ਦਿੜ੍ਹਬਾ ਹਲਕੇ ’ਚ ਇਸ ਵਾਰ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
Saturday, Feb 19, 2022 - 12:38 PM (IST)
ਦਿੜ੍ਹਬਾ (ਵੈੱਬ ਡੈਸਕ) : ਵਿਧਾਨ ਸਭਾ ਹਲਕਾ-100 ਦਿੜ੍ਹਬਾ (ਐੱਸ. ਸੀ.) ਸੀਟ 'ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ 2 ਵਾਰ ਕਾਂਗਰਸ, ਜਦੋਂ ਕਿ ਇਕ-ਇਕ ਵਾਰ ਅਕਾਲੀ ਦਲ, ਆਜ਼ਾਦ ਅਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ।
1997
ਸਾਲ 1997 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ। ਕਾਂਗਰਸ ਦੇ ਗੁਰਚਰਨ ਸਿੰਘ ਨੇ 36549 ਵੋਟਾਂ ਹਾਸਲ ਕਰਦੇ ਹੋਏ ਅਕਾਲੀ ਦਲ ਦੇ ਬਲਦੇਵ ਸਿੰਘ (30186 ਵੋਟਾਂ) ਨੂੰ 6363 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2002
ਸਾਲ 2002 ਦੌਰਾਨ ਇਹ ਸੀਟ ਕਾਂਗਰਸ ਤੋਂ ਖੁੱਸ ਗਈ ਅਤੇ ਇੱਥੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਧੀਮਾਨ ਨੇ 35099 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਅਕਾਲੀ ਦਲ ਦੇ ਬਲਦੇਵ ਸਿੰਘ ਮਾਨ (34103 ਵੋਟਾਂ) ਨੂੰ 996 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
2007
ਸਾਲ 2007 'ਚ ਮੁੜ ਇਹ ਸੀਟ ਕਾਂਗਰਸ ਕੋਲ ਆ ਗਈ। ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਧੀਮਾਨ ਨੇ ਇੱਥੋਂ ਜਿੱਤ ਹਾਸਲ ਕਰਦੇ ਹੋਏ 54036 ਵੋਟਾਂ ਹਾਸਲ ਕੀਤੀਆਂ ਅਤੇ ਅਕਾਲੀ ਦਲ ਦੇ ਬਲਦੇਵ ਸਿੰਘ ਮਾਨ (52883 ਵੋਟਾਂ) ਨੂੰ 1153 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2012
ਚੋਣ ਕਮਿਸ਼ਨ ਦੀ ਸੂਚੀ ਵਿੱਚ ਪਹਿਲਾਂ ਇਹ ਹਲਕਾ ਨੰਬਰ 87 ਸੀ ਜਿਸਨੂੰ ਬਾਅਦ ਵਿੱਚ ਹਲਕਾ ਨੰਬਰ 100 ਕਰ ਦਿੱਤਾ ਗਿਆ। ਸਾਲ 2012 'ਚ ਕਾਂਗਰਸ ਨੂੰ ਮਾਤ ਦਿੰਦੇ ਹੋਏ ਅਕਾਲੀ ਦਲ ਦੇ ਬਲਬੀਰ ਸਿੰਘ ਘੁੰਨਸ ਨੇ ਇਸ ਸੀਟ 'ਤੇ 60005 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਅਜੈਬ ਸਿੰਘ (53131 ਵੋਟਾਂ) ਨੂੰ 6874 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2017
ਸਾਲ 2017 ਦੌਰਾਨ ਇਸ ਸੀਟ ਤੋਂ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਪਹਿਲੀ ਵਾਰ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਗੱਡਿਆ। ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ (ਮੌਜੂਦਾ ਵਿਰੋਧੀ ਧਿਰ ਦੇ ਨੇਤਾ) ਨੇ 46434 ਵੋਟਾਂ ਨਾਲ ਜਿੱਤ ਦਾ ਪਰਚਮ ਲਹਿਰਾਇਆ ਅਤੇ ਕਾਂਗਰਸ ਦੇ ਅਜੈਬ ਸਿੰਘ (44789 ਵੋਟਾਂ) ਨੂੰ 1645 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
ਇਸ ਵਾਰ ਇਸ ਸੀਟ 'ਤੇ ਕਾਂਗਰਸ ਵੱਲੋਂ ਅਜੈਬ ਸਿੰਘ ਰਟੌਲ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਲਜ਼ਾਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਮੁੜ ਹਰਪਾਲ ਸਿੰਘ ਚੀਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਵੱਲੋਂ ਮਾਲਵਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੋਮਾ ਸਿੰਘ ਘਰਾਚੋਂ (ਢੀਂ.) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਇਸ ਸੀਟ 'ਤੇ ਵੋਟਰਾਂ ਦੀ ਕੁੱਲ ਗਿਣਤੀ 182695 ਹੈ, ਜਿਨ੍ਹਾਂ 'ਚ 84578 ਪੁਰਸ਼, 98116 ਔਰਤਾਂ ਹਨ, ਜਦਕਿ 1 ਥਰਡ ਜੈਂਡਰ ਵੋਟਰ ਹੈ।