ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਏ ਤਾਜ਼ਾ ਸਰਵੇ ਨੇ ਉਡਾਏ ਹੋਸ਼, ਪੰਜਾਬ ’ਚ ‘ਆਪ’ ਦੀ ਬੱਲੇ-ਬੱਲੇ

Monday, Dec 27, 2021 - 06:31 PM (IST)

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਏ ਤਾਜ਼ਾ ਸਰਵੇ ਨੇ ਉਡਾਏ ਹੋਸ਼, ਪੰਜਾਬ ’ਚ ‘ਆਪ’ ਦੀ ਬੱਲੇ-ਬੱਲੇ

ਨਵੀਂ ਦਿੱਲੀ/ਚੰਡੀਗੜ੍ਹ (ਇੰਟ.) : ਪੰਜਾਬ ’ਚ ਵਿਧਾਨ ਸਭਾ ਚੋਣਾਂ ਨੇੜੇ ਹਨ। ਚੋਣਾਂ ਆਉਣ ’ਤੇ ਸਿਆਸੀ ਪਾਰਟੀਆਂ ਰਿਉੜੀਆਂ ਵੰਡਣ ’ਚ ਲੱਗ ਗਈਆਂ ਹਨ। ਭਾਜਪਾ ਨੇ ਕੇਂਦਰ ਪੱਧਰ ’ਤੇ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਕੇ ਕਿਸਾਨ ਵੋਟ ਨੂੰ ਆਪਣੇ ਵੱਸ ’ਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬ ਦੀ ਚੰਨੀ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ। ਇਸ ਦਰਮਿਆਨ ਜਨਤਾ ਦੀ ਨਬਜ਼ ਟਟੋਲਣ ਲਈ ਏ. ਬੀ. ਪੀ. ਨਿਊਜ਼ ਨੇ ਸੀ ਵੋਟਰ ਦੇ ਨਾਲ ਮਿਲ ਕੇ ਪੰਜਾਬ ਚੋਣਾਂ ’ਤੇ ਤਾਜ਼ਾ ਸਰਵੇ ਕੀਤਾ ਹੈ, ਜਿਸ ਅਨੁਸਾਰ ਆਮ ਆਦਮੀ ਪਾਰਟੀ (ਆਪ) ਦੀ ‘ਬੱਲੇ-ਬੱਲੇ’ ਹੋ ਗਈ ਹੈ ਅਤੇ ਉਹ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉੱਭਰ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਵਲੋਂ ਚੋਣ ਲੜਨ ਦੇ ਫ਼ੈਸਲੇ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ

32 ਫੀਸਦੀ ਜਨਤਾ ਚਾਹੁੰਦੀ ਹੈ ਕਿ ਮੌਜੂਦਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਫਿਰ ਮੁੱਖ ਮੰਤਰੀ ਬਣਨ, ਜਦੋਂ ਕਿ 17 ਦਸੰਬਰ ਨੂੰ ਜਾਰੀ ਹੋਏ ਸਰਵੇ ’ਚ ਇਹ ਅੰਕੜਾ 30 ਫੀਸਦੀ ਸੀ। ਉਥੇ ਹੀ 17 ਫੀਸਦੀ ਜਨਤਾ ਸੁਖਬੀਰ ਸਿੰਘ ਬਾਦਲ ਨੂੰ, 24 ਫੀਸਦੀ ਜਨਤਾ ਅਰਵਿੰਦ ਕੇਜਰੀਵਾਲ ਨੂੰ, 13 ਫੀਸਦੀ ਜਨਤਾ ਭਗਵੰਤ ਮਾਨ ਨੂੰ ਅਤੇ 5 ਫੀਸਦੀ ਜਨਤਾ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਦੇ ਹੋਏ ਵੇਖਣਾ ਚਾਹੁੰਦੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੂੰ ਸਿਰਫ 2 ਫੀਸਦੀ ਲੋਕ ਹੀ ਦੁਬਾਰਾ ਮੁੱਖ ਮੰਤਰੀ ਦੇ ਰੂਪ ’ਚ ਵੇਖਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਦੀ ਬਜਾਏ ਕਾਂਗਰਸ ਵਲੋਂ ਕਾਰਵਾਈ ਕਰਨ ਦੀ ਉਡੀਕ ਵਿਚ ਪਰਨੀਤ ਕੌਰ

ਕੀ ਲੱਗਦਾ ਹੈ ਪੰਜਾਬ ’ਚ ਕੌਣ ਜਿੱਤੇਗਾ?
‘ਆਪ’ 32 ਫ਼ੀਸਦੀ
ਕਾਂਗਰਸ 27 ਫ਼ੀਸਦੀ
ਅਕਾਲੀ ਦਲ 11 ਫ਼ੀਸਦੀ
ਲੰਗੜੀ 6 ਫ਼ੀਸਦੀ
ਹੋਰ 3 ਫ਼ੀਸਦੀ
ਪਤਾ ਨਹੀਂ 21 ਫ਼ੀਸਦੀ

ਕੀ ਪੰਜਾਬ ਸਰਕਾਰ ਤੋਂ ਨਾਰਾਜ ਹਨ ਅਤੇ ਬਦਲਣਾ ਚਾਹੁੰਦੇ ਹਨ?
ਨਾਰਾਜ, ਬਦਲਣਾ ਚਾਹੁੰਦੇ ਹਨ - 66 ਫ਼ੀਸਦੀ
ਨਹੀਂ ਨਾਰਾਜ, ਨਹੀਂ ਬਦਲਣਾ ਚਾਹੁੰਦੇ ਹਨ -34 ਫ਼ੀਸਦੀ

ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕੰਮ-ਕਾਜ ਕਿਵੇਂ ਰਿਹਾ?
ਵਧੀਆ 44 ਫ਼ੀਸਦੀ
ਔਸਤ 32 ਫ਼ੀਸਦੀ
ਖ਼ਰਾਬ 24 ਫ਼ੀਸਦੀ

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਸਿਆਸਤਦਾਨਾਂ ਤੇ ਗੈਂਗਸਟਰਾਂ ਦੇ ਗਠਜੋੜ ਬਾਰੇ ਰਿਪੋਰਟ ਬਣੀ ਚਰਚਾ ਦਾ ਵਿਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News