ਕੀ ਇਸ ਵਾਰ ਭਾਜਪਾ ਰੋਕ ਸਕੇਗੀ ਕਾਂਗਰਸ ਦਾ ਰਾਹ, ਜਾਣੋ ਕੀ ਹੈ ਹੁਸ਼ਿਆਰਪੁਰ ਹਲਕੇ ਦਾ ਇਤਿਹਾਸ
Saturday, Feb 19, 2022 - 11:43 AM (IST)
ਜਲੰਧਰ/ਹੁਸ਼ਿਆਰਪੁਰ (ਵੈੱਬ ਡੈਸਕ) : ਹੁਸ਼ਿਆਰਪੁਰ ਹਲਕੇ ’ਚ ਵੋਟਰਾਂ ਨੇ ਭਾਜਪਾ ਦੇ ਹੱਕ ਵਿੱਚ ਤਿੰਨ ਵਾਰ ਅਤੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਭਾਜਪਾ ਦੇ ਉਮੀਦਵਾਰ ਤੀਕਸ਼ਨ ਸੂਦ ਨੇ 1997 ਤੋਂ ਲੈ ਕੇ 2007 ਤੱਕ ਤਿੰਨ ਵਾਰਾਂ ਚੋਣਾਂ ਜਿੱਤੀਆਂ ਪਰ 2012 ਅਤੇ 2017 ਵਿੱਚ ਕਾਂਗਰਸੀ ਉਮੀਦਵਾਰ ਸ਼ੁੰਦਰ ਸ਼ਾਮ ਅਰੋੜਾ ਨੇ ਇਹ ਸੀਟ ਜਿੱਤੀ। ਇਸ ਵਾਰ ਇਹ ਦੋਵੇਂ ਉਮੀਦਵਾਰ ਮੁੜ ਚੋਣ ਮੈਦਾਨ ਵਿੱਚ ਹਨ ਇਸ ਕਰਕੇ ਇਥੋਂ ਮੁਕਾਬਲਾ ਸਖ਼ਤ ਹੋਣ ਦੀ ਉਮੀਦ ਹੈ। ਇਸਦੇ ਵਾਲ ਆਮ ਆਦਮੀ ਪਾਰਟੀ, ਸੰਯੁਕਤ ਸਮਾਜ ਮੋਰਚਾ ਅਤੇ ਬਸਪਾ ਨੇ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ।
1997
1997 ’ਚ ਭਾਜਪਾ ਦੇ ਉਮੀਦਵਾਰ ਤੀਕਸ਼ਣ ਸੂਦ ਨੇ 22115 ਵੋਟਾਂ ਦੇ ਵੱਡੇ ਫ਼ਰਕ ਨਾਲ ਬਸਪਾ ਦੇ ਉਮੀਦਵਾਰ ਮੋਹਿੰਦਰ ਪਾਲ ਹਾਰ ਨੂੰ ਹਰਾਇਆ ਸੀ। ਤੀਕਸ਼ਣ ਸੂਦ ਨੂੰ 39444 ਵੋਟਾਂ ਮਿਲੀਆਂ ਜਦਕਿ ਮੋਹਿੰਦਰ ਪਾਲ ਨੂੰ 17329 ਵੋਟਾਂ ਮਿਲੀਆਂ।
2002
ਸਾਲ 2002 ਦੀਆਂ ਚੋਣਾਂ ’ਚ ਵੀ ਭਾਜਪਾ ਜੇਤੂ ਰਹੀ। ਭਾਜਪਾ ਉਮੀਦਵਾਰ ਤੀਕਸ਼ਣ ਸੂਦ ਨੇ ਸਿਰਫ਼ 308 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਨਰੇਸ਼ ਠਾਕੁਰ ਨੂੰ ਹਰਾਇਆ ਸੀ। ਤੀਕਸ਼ਣ ਸੂਦ ਨੂੰ 24141 ਵੋਟਾਂ ਮਿਲੀਆਂ ਜਦਕਿ ਨਰੇਸ਼ ਠਾਕੁਰ ਨੂੰ 23833 ਵੋਟਾਂ ਮਿਲੀਆਂ।
2007
ਸਾਲ 2007 ’ਚ ਇਹ ਸੀਟ ਮੁੜ ਭਾਜਪਾ ਦੇ ਖ਼ਾਤੇ ’ਚ ਰਹੀ। ਭਾਜਪਾ ਦੇ ਤੀਕਸ਼ਣ ਸੂਦ ਜਿੱਤ ਦੀ ਹੈਟ੍ਰਿਕ ਲਗਾਈ।ਉਨ੍ਹਾਂ ਨੇ 4401 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ। ਤੀਕਸ਼ਣ ਸੂਦ ਨੂੰ 41309 ਵੋਟਾਂ ਪਈਆਂ ਜਦਕਿ ਚਰਨਜੀਤ ਸਿੰਘ ਚੰਨੀ ਨੂੰ 36908 ਵੋਟਾਂ ਪਈਆਂ।
2021
ਸਾਲ 2012 ਦੀਆਂ ਚੋਣਾਂ ’ਚ ਕਾਂਗਰਸ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਵਿੱਚ ਕਾਮਯਾਬ ਹੋਈ। ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਨੇ 6208 ਦੇ ਫ਼ਰਕ ਨਾਲ ਭਾਜਪਾ ਉਮੀਦਵਾਰ ਤੀਕਸ਼ਣ ਸੂਦ ਨੂੰ ਹਰਾਇਆ ਸੀ। ਸੁੰਦਰ ਸ਼ਾਮ ਨੂੰ 52104 ਵੋਟਾਂ ਮਿਲੀਆਂ ਜਦਕਿ ਤੀਕਸ਼ਣ ਸੂਦ ਨੂੰ 45896 ਵੋਟਾਂ ਮਿਲੀਆਂ।
2017
ਸਾਲ 2017 ’ਚ ਇਥੋਂ ਮੁੜ ਕਾਂਗਰਸ ਜੇਤੂ ਰਹੀ। ਸੁੰਦਰ ਸ਼ਾਮ ਅਰੋੜਾ ਨੂੰ 49951 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਤੀਕਸ਼ਣ ਸੂਦ ਨੂੰ 38718 ਵੋਟਾਂ ਮਿਲੀਆਂ। ਦੋਹਾਂ ’ਚ 11233 ਦਾ ਫਰਕ ਸੀ। ਉਥੇ ਹੀ ਇਨ੍ਹਾਂ ਚੋਣਾਂ ਦੌਰਾਨ ‘ਆਪ’ ਆਗੂ ਪਰਮਨਜੀਤ ਸਿੰਘ ਸਚਦੇਵਾ 27481 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ।
2022 ਦੀਆਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਇਸ ਹਲਕੇ ਤੋਂ ਮੁੜ ਸੁੰਦਰ ਸ਼ਾਮ ਅਰੋੜਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇੱਥੇ ਉਨ੍ਹਾ ਦਾ ਮੁਕਾਬਲਾ 3 ਵਾਰ ਲਗਾਤਾਰ ਜਿੱਤ ਚੁੱਕੇ ਭਾਜਪਾ ਦੇ ਤੀਕਸ਼ਣ ਸੂਦ, ‘ਆਪ’ ਦੇ ਉਮੀਦਵਾਰ ਪੰਡਿਤ ਬ੍ਰਹਮ ਸ਼ੰਕਰ, ਵਰਿੰਦਰ ਸਿੰਘ ਪਰਹਾਰ ਬਸਪਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਵਕੀਲ ਹਰਿੰਦਰਦੀਪ ਸਿੰਘ ਨਾਲ ਹੋਵੇਗਾ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 192794 ਹੈ, ਜਿਨ੍ਹਾਂ 'ਚ 93027 ਪੁਰਸ਼, 99757 ਬੀਬੀਆਂ ਅਤੇ 10 ਵੋਟਰ ਥਰਡ ਜੈਂਡਰ ਹਨ।