਟਾਣੀ ਕਲਾਂ ਗਏ, ਜਿਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ, ਸਗੋਂ ਮੈਨੂੰ ਥਾਣਾ ਸਾਹਨੇਵਾਲ ਦਾ ਇਲਾਕਾ ਕਹਿ ਕੇ ਮੋੜ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣਾ ਇਲਾਜ ਲਈ ਫਿਰ ਡਾਕਟਰਾਂ ਦੇ ਚੱਕਰ ਕੱਟ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8