ਏ.ਐੱਸ.ਆਈ ਨੂੰ ਅਣਪਛਾਤੇ ਲੁਟੇਰਿਆਂ ਨੇ ਲੁੱਟਿਆ

08/23/2018 12:14:28 AM

 ਬਟਾਲਾ,  (ਸੈਂਡੀ)-  ਬੀਤੀ ਰਾਤ ਆਪਣੀ ਡਿਊਟੀ ਤੋਂ ਵਾਪਸ ਆ ਰਹੇ ਇਕ ਏ.ਐੱਸ.ਆਈ ਨੂੰ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਕੁੱਟਮਾਰ ਕਰਕੇ ਲੁੱਟਣ ਦਾ ਸਮਾਚਾਰ ਮਿਲਿਆ ਹੈ। ®®ਜਾਣਕਾਰੀ ਮੁਤਾਬਕ ਏ.ਐੱਸ.ਆਈ. ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਹਿਬਲ ਚੱਕ ਜੋ ਕਿ ਪੰਜਾਬ ਪੁਲਸ ਵਿਚ ਧਾਰੀਵਾਲ ਵਿਖੇ ਬਤੌਰ ਏ.ਐੱਸ.ਆਈ. ਵਜੋਂ ਨੌਕਰੀ ਕਰਦਾ ਹੈ ਅਤੇ ਬੀਤੀ ਰਾਤ ਇਹ ਆਪਣੀ ਡਿਊਟੀ ਖਤਮ ਹੋਣ ਉਪਰੰਤ 12 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ, ਕਿ ਪਿੰਡ ਥੇਹ ਗੁਲਾਮ ਨਬੀ ਨਜ਼ਦੀਕ ਪਹੁੰਚਾ, ਤਾਂ 1 ਮੋਟਰਸਾਈਕਲ ’ਤੇ ਤਿੰਨ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਏ.ਐੱਸ.ਆਈ. ਨੂੰ ਮੋਟਰਸਾਈਕਲ ਤੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਉਸ ਦੀ ਕੁੱਟਮਾਰ ਕਰਨ ਲੱਗੇ ਤੇ ਉਸ ਦੀ ਜੇਬ ਵਿਚੋਂ ਪਰਸ ਕੱਢ ਕੇ ਉਸ ’ਚੋਂ 5 ਹਜ਼ਾਰ ਰੁਪਏ ਤੇ ਏ.ਐੱਸ.ਆਈ ਦਾ ਪੰਜਾਬ ਪੁਲਸ ਦਾ ਅਡੰਟੀਕਾਰਡ ਤੇ ਕੁਝ ਜ਼ਰੂਰੀ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ®® ਇਸ ਸੰਬੰਧੀ ਜਦ ਚੌਕੀ ਨੌਸਹਿਰਾ ਮੱਝਾ ਸਿੰਘ ਦੇ ਏ.ਐੱਸ.ਆਈ. ਵਿਜੇ ਕੁਮਾਰ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਏ.ਐਸ.ਆਈ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
 


Related News