ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ 9 ਆਬਜ਼ਰਵਰ ਜਲੰਧਰ ਪੁੱਜੇ

02/01/2022 4:42:13 PM

ਜਲੰਧਰ (ਚੋਪੜਾ)– ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਕੀਤੇ ਸਾਰੇ ਆਬਜ਼ਰਵਰ ਬੀਤੇ ਦਿਨ ਦੇਰ ਸ਼ਾਮ ਜਲੰਧਰ ਪੁੱਜੇ। ਸਾਰੇ ਆਬਜ਼ਰਵਰ ਚੋਣ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ ਲਈ ਮੰਗਲਵਾਰ (1 ਫਰਵਰੀ) ਨੂੰ ਜ਼ਿਲ੍ਹੇ ਦੇ ਸਾਰੇ ਚੋਣ ਅਧਿਕਾਰੀਆਂ ਨਾਲ ਪ੍ਰਸ਼ਾਸਨਿਕ ਕੰਪਲੈਕਸ ਵਿਚ ਮੀਟਿੰਗ ਕਰਨਗੇ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜਨਰਲ ਆਬਜ਼ਰਵਰਾਂ ਵਿਚ 2007 ਬੈਚ ਦੇ ਆਈ. ਏ. ਐੱਸ. ਅਧਿਕਾਰੀ ਮਹੇਸ਼ ਚੰਦਰ ਸ਼ਰਮਾ ਅਤੇ ਮਨੋਜ ਕੁਮਾਰ, 2008 ਬੈਚ ਦੇ ਡਾ. ਸਰੋਜ ਕੁਮਾਰ ਅਤੇ 2009 ਬੈਚ ਦੇ ਭੁਪਿੰਦਰ ਐੱਸ. ਚੌਧਰੀ ਸ਼ਾਮਲ ਹੋਏ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤਿੰਨ ਸੀਨੀਅਰ ਆਈ. ਏ. ਐੱਸ. ਅਧਿਕਾਰੀ ਖ਼ਰਚ ਨਿਗਰਾਨ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿਚ 2001 ਬੈਚ ਦੇ ਪ੍ਰਦੀਪ ਕੁਮਾਰ ਮੀਲ ਅਤੇ 2007 ਬੈਚ ਦੇ ਅਯਾਜ ਅਹਿਮਦ ਕੋਹਲੀ ਅਤੇ ਸੱਤਿਆਪਾਲ ਸਿੰਘ ਮੀਨਾ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਸ ਆਬਜ਼ਰਵਰਾਂ ਵੱਜੋਂ ਤਾਇਨਾਤ ਕੀਤੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਵਿਚ 1998 ਬੈਚ ਦੇ ਵਿਕਰਮ ਸਿੰਘ ਮਾਨ ਅਤੇ 2008 ਬੈਚ ਦੇ ਡਾ. ਐੱਨ. ਕੋਲਾਂਚੀ ਸ਼ਾਮਲ ਹਨ।

ਇਹ ਵੀ ਪੜ੍ਹੋ: ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼, ਜਲੰਧਰ 'ਚ ਵੰਡੇ 'ਸਾਡਾ ਚੰਨੀ' ਲੋਗੋ ਵਾਲੇ ਟਰੈਕ ਸੂਟ, ਦੋ ਟਰੱਕ ਜ਼ਬਤ

ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਆਬਜ਼ਰਵਰਾਂ ਨਾਲ ਤਾਲਮੇਲ ਅਧਿਕਾਰੀ ਵੀ ਨਿਯੁਕਤ ਕਰ ਦਿੱਤੇ ਗਏ ਹਨ। ਇਨ੍ਹਾਂ ਆਬਜ਼ਰਵਰਾਂ ਦੇ ਮੋਬਾਇਲ ਨੰਬਰ ਵੀ ਜਨਤਕ ਕੀਤੇ ਗਏ ਹਨ, ਜਿਸ ਨਾਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੋਲਿੰਗ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਨਰਲ ਆਬਜ਼ਰਵਰ ਡਾ. ਸਰੋਜ ਕੁਮਾਰ ਫਿਲੌਰ ਅਤੇ ਜਲੰਧਰ ਛਾਉਣੀ ਹਲਕੇ ਦੀਆਂ ਚੋਣ ਸਰਗਰਮੀਆਂ ’ਤੇ ਨਜ਼ਰ ਰੱਖਣਗੇ ਅਤੇ ਮਹੇਸ਼ ਚੰਦਰ ਸ਼ਰਮਾ ਨਕੋਦਰ ਅਤੇ ਸ਼ਾਹਕੋਟ ਦੀਆਂ ਚੋਣ ਸਰਗਰਮੀਆਂ ’ਤੇ ਨਿਗਰਾਨੀ ਰੱਖਣਗੇ, ਜਦੋਂ ਕਿ ਭੁਪਿੰਦਰ ਐੱਸ. ਚੌਧਰੀ ਕਰਤਾਰਪੁਰ ਅਤੇ ਜਲੰਧਰ ਪੱਛਮੀ ਅਤੇ ਜਲੰਧਰ ਉੱਤਰੀ ਹਲਕੇ ਨੂੰ ਵੇਖਣਗੇ।

ਇਸੇ ਤਰ੍ਹਾਂ ਮਨੋਜ ਕੁਮਾਰ ਜਲੰਧਰ ਕੇਂਦਰੀ ਅਤੇ ਆਦਮਪੁਰ ਵਿਧਾਨ ਸਭਾ ਹਲਕਿਆਂ ਵਿਚ ਚੋਣ ਸਰਗਰਮੀਆਂ ਨਿਗਰਾਨੀ ਕਰਨਗੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਖਰਚ ਨਿਗਰਾਨ ਪ੍ਰਦੀਪ ਕੁਮਾਰ ਮੀਲ ਕਰਤਾਰਪੁਰ, ਜਲੰਧਰ ਉੱਤਰੀ ਅਤੇ ਆਦਮਪੁਰ, ਅਯਾਜ ਅਹਿਮਦ ਕੋਹਲੀ ਫਿਲੌਰ ਜਲੰਧਰ ਕੇਂਦਰੀ ਤੇ ਜਲੰਧਰ ਛਾਉਣ ਹਲਕਿਆਂ ਵਿਚ ਚੋਣ ਖਰਚ ’ਤੇ ਨਜ਼ਰ ਰੱਖਣਗੇ, ਜਦਕਿ ਸੱਤਿਆਪਾਲ ਸਿੰਘ ਮੀਨਾ ਨਕੋਦਰ, ਸ਼ਾਹਕੋਟ, ਜਲੰਧਰ ਪੱਛਮੀ ਹਲਕਿਆਂ ਦੇ ਖਰਚ ਨਿਗਰਾਨ ਹੋਣਗੇ। ਉਨ੍ਹਾਂ ਦੱਸਿਆ ਕਿ ਪੁਲਸ ਨਿਗਰਾਨ ਵਿਕਰਮ ਸਿੰਘ ਮਾਨ ਵੱਲੋਂ ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਤੇ ਜਲੰਧਰ ਛਾਉਣੀ ਹਲਕਿਆਂ ਅਤੇ ਡਾ. ਐੱਨ. ਕੋਲਾਂਚੀ ਵੱਲੋਂ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ ਅਤੇ ਆਦਮਪੁਰ ਵਿਧਾਨ ਸਭਾ ਹਲਕਿਆਂ ਵਿਚ ਕਾਨੂੰਨ ਵਿਵਸਥਾ ’ਤੇ ਨਜ਼ਰ ਰੱਖੀ ਜਾਵੇਗੀ।

ਇਹ ਵੀ ਪੜ੍ਹੋ:  ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਸਕੂਲ-ਕਾਲਜ ਅਜੇ ਰਹਿਣਗੇ ਬੰਦ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਬਜ਼ਰਵਰਾਂ ਦੇ ਮੋਬਾਇਲ ਨੰਬਰ ਕੀਤੇ ਗਏ ਜਨਤਕ
ਚਾਰਾਂ ਜਨਰਲ ਆਬਜ਼ਰਵਰਾਂ ਦੇ ਨੰਬਰ ਇਸ ਤਰ੍ਹਾਂ ਹਨ :
ਡਾ. ਸਰੋਜ ਕੁਮਾਰ- 91155 -50851
ਮਹੇਸ਼ ਚੰਦਰ ਸ਼ਰਮਾ- 91155-50852
ਭੁਪਿੰਦਰ ਐੱਸ. ਚੌਧਰੀ- 91155-50853
ਮਨੋਜ ਕੁਮਾਰ- 91155-50854

3 ਖ਼ਰਚਾ ਆਬਜ਼ਰਵਰਾਂ ਦੇ ਨੰਬਰ
ਪ੍ਰਦੀਪ ਕੁਮਾਰ ਮੀਲ- 91155-50857
ਅਯਾਜ ਅਹਿਮਦ ਕੋਹਲੀ- 91155-50858
ਸੱਤਿਆਪਾਲ ਸਿੰਘ ਮੀਨਾ- 91155-50859

2 ਪੁਲਸ ਆਬਜ਼ਰਵਰ
ਵਿਕਰਮ ਸਿੰਘ ਮਾਨ- 91155-50862
ਡਾ. ਐੱਨ. ਕੋਲਾਂਚੀ- 91155-50860

ਇਹ ਵੀ ਪੜ੍ਹੋ: ਭਦੌੜ ਮਗਰੋਂ ਸੀ. ਐੱਮ. ਚੰਨੀ ਨੇ ਸ੍ਰੀ ਚਮਕੌਰ ਸਾਹਿਬ ਤੋਂ ਭਰਿਆ ਨਾਮਜ਼ਦਗੀ ਪੱਤਰ, ਹੋਏ ਭਾਵੁਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News