ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ ਕਿ ਤਿੰਨ ਸਰਕਾਰਾਂ ਨਾਲ ਅਕਾਲੀ ਦਲ ਦਾ ਮੁਕਾਬਲਾ
Tuesday, Dec 14, 2021 - 07:07 PM (IST)
ਮੋਗਾ (ਵੈੱਬ ਡੈਸਕ) : ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾਧਾਰੀ ਕਾਂਗਰਸੀ ਪਾਰਟੀ ’ਤੇ ਵੱਡਾ ਹਮਲਾ ਬੋਲਿਆ ਹੈ। ਮੋਗਾ ਰੈਲੀ ’ਚ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਵਾਇਆ, 1984 ਵਿਚ ਸਿੱਖਾਂ ਦਾ ਕਤਲੇਆਮ ਕੀਤਾ, ਇਹੋ ਜਿਹੀ ਪਾਰਟੀ ਨੂੰ ਸੱਤਾ ਨਹੀਂ ਦੇਣੀ ਚਾਹੀਦੀ। ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਮੁਕਾਬਲਾ ਇਸ ਵਾਰ ਤਿੰਨ ਸਰਕਾਰਾਂ ਨਾਲ ਹੈ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ, ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਮੁਕਾਬਲਾ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਬੋਲੇ ਪ੍ਰਕਾਸ਼ ਸਿੰਘ ਬਾਦਲ, ਇਸ ਵਾਰ ਚੋਣਾਂ ਦੇ ਨਤੀਜੇ ਸਾਰਿਆਂ ਨੂੰ ਕਰਨਗੇ ਹੈਰਾਨ
ਅਕਾਲੀ ਦਲ ਦੇ 100 ਸਾਲ ਪੂਰੇ ਹੋਣ ਮੌਕੇ ਮੋਗਾ ’ਚ ਰੱਖੀ ਰੈਲੀ ’ਚ ਪਹੁੰਚੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਮੇਰੀ ਜਿਹੜੀ ਵੀ ਡਿਊਟੀ ਲਗਾਵੇਗੀ, ਉਹ ਮੈਂ ਹੁਕਮ ਮੰਨ ਕੇ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਪਾਰਟੀ ਪ੍ਰਧਾਨ ਦਾ ਹੁਕਮ ਮੰਨ ਕੇ ਸੇਵਾ ਕਰਦੇ ਰਹੇ ਹਨ ਅਤੇ ਹੁਣ ਵੀ ਆਪਣਾ ਫਰਜ਼ ਜ਼ਰੂਰ ਨਿਭਾਉਣਗੇ।
ਇਹ ਵੀ ਪੜ੍ਹੋ : ਏ.ਡੀ.ਜੀ.ਪੀ. ਨੇ ਪੁੱਛਿਆ, ਜਦੋਂ ਈ. ਡੀ. ਤੇ ਹਾਈਕੋਰਟ ਨੇ ਮਜੀਠੀਆ ’ਤੇ ਕਾਰਵਾਈ ਨਹੀਂ ਕੀਤੀ ਤਾਂ ਅਸੀ ਕਿਵੇਂ ਕਰੀਏ
ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਜੋ ਵੀ ਕਿਹਾ ਹੈ ਉਹ ਕਰਕੇ ਵਿਖਾਇਆ ਹੈ। ਅੱਜ ਸਿਆਸੀ ਪਾਰਟੀਆਂ ਵੱਡੇ ਵੱਡੇ ਵਾਅਦੇ ਕਰ ਰਹੀਆਂ ਹਨ ਪਰ ਵਾਅਦਾ ਉਹੀ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪੂਰਾ ਕੀਤਾ ਜਾ ਸਕੇ। ਝੂਠੇ ਹੰਝੂ ਵਹਾਉਣ ਵਾਲਿਆਂ ’ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸਿਰਫ਼ ਦੋ ਵੋਟਾਂ ਹੀ ਪਾਰਲੀਮੈਂਟ ਵਿਚ ਭੁਗਤੀਆਂ ਸਨ, ਇਕ ਹਰਸਿਮਰਤ ਕੌਰ ਬਾਦਲ ਦੀ ਅਤੇ ਦੂਜੀ ਸੁਖਬੀਰ ਦੀ ਜਦਕਿ ਬਾਕੀ ਸਾਰੇ ਚਾਲਾਕੀ ਨਾਲ ਪਾਰਲੀਮੈਂਟ ’ਚੋਂ ਬਾਹਰ ਚਲੇ ਗਏ ਸਨ। ਲਿਹਾਜ਼ਾ ਅਸਲੀ ਅਤੇ ਨਕਲੀ ਦਾ ਫਰਕ ਸਮਝਣਾ ਪਵੇਗਾ।
ਇਹ ਵੀ ਪੜ੍ਹੋ : 16 ਸਾਲ ਇਨਸਾਫ਼ ਦੀ ਰਾਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?