ਪੰਜਾਬ ''ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ, ਅਧਿਕਾਰੀਆਂ ਵੱਲੋਂ ਸਟ੍ਰਾਂਗ ਰੂਮਾਂ ਦੇ ਨਿਰੀਖਣ
Monday, Nov 02, 2026 - 01:29 PM (IST)
ਅੰਮ੍ਰਿਤਸਰ (ਨੀਰਜ) : ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵੱਲੋਂ ਜ਼ਿਲੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਟ੍ਰਾਂਗ ਰੂਮਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵਿਧਾਨ ਸਭਾ ਖੇਤਰ 20–ਅਟਾਰੀ (ਐੱਸ. ਸੀ.) : ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਲਾਰੈਂਸ ਰੋਡ ਅੰਮ੍ਰਿਤਸਰ, ਵਿਧਾਨ ਸਭਾ ਖੇਤਰ 12 – ਰਾਜਾਸਾਂਸੀ : ਸਰਕਾਰੀ ਨਰਸਿੰਗ ਕਾਲਜ (ਮੈਡੀਕਲ ਐਨਕਲੇਵ, ਅੰਮ੍ਰਿਤਸਰ), ਵਿਧਾਨ ਸਭਾ ਖੇਤਰ 13 – ਮਜੀਠਾ : ਮਾਈ ਭਾਗੋ ਪੋਲੀਟੈਕਨਿਕ ਕਾਲਜ ਫ਼ਾਰ ਗਰਲਜ਼ (ਮਜੀਠਾ ਰੋਡ, ਅੰਮ੍ਰਿਤਸਰ), ਵਿਧਾਨ ਸਭਾ ਖੇਤਰ 15–ਅੰਮ੍ਰਿਤਸਰ ਉੱਤਰੀ : ਸਰਕਾਰੀ ਇੰਸਟੀਚਿਊਟ ਆਫ਼ ਗੌਰਮਿੰਟ ਟੈਕਨਾਲੋਜੀ (ਮਾਈ ਭਾਗੋ ਕਾਲਜ, ਮਜੀਠਾ ਰੋਡ, ਅੰਮ੍ਰਿਤਸਰ), ਵਿਧਾਨ ਸਭਾ ਖੇਤਰ 17 – ਅੰਮ੍ਰਿਤਸਰ ਕੇਂਦਰੀ : ਸਰਕਾਰੀ ਆਈ. ਟੀ. ਆਈ. (ਰਣਜੀਤ ਐਵੇਨਿਊ, ਅੰਮ੍ਰਿਤਸਰ), ਵਿਧਾਨ ਸਭਾ ਖੇਤਰ 14 – ਜੰਡਿਆਲਾ (ਐੱਸ. ਸੀ.): ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ (ਅਟਾਰੀ ਬਾਈਪਾਸ, ਅੰਮ੍ਰਿਤਸਰ), ਵਿਧਾਨ ਸਭਾ ਖੇਤਰ 16 – ਅੰਮ੍ਰਿਤਸਰ ਪੱਛਮੀ (ਐੱਸ. ਸੀ.) : ਸਰਕਾਰੀ ਪੋਲੀਟੈਕਨਿਕ ਕਾਲਜ (ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੇੜੇ, ਅੰਮ੍ਰਿਤਸਰ), ਵਿਧਾਨ ਸਭਾ ਖੇਤਰ 19 – ਅੰਮ੍ਰਿਤਸਰ ਦੱਖਣੀ : ਸਰੂਪ ਰਾਣੀ ਸਰਕਾਰੀ ਕਾਲਜ ਫ਼ਾਰ ਵੂਮੈਨ (ਮੈਕਲੋਡ ਰੋਡ ਰਾਣੀ ਕਾ ਬਾਗ ਅੰਮ੍ਰਿਤਸਰ) ਅਤੇ ਵਿਧਾਨ ਸਭਾ ਖੇਤਰ 18-ਅੰਮ੍ਰਿਤਸਰ ਪੂਰਬੀ : ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ (ਟਾਊਨ ਹਾਲ, ਮਾਲ ਮੰਡੀ, ਅੰਮ੍ਰਿਤਸਰ) ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਰੈਲੀ ਵਾਲੀ ਜਗ੍ਹਾ ਦੇ ਸਾਹਮਣੇ ਵਾਪਰਿਆ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ
ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਵੱਲੋਂ ਸਬੰਧਤ ਸਥਾਨਾਂ ’ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਜਿਸ ’ਚ ਸੁਰੱਖਿਆ ਵਿਵਸਥਾ, ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੀ ਉਪਲੱਬਧਤਾ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੁੱਚੀ ਤਿਆਰੀ ਸ਼ਾਮਲ ਸੀ।
ਇਹ ਵੀ ਪੜ੍ਹੋ : ਪੰਜਾਬ ਦੇ 7 ਜ਼ਿਲਿਆਂ ਨੂੰ ਲੈ ਕੇ ਕੇਂਦਰ ਦਾ ਵੱਡਾ ਫ਼ੈਸਲਾ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕਰਨ ਦੇ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ ਅਤੇ ਸਟ੍ਰਾਂਗ ਰੂਮਾਂ ’ਤੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਚੋਣਾਂ ਨਾਲ ਸਬੰਧਤ ਸਾਰੇ ਇੰਤਜ਼ਾਮਾਂ ’ਚ ਸੁਰੱਖਿਆ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਉੱਚ ਮਿਆਰ ਬਣਾਏ ਰੱਖਣ ’ਤੇ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਚੋਣਾਂ ਨੂੰ ਅਮਨ-ਸ਼ਾਂਤੀ, ਆਜ਼ਾਦਾਨਾ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।
ਇਹ ਵੀ ਪੜ੍ਹੋ : ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, ਇਕ ਸੇਵਾਦਾਰ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
