ਚੰਡੀਗੜ੍ਹ : CBI ਨੇ ਰੰਗੇ ਹੱਥੀਂ ਦਬੋਚਿਆ ਪਾਸਪੋਰਟ ਦਫਤਰ ਦਾ ਅਧਿਕਾਰੀ, ਜਾਣੋ ਪੂਰਾ ਮਾਮਲਾ

Tuesday, Mar 03, 2020 - 10:17 AM (IST)

ਚੰਡੀਗੜ੍ਹ : CBI ਨੇ ਰੰਗੇ ਹੱਥੀਂ ਦਬੋਚਿਆ ਪਾਸਪੋਰਟ ਦਫਤਰ ਦਾ ਅਧਿਕਾਰੀ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ (ਕੁਲਦੀਪ) : ਇੱਥੇ ਪਾਸਪੋਰਟ ਦਫਤਰ 'ਚ ਸੀ. ਬੀ. ਆਈ. ਵਲੋਂ ਸੋਮਵਾਰ ਦੇਰ ਸ਼ਾਮ ਰਿਸ਼ਵਤ ਲੈਂਦੇ ਹੋਏ ਸਹਾਇਕ ਪਾਸਪੋਰਟ ਅਫਸਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਸਹਾਇਕ ਪਾਸਪੋਰਟ ਅਫਸਰ ਦੀ ਪਛਾਣ ਰਾਜੀਵ ਖੇਤਰਪਾਲ ਦੇ ਤੌਰ 'ਤੇ ਕੀਤੀ ਗਈ ਹੈ।

PunjabKesari

ਸੂਤਰਾਂ ਮੁਤਾਬਕ ਰਾਜੀਵ ਹਾਲ ਹੀ 'ਚ ਸਹਾਇਕ ਸੁਪਰੀਡੈਂਟ ਦੇ ਅਹੁਦੇ 'ਤੇ ਪ੍ਰਮੋਟ ਹੋਇਆ ਸੀ। ਰਾਜੀਵ ਦੇ ਖਿਲਾਫ ਇਕ ਵਿਅਕਤੀ ਨੇ ਸੀ. ਬੀ. ਆਈ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਉਨ੍ਹਾਂ ਦੇ ਪਾਸਪੋਰਟ ਦਾ ਕੰਮ ਕਰਨ ਲਈ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ, ਜਿਸ ਤੋਂ ਬਾਅਦ ਸੀ. ਬੀ. ਆਈ. ਦੀ ਐਂਟੀ ਕਰੱਪਸ਼ਨ ਟੀਮ ਨੇ ਟਰੈਪ ਲਾ ਕੇ ਸੋਮਵਾਰ ਦੇਰ ਸ਼ਾਮ ਰਾਜੀਵ ਖੇਤਰਪਾਲ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।

PunjabKesari

ਫਿਲਹਾਲ ਪੁਲਸ ਵਲੋਂ ਰਾਜੀਵ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਜੀਵ ਖੇਤਰਪਾਲ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
 


author

Babita

Content Editor

Related News