ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ’ਚ ਅਕਾਲੀ ਦਲ, ਕਾਂਗਰਸ-‘ਆਪ’ ਸਾਹਮਣੇ ਲਿਆਂਦੇ ਨਵੇਂ ਸਮੀਕਰਣ

07/18/2021 8:37:41 PM

ਚੰਡੀਗੜ੍ਹ (ਐੱਨ. ਮੋਹਨ) : ਪੰਜਾਬ ਵਿਚ ਭਾਜਪਾ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਨੇ ਭਾਜਪਾ ਦੇ ਰਵਾਇਤੀ ਵੋਟ ਬੈਂਕ ਵਿਚ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਚ ਇਕ ਦਲਿਤ ਉਪ-ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨ ਪਿੱਛੋਂ ਹੁਣ ਅਕਾਲੀ ਦਲ ਨੇ ਇਕ ਹਿੰਦੂ ਚਿਹਰੇ ਨੂੰ ਉਪ-ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਕੇ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰਾਂ ਭਾਜਪਾ ਤੇ ਆਮ ਆਦਮੀ ਪਾਰਟੀ ਸਾਹਮਣੇ ਨਵੇਂ ਸਿਆਸੀ ਸਮੀਕਰਨ ਪੈਦਾ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਦੇ ਸੁਰ ਬਦਲੇ, ਦਿੱਤਾ ਵੱਡਾ ਬਿਆਨ

ਪੰਜਾਬ ਵਿਚ ਲਗਭਗ 25 ਸਾਲ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੋਂ ਬਿਨਾਂ ਉਤਰੇਗਾ। ਅਕਾਲੀ ਦਲ ਨੇ ਇਸ ਚੋਣ ਵਿਚ ਭਾਜਪਾ ਦੀ ਕਮੀ ਪੂਰੀ ਕਰਨ ਲਈ ਪਹਿਲਾਂ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਅਤੇ ਹੁਣ ਨੇੜੇ-ਭਵਿੱਖ ਵਿਚ ਮਾਕਪਾ ਨਾਲ ਗਠਜੋੜ ਕਰਨ ਜਾ ਰਿਹਾ ਹੈ। ਇਸ ਦਰਮਿਆਨ ਸੁਖਬੀਰ ਬਾਦਲ ਨੇ ਇਕ ਹਿੰਦੂ ਨੂੰ ਪੰਜਾਬ ਦਾ ਉਪ-ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਵਲੋਂ ਅਹੁਦੇ ਲਈ ਡੇਰਾਬੱਸੀ ਤੋਂ ਦੂਜੀ ਵਾਰ ਵਿਧਾਇਕ ਬਣੇ ਐੱਨ. ਕੇ. ਸ਼ਰਮਾ, ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਪ੍ਰਕਾਸ਼ ਚੰਦ ਗਰਗ ਮੁੱਖ ਤੌਰ ’ਤੇ ਸ਼ਾਮਲ ਹਨ।

ਇਹ ਵੀ ਪੜ੍ਹੋ : ਜੋਸ਼ ਨਾਲ ਲਬਰੇਜ ਨਵਜੋਤ ਸਿੱਧੂ ਨੇ ਕੀਤਾ ਨਵਾਂ ਟਵੀਟ, ਆਖੀ ਵੱਡੀ ਗੱਲ

ਸੁਖਬੀਰ ਦੇ ਨੇੜਲਿਆਂ ਵਿਚੋਂ ਇਕ ਐੱਨ. ਕੇ. ਸ਼ਰਮਾ ਪਾਰਟੀ ਦੇ ਹੋਰ ਦਾਅਵੇਦਾਰਾਂ ਤੋਂ ਇਕ ਕਦਮ ਅੱਗੇ ਹਨ, ਜਿਸ ਕਾਰਨ ਸੁਖਬੀਰ ਦੀ ਹਦਾਇਤ ’ਤੇ ਪਾਰਟੀ ਦੇ ਹਿੰਦੂ ਨੇਤਾਵਾਂ ਦੀ ਟੀਮ ਐੱਨ. ਕੇ. ਸ਼ਰਮਾ ਦੀ ਅਗਵਾਈ ’ਚ ਪੰਜਾਬ ਦੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਅਕਾਲੀ ਦਲ ਦੇ ਸਮਰਥਨ ਵਿਚ ਲਾਮਬੱਧ ਕਰਨ ਲਈ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗੀ, ਜਿਸ ਦੌਰਾਨ ਪੰਜਾਬ ਨੂੰ ਛੱਡ ਕੇ ਜਾ ਰਹੇ ਉਦਯੋਗਪਤੀਆਂ ਨੂੰ ਰੋਕਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਇਸ ਦਾਅ ਨਾਲ ਵਿਰੋਧੀ ਪਾਰਟੀਆਂ ਦੇ ਹੋਸ਼ ਉੱਡ ਗਏ ਹਨ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਵਿਵਾਦ ਦੌਰਾਨ ਵੱਡੀ ਖ਼ਬਰ, ਸੋਮਵਾਰ ਨੂੰ ਸੋਨੀਆ ਗਾਂਧੀ ਨੇ ਸੱਦੀ ਸਾਂਸਦਾ ਦੀ ਬੈਠਕ

ਨੋਟ - ਅਕਾਲੀ ਦਲ ਵਲੋਂ ਚੁੱਕੇ ਕਦਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News