ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਹਾਰੇ, ‘ਆਪ’ ਦੇ ਅਜੀਤਪਾਲ 19,697 ਦੇ ਫਰਕ ਨਾਲ ਜੇਤੂ

Thursday, Mar 10, 2022 - 12:45 PM (IST)

ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਹਾਰੇ, ‘ਆਪ’ ਦੇ ਅਜੀਤਪਾਲ 19,697 ਦੇ ਫਰਕ ਨਾਲ ਜੇਤੂ

ਪਟਿਆਲਾ : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਪੰਜਾਬ ਦੀਆਂ ਹੋਟ ਸੀਟਾਂ ਵਿਚੋਂ ਇਕ ਪਟਿਆਲਾ ਸ਼ਹਿਰੀ ਤੋਂ ਇਸ ਵਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ। ਪਟਿਆਲੇ ਦੇ ਵੋਟਰਾਂ ਨੇ ਵੱਖਰਾ ਫਤਵਾ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਅਜੀਤਪਾਲ ਸਿੰਘ ਨੂੰ ਵਿਧਾਨ ਸਭਾ ਭੇਜ ਦਿੱਤਾ ਹੈ। ਇਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਪਟਨ ਨੂੰ 19,697 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਹੈ। ਇਥੇ ਅਕਾਲੀ ਦਲ ਦੂਜੇ ਅਤੇ ਕਾਂਗਰਸ ਤੀਜੇ ਨੰਬਰ ’ਤੇ ਹੀ ਹੈ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਅੰਮ੍ਰਿਤਸਰ ਪੂਰਬੀ ’ਚ ਸਖ਼ਤ ਮੁਕਾਬਲਾ, ਨਵਜੋਤ ਸਿੱਧੂ ਚੱਲ ਰਹੇ ਅੱਗੇ


author

Gurminder Singh

Content Editor

Related News