ਪੰਜਾਬ ਚੋਣ ਨਤੀਜੇ : ਮੁਕਤਸਰ ’ਚ ‘ਆਪ’ ਉਮੀਦਵਾਰ ਵੱਡੀ ਲੀਡ ਨਾਲ ਜਿੱਤਿਆ

Thursday, Mar 10, 2022 - 10:17 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸੂਬੇ ’ਚ ਆਮ ਆਦਮੀ ਪਾਰਟੀ ਦੀ ਹਨੇਰੀ ’ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਵੀ ਝਾੜੂ ਚੱਲ ਗਿਆ ਹੈ।  ਮੁਕਤਸਰ ਤੋਂ ਆਮ ਆਦਮੀ ਪਾਰਟੀ ਜਗਦੀਪ ਸਿੰਘ ਕਾਕਾ ਬਰਾੜ ਨੇ ਉਮੀਦਵਾਰ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੇ ਅਕਾਲੀ-ਬਸਪਾ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕਦੀ ਨੂੰ 33410 ਵੋਟਾਂ ਦੇ ਫਰਕ ਨਾਲ ਹਰਾਇਆ। ਜਦਕਿ ਕਾਂਗਰਸ ਉਮੀਦਵਾਰ ਕਰਨ ਕੌਰ ਬਰਾੜ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਗੋਰਾ ਪਠੇਲਾ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਮੁਕਤਸਰ ਵਿਚ ਇਹ ਉਨ੍ਹਾਂ ਦੀ ਵੱਡੀ ਜਿੱਤ ਹੈ। ਪਹਿਲੇ ਗੇੜ ਤੋਂ ਹੀ ‘ਆਪ’ ਉਮੀਦਵਾਰ ਨੇ ਲੀਡ ਬਣਾਈ ਰੱਖੀ ਅਤੇ ਅੰਤ ਤੱਕ ਇਹ ਲੀਡ ਵੱਧਦੀ ਰਹੀ। ਉਨ੍ਹਾਂ ਦੇ ਸਮਰਥਕਾਂ ਨੇ ਸੱਤਵੇਂ ਦੌਰ ਤੋਂ ਬਾਅਦ ਹੀ ਜਿੱਤ ਦਾ ਜਸ਼ਨ ਸ਼ੁਰੂ ਕਰ ਦਿੱਤਾ। ਉਸ ਨੇ ਢੋਲ ਦੀ ਥਾਪ ’ਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਦਸਵੇਂ ਗੇੜ ਤੱਕ ਸ਼ਹਿਰ ’ਚ ਪਟਾਕਿਆਂ ਦੀ ਆਵਾਜਜ਼ ਸੁਣਾਈ ਦਿੱਤੀ। ਸ਼ਹਿਰ ਵਿਚ ਇੰਨੇ ਪਟਾਕੇ ਚਲਾਏ ਗਏ ਜਿਵੇਂ ਦੀਵਾਲੀ ਦਾ ਤਿਉਹਾਰ ਹੋਵੇ। ਕਾਕਾ ਬਰਾੜ ਨੇ ਸਮਰਥਕਾਂ ਸਮੇਤ ਸਹਿਰ ਵਿਚ ਜਿੱਤ ਦਾ ਰੋਡ ਸ਼ੋਅ ਵੀ ਕੱਢਿਆ ਅਤੇ ਆਪਣੇ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਦੂਜੇ ਪਾਸੇ ਜ਼ਿਲ੍ਹਾ ਚੋਣ ਅਫਸਰ ਹਰਪ੍ਰੀਤ ਸਿੰਘ ਸੂਦਨ ਨੇ ਵੋਟਾਂ ਦੀ ਗਿਣਤੀ ਸ਼ਾਂਤੀ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੂਰਬੀ ਹਲਕੇ ’ਚ ਹਾਰੇ ਨਵਜੋਤ ਸਿੰਘ ਸਿੱਧੂ, ‘ਆਪ’ ਦੀ ਜੀਵਨ ਜੋਤ ਕੌਰ ਜੇਤੂ ਕਰਾਰ

ਇਸ ਵਾਰ ਡੇਰਾ ਫੈਕਟਰ ਨਹੀਂ ਚੱਲਿਆ
ਭਾਵੇਂ ਇਸ ਵਾਰ ਇਹ ਕਿਹਾ ਜਾ ਰਿਹਾ ਸੀ ਕਿ ਡੇਰੇ ਦੀ ਵੋਟ ਭਾਜਪਾ ਨੂੰ ਜਾਵੇਗੀ ਅਤੇ ਕੁਝ ਅਕਾਲੀ ਦਲ ਨੂੰ ਪਰ ਇਸ ਵਾਰ ਡੇਰਾ ਫੈਕਟਰ ਵੀ ਕੰਮ ਨਹੀਂ ਆਇਆ। ‘ਆਪ’ ਦੀ ਹਨੇਰੀ ਦੇ ਸਾਹਮਣੇ ਡੇਰੇ ਦੀ ਵੋਟ ਵੀ ਹਵਾ ’ਚ ਉਡਦੀ ਨਜ਼ਰ ਆਈ। ਭਾਵੇਂ ਮੁਕਤਸਰ ਵਿਚ ਡੇਰਾ ਸਮਰਥਕਾਂ ਦੀਆਂ ਵੋਟਾਂ ਬਹੁਤ ਹਨ ਪਰ ਇਸ ਵਾਰ ਕੁਝ ਬਾਗੀ ਲੋਕਾਂ ਦਾ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਨੇ ਕਿਸ ਪਾਸੇ ਵੋਟ ਪਾਈ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਹਾਰੇ, ‘ਆਪ’ ਦੇ ਅਜੀਤਪਾਲ 19,697 ਦੇ ਫਰਕ ਨਾਲ ਜੇਤੂ

25 ਸਾਲ ਪੁਰਾਣਾ ਇਤਿਹਾਸ ਬਦਲ ਗਿਆ
ਪਿਛਲੇ 25 ਸਾਲਾਂ ਤੋਂ ਮੁਕਤਸਰ ਦੇ ਨਾਲ ਹਮੇਸ਼ਾ ਅਜਿਹਾ ਹੁੰਦਾ ਰਿਹਾ ਹੈ ਕਿ ਜਿਸ ਪਾਰਟੀ ਦਾ ਵਿਧਾਇਕ ਹੋਵੇ, ਉਸ ਖ਼ਿਲਾਫ ਸਰਕਾਰ ਬਣਦੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਮੁਕਤਸਰ ਵਿਚ ਉਸੇ ਪਾਰਟੀ ਦਾ ਵਿਧਾਇਕ ਚੁਣਿਆ ਗਿਆ ਹੈ ਜਿਸ ਦੀ ਸਰਕਾਰ ਬਣੀ ਹੈ।  ਇਸ ਦੇ ਨਾਲ ਹੀ ਕਾਕਾ ਬਰਾੜ ਨੇ ਕਾਂਗਰਸ ਦੇ ਵੋਟ ਬੈਂਕ ਦਾ ਵੀ ਸਫਾਇਆ ਕਰ ਦਿੱਤਾ ਹੈ। ਪਿਛਲੀਆਂ ਚੋਣਾਂ ਵਿਚ ਜਿੱਥੇ ਕਾਂਗਰਸ ਨੂੰ 36 ਹਜ਼ਾਰ ਵੋਟਾਂ ਮਿਲੀਆਂ ਸਨ, ਉੱਥੇ ਇਸ ਵਾਰ ਸਿਰਫ 14 ਹਜ਼ਾਰ ਵੋਟਾਂ ਹੀ ਮਿਲੀਆਂ ਹਨ। ਬਾਕੀ ਸਾਰੀਆਂ ਵੋਟਾਂ ‘ਆਪ’ ਨੂੰ ਮਿਲ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਗਿੱਦੜਬਾਹਾ ’ਚ ਰਾਜਾ ਵੜਿੰਗ ਜਿੱਤੇ ਮੁਕਾਬਲਾ, ਡਿੰਪੀ ਢਿੱਲੋਂ ਹਾਰੇ


Gurminder Singh

Content Editor

Related News